ਪਿੰਡ ਬੁਰਜ ਹਰੀ ਸਿੰਘ ਵਿੱਚ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਬੁਰਜ ਹਰੀ ਸਿੰਘ ਤੋਂ ਰਾਜੋਆਣਾ ਖ਼ੁਰਦ ਨੂੰ ਜਾਣ ਵਾਲੀ ਸੜਕ ਕਿਨਾਰੇ ਖੜ੍ਹੀਆਂ ਡੇਢ ਦਰਜਨ ਟਾਹਲੀਆਂ ਪਿੰਡ ਦੇ ਸਾਬਕਾ ਸਰਪੰਚ ਅਵਤਾਰ ਸਿੰਘ ’ਤੇ ਕਥਿਤ ਤੌਰ ’ਤੇ ਬਿਨਾਂ ਕਿਸੇ ਮਨਜ਼ੂਰੀ ਤੋਂ ਵੇਚਣ ਦੇ ਦੋਸ਼ ਲੱਗੇ ਹਨ। ਬੀ ਡੀ ਪੀ ਓ ਦਫ਼ਤਰ ਰਾਏਕੋਟ ਦੇ ਪੰਚਾਇਤ ਅਫ਼ਸਰ ਜਗਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਠੇਕੇਦਾਰ ਨੂੰ ਟਾਹਲੀਆਂ ਵੱਢਣ ਤੋਂ ਵਰਜਿਆ, ਪਰ ਉਦੋਂ ਤੱਕ ਚਾਰ ਟਾਹਲੀਆਂ ਵੱਢੀਆਂ ਜਾ ਚੁੱਕੀਆਂ ਸਨ। ਪਿੰਡ ਦੀ ਸਰਪੰਚ ਬਲਵਿੰਦਰ ਕੌਰ ਦੇ ਪੁੱਤਰ ਸੁਰਿੰਦਰ ਸਿੰਘ ਮੌਕੇ ’ਤੇ ਮੌਜੂਦ ਸਨ। ਪੰਚਾਇਤ ਅਫ਼ਸਰ ਜਗਜੀਤ ਸਿੰਘ ਵੱਲੋਂ ਸੂਚਨਾ ਦੇਣ ਬਾਅਦ ਤੋਂ ਥਾਣਾ ਸਦਰ ਰਾਏਕੋਟ ਤੋਂ ਥਾਣੇਦਾਰ ਜਗਦੀਪ ਸਿੰਘ ਅਤੇ ਰਾਜ ਕੁਮਾਰ ਵੀ ਪੁਲੀਸ ਪਾਰਟੀ ਸਮੇਤ ਪਹੁੰਚੇ ਸਨ। ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਬਲਾਕ ਵਿਕਾਸ ਅਧਿਕਾਰੀਆਂ ਵੱਲੋਂ ਲਿਖਤੀ ਸ਼ਿਕਾਇਤ ਮਿਲਣ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਾਬਕਾ ਸਰਪੰਚ ਅਵਤਾਰ ਸਿੰਘ ਨੇ ਆਪਣੇ ਖੇਤ ਦੇ ਮੱਥੇ ’ਤੇ ਖੜ੍ਹੀਆਂ ਟਾਹਲੀਆਂ ਨੂੰ ਆਪਣੀ ਮਲਕੀਅਤ ਦੱਸਿਆ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

