ਇਤਿਹਾਸਕ ਸ਼ਹਿਰ ’ਚੋਂ ਮੀਟ ਮਾਰਕੀਟ ਬਾਹਰ ਕੱਢਣ ਦਾ ਮਾਮਲਾ ਭਖ਼ਿਆ : The Tribune India

ਇਤਿਹਾਸਕ ਸ਼ਹਿਰ ’ਚੋਂ ਮੀਟ ਮਾਰਕੀਟ ਬਾਹਰ ਕੱਢਣ ਦਾ ਮਾਮਲਾ ਭਖ਼ਿਆ

ਇਤਿਹਾਸਕ ਸ਼ਹਿਰ ’ਚੋਂ ਮੀਟ ਮਾਰਕੀਟ ਬਾਹਰ ਕੱਢਣ ਦਾ ਮਾਮਲਾ ਭਖ਼ਿਆ

ਨਗਰ ਕੌਂਸਲ ਦਫ਼ਤਰ ਅੰਦਰ ਧਰਨਾ ਦਿੰਦੇ ਹੋਏ ਮੁਹੱਲਾ ਵਾਸੀ।-ਫੋਟੋ: ਟੱਕਰ

ਪੱਤਰ ਪ੍ਰੇਰਕ
ਮਾਛੀਵਾੜਾ, 29 ਨਵੰਬਰ

ਇਤਿਹਾਸਕ ਸ਼ਹਿਰ ਮਾਛੀਵਾੜਾ ਦੇ ਖਾਲਸਾ ਚੌਕ ਨੇੜੇ ਵਧਦੀ ਜਾ ਰਹੀ ਮੀਟ ਮਾਰਕੀਟ ਨੂੰ ਬਾਹਰ ਕੱਢਣ ਲਈ ਲੋਕ ਅਤੇ ਸਿੱਖ ਜਥੇਬੰਦੀਆਂ ਗੰਭੀਰ ਦਿਖਾਈ ਦੇ ਰਹੀਆਂ ਹਨ ਅਤੇ ਇਹ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ ਪਰ ਪ੍ਰਸ਼ਾਸਨ ਕੋਲ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਲੋਕਾਂ ਦੀ ਕੋਈ ਸੁਣਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ। ਮੀਟ ਮਾਰਕੀਟ ਨੇੜੇ ਮੀਆਂ ਮੁਹੱਲਾ ਨਿਵਾਸੀ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਕੁਝ ਦਿਨ ਪਹਿਲਾਂ ਇਸ ਮਾਰਕੀਟ ਨੂੰ ਬਾਹਰ ਕਢਵਾਉਣ ਲਈ ਨਗਰ ਕੌਂਸਲ ਤੇ ਐੱਸਡੀਐੱਮ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਪੁਲੀਸ ਨੂੰ ਵੀ ਦਰਖਾਸਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇੱਥੇ ਦੇਰ ਸ਼ਾਮ ਸ਼ਰਾਬੀ ਹਾਲਤ ਵਿਚ ਲੋਕ ਹੁੱਲੜਬਾਜ਼ੀ ਕਰਕੇ ਲੋਕਾਂ ਨਾਲ ਝਗੜਦੇ ਹਨ। ਇਹ ਮੰਗ ਪੱਤਰ ਨੂੰ ਕਈ ਦਿਨ ਬੀਤ ਗਏ ਪਰ ਲੋਕਾਂ ਦੀ ਕੋਈ ਸੁਣਵਾਈ ਨਾ ਹੋਈ। ਅੱਜ ਫਿਰ ਮੀਆਂ ਮੁਹੱਲਾ ਦੇ ਨਿਵਾਸੀ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਰੋਸ ਧਰਨਾ ਦੇਣ ਲਈ ਪੁੱਜੇ ਜਿਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮੀਟ ਮਾਰਕੀਟ ਨੂੰ ਬੰਦ ਕਰਵਾਇਆ ਜਾਵੇ, ਇੱਥੇ ਪ੍ਰਧਾਨ ਸੁਰਿੰਦਰ ਕੁੰਦਰਾ ਵਲੋਂ ਉਨ੍ਹਾਂ ਦੀ ਗੱਲ ਤਾਂ ਸੁਣੀ ਗਈ ਪਰ ਕੋਈ ਠੋਸ ਹੱਲ ਨਾ ਨਿਕਲਿਆ। ਰੋਸ ਧਰਨੇ ਵਿਚ ਸ਼ਾਮਲ ਗਨੀ ਖਾਂ ਨਬੀ ਖਾਂ ਸੇਵਾ ਸੁਸਾਇਟੀ ਦੇ ਪ੍ਰਧਾਨ ਬਾਬਾ ਮੋਹਣ ਸਿੰਘ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਮੀਆਂ ਮੁਹੱਲਾ ਵਾਸੀ ਗੁਰਮੁਖ ਦੀਪ ਨੇ ਦੱਸਿਆ ਕਿ ਦਸੰਬਰ ਮਹੀਨੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਵਿਚ ਹਰ ਸਾਲ ਮਾਛੀਵਾੜਾ ਵਿਖੇ ਸ਼ਹੀਦੀ ਜੋੜ ਮੇਲ ਲੱਗਦਾ ਹੈ ਜਿੱਥੇ ਲੱਖਾਂ ਦੀ ਗਿਣਤੀ ’ਚ ਦੂਰ-ਦੁਰਾਡੇ ਤੋਂ ਸੰਗਤਾਂ ਆਉਂਦੀਆਂ ਹਨ ਤਾਂ ਇੱਥੇ ਮੀਟ ਮਾਰਕੀਟ ਦੀ ਬਦਬੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਧਰਨੇ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਮਾਛੀਵਾੜਾ ਜੋੜ ਮੇਲ ਤੋਂ ਪਹਿਲਾਂ ਮੀਟ ਮਾਰਕੀਟ ਨੂੰ ਸ਼ਹਿਰ ’ਚੋਂ ਬਾਹਰ ਨਾ ਕੱਢਿਆ ਤਾਂ ਉਹ ਸਰਕਾਰ ਖਿਲਾਫ਼ ਸੜਕਾਂ ’ਤੇ ਧਰਨੇ ਲਗਾਉਣਗੇ।

ਪ੍ਰਧਾਨ ਨੇ ਵਿਧਾਇਕ ਤੇ ਐੱਸਡੀਐੱਮ ਤੋਂ ਸਹਿਯੋਗ ਮੰਗਿਆ

ਮੀਟ ਮਾਰਕੀਟ ਤੋਂ ਦੁਖੀ ਲੋਕ ਅੱਜ ਜਦੋਂ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਕੋਲ ਪੁੱਜੇ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਸਾਢੇ 4 ਸਾਲ ਤੋਂ ਮੀਟ ਮਾਰਕੀਟ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਜੇਕਰ ਸਮਰਾਲਾ ਸਬ-ਡਵੀਜ਼ਨ ਦਾ ਪ੍ਰਸ਼ਾਸਨ, ਹਲਕਾ ਸਮਰਾਲਾ ਦੇ ਮੌਜੂਦਾ ਵਿਧਾਇਕ ਸਾਥ ਦੇਣ ਤਾਂ ਇਹ ਮੀਟ ਮਾਰਕੀਟ ਬਾਹਰ ਨਿਕਲ ਸਕਦੀ ਹੈ।

ਲੋਕਾਂ ਦੀਆਂ ਸਮੱਸਿਆ ਦਾ ਜਲਦ ਹੱਲ ਕੱਢਾਂਗੇ: ਵਿਧਾਇਕ

ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਉਹ ਫਿਲਹਾਲ ਵਿਧਾਨ ਸਭਾ ਚੋਣਾਂ ਲਈ ਗੁਜਰਾਤ ਆਏ ਹੋਏ ਹਨ ਅਤੇ ਜਲਦ ਹੀ ਮੀਟ ਮਾਰਕੀਟ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ ਅਤੇ ਇਸ ਦਾ ਹੱਲ ਕੱਢਿਆ ਜਾਵੇਗਾ ਜਿਸ ਤਰ੍ਹਾਂ ਲੋਕਾਂ ਦੀ ਇੱਛਾ ਹੋਵੇਗੀ ਉਸ ਅਨੁਸਾਰ ਮੀਟ ਮਾਰਕੀਟ ਨੂੰ ਸ਼ਹਿਰ ’ਚੋਂ ਬਾਹਰ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All