ਗਰੋਹ ਤੋਂ ਬਰਾਮਦ ਬੱਚੇ ਬਾਲ ਘਰ ਦੇ ਸਪੁਰਦ : The Tribune India

ਗਰੋਹ ਤੋਂ ਬਰਾਮਦ ਬੱਚੇ ਬਾਲ ਘਰ ਦੇ ਸਪੁਰਦ

ਗਰੋਹ ਤੋਂ ਬਰਾਮਦ ਬੱਚੇ ਬਾਲ ਘਰ ਦੇ ਸਪੁਰਦ

ਗਰੋਹ ਕੋਲੋਂ ਬਰਾਮਦ ਦੋਵਾਂ ਬੱਚਿਆਂ ਦੀ ਸਪੁਰਦਗੀ ਕਰਦੇ ਹੋਏ ਸੈਕਟਰੀ ਕੁਲਦੀਪ ਸਿੰਘ ਮਾਨ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 14 ਅਗਸਤ

ਬੱਚੇ ਚੋਰੀ ਕਰ ਕੇ ਵੇਚਣ ਵਾਲੇ ਗਰੋਹ ਤੋਂ ਬਰਾਮਦ ਬੱਚੇ ਇਥੋਂ ਨਜ਼ਦੀਕੀ ਧਾਮ ਤਲਵੰਡੀ ਖੁਰਦ ਸਥਿਤ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਦੇ ਬਾਲਘਰ ਹਵਾਲੇ ਕੀਤੇ ਗਏ ਹਨ। ਬਾਲ ਘਰ ਦੇ ਸੈਕਟਰੀ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਬੱਚਿਆਂ ਦੀ ਭਲਾਈ ਲਈ ਕੰਮ ਕਰਦੀਆਂ ਸੰਸਥਾਵਾਂ ਪਾਸ ਮੌਜੂਦਾ ਸਮੇਂ ਮਾਪਿਆਂ ਵੱਲੋਂ ਕਿਸੇ ਮਜਬੂਰੀਵੱਸ ਲਾਵਾਰਸ ਸੁੱਟੇ ਜਾਂਦੇ ਬੱਚਿਆਂ ਤੋਂ ਇਲਾਵਾ ਚੋਰੀ ਜਾਂ ਅਗਵਾ ਕਰ ਕੇ ਵੇਚਣ ਵਾਲੇ ਗਰੋਹਾਂ ਦਾ ਸ਼ਿਕਾਰ ਬੱਚੇ ਵੀ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਤਾਜ਼ਾ ਘਟਨਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਾਪਰੀ ਜਿੱਥੇ ਚਾਈਲਡ ਹੈਲਪਲਾਈਨ ਟੀਮ ਨੇ ਬੱਚੇ ਚੋਰੀ ਕਰ ਕੇ ਵੇਚਣ ਵਾਲੇ ਗਰੋਹ ਦੇ ਮੈਂਬਰਾਂ ਨੂੰ ਪੁਲੀਸ ਹਵਾਲੇ ਕਰ ਕੇ ਉਨ੍ਹਾਂ ਪਾਸੋਂ ਬਰਾਮਦ ਬੱਚਿਆਂ ਦੀ ਸਾਂਭ ਸੰਭਾਲ ਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਵਾਗੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਭੇਜਿਆ ਹੈ। ਫਾਊਂਡੇਸ਼ਨ ਦੇ ਪ੍ਰਧਾਨ ਬੀਬੀ ਜਸਬੀਰ ਕੌਰ ਨੇ ਦੱਸਿਆ ਕਿ ਚਾਈਲਡ ਲਾਈਨ ਰੋਪੜ ਨੂੰ ਜਾਣਕਾਰੀ ਮਿਲੀ ਸੀ ਕਿ ਪ੍ਰੀਤੀ ਪਤਨੀ ਜਸਵਿੰਦਰਪਾਲ ਸਿੰਘ ਆਪਣੇ ਸਾਥੀਆਂ ਨਾਲ ਸ੍ਰੀ ਆਨੰਦਪੁਰ ਸਾਹਿਬ ਵਿੱਚ ਪਹੁੰਚੀ ਹੈ। ਇਹ ਲੋਕ ਸੱਤ ਕੁ ਮਹੀਨੇ ਦੇ ਲੜਕੇ ਅਤੇ ਅੱਠ ਕੁ ਸਾਲ ਦੀ ਲੜਕੀ ਨੂੰ ਅਗਵਾ ਕਰ ਕੇ ਉੱਥੇ ਵੇਚਣ ਦੀ ਕੋਸ਼ਿਸ਼ ’ਚ ਸਨ। ਇਸ ਸਬੰਧੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਅਤੇ ਪੁਲੀਸ ਨੇ ਆਪਣਾ ਮੁਖਬਰ ਲਾ ਕੇ ਇਨ੍ਹਾਂ ਦਾ ਪਤਾ ਲਾਇਆ ਅਤੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਨੇੜਿਓਂ ਇਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਪਾਸੋਂ ਦੋਵੇਂ ਬੱਚੇ ਵੀ ਬਰਾਮਦ ਹੋ ਗਏ। ਪੁਲੀਸ ਹੁਣ ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੀ ਹੈ ਜਦ ਕਿ ਦੋਵੇਂ ਬੱਚੇ ਬਾਲਘਰ ਦੇ ਸਪੁਰਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਦੀ ਭਾਲ ਅਤੇ ਤਸਦੀਕ ਹੋਣ ਤੱਕ ਬਾਲ ਭਲਾਈ ਕਮੇਟੀ ਰੋਪੜ ਨੇ ਬੱਚਿਆਂ ਨੂੰ ਚਾਈਲਡ ਲਾਈਨ ਟੀਮ ਮੈਂਬਰ ਸੁਨੀਤਾ ਬਾਵਾ ਰਾਹੀਂ ਐੱਸਜੀਬੀ ਬਾਲ ਘਰ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ’ਚ ਦੋਵੇਂ ਬੱਚੇ ਅੰਮ੍ਰਿਤਸਰ ਤੋਂ ਚੋਰੀ ਕਰਨ ਦੀ ਗੱਲ ਕਬੂਲੀ ਹੈ ਅਤੇ ਹੁਣ ਅੰਮ੍ਰਿਤਸਰ ਪੁਲੀਸ ਰਾਹੀਂ ਇਨ੍ਹਾਂ ਬੱਚਿਆਂ ਦੇ ਮਾਪਿਆਂ ਦਾ ਪਤਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All