DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੀ ਹੈ ਅਫਸਰਸ਼ਾਹੀ

ਪੰਜਾਬ ਸਰਕਾਰ ਵੱਲੋਂ ਅੱਤ ਦੀ ਗਰਮੀ ਕਾਰਨ ਸਰਕਾਰੀ ਦਫ਼ਤਰਾਂ ਦਾ ਸਮਾਂ ਜੋ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੀ, ਨੂੰ ਬਦਲ ਕੇ 7.30 ਵਜੇ ਤੋਂ ਬਾਅਦ ਦੁਪਹਿਰ 1.30 ਵਜੇ ਤੱਕ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ...

  • fb
  • twitter
  • whatsapp
  • whatsapp
featured-img featured-img
ਮਾਛੀਵਾੜਾ ਬਲਾਕ ਪੰਚਾਇਤ ਅਫ਼ਸਰ ਦੇ ਦਫ਼ਤਰ ਨੂੰ ਲਗਾਇਆ ਤਾਲਾ।
Advertisement

ਪੰਜਾਬ ਸਰਕਾਰ ਵੱਲੋਂ ਅੱਤ ਦੀ ਗਰਮੀ ਕਾਰਨ ਸਰਕਾਰੀ ਦਫ਼ਤਰਾਂ ਦਾ ਸਮਾਂ ਜੋ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੀ, ਨੂੰ ਬਦਲ ਕੇ 7.30 ਵਜੇ ਤੋਂ ਬਾਅਦ ਦੁਪਹਿਰ 1.30 ਵਜੇ ਤੱਕ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਸਰਕਾਰੀ ਦਫ਼ਤਰਾਂ ਵਿੱਚ ਤਾਇਨਾਤ ਕਰਮਚਾਰੀ ਤੇ ਅਫ਼ਸਰਸ਼ਾਹੀ ਦਾ ਲੋਕਾਂ ਦੇ ਕੰਮ ਕਰਨ ਲਈ 7.30 ਵਜੇ ਡਿਊਟੀ ’ਤੇ ਹਾਜ਼ਰ ਹੋਣਾ ਜ਼ਰੂਰੀ ਹੈ। ਮਾਛੀਵਾੜਾ ਪੰਚਾਇਤ ਵਿਭਾਗ ਦੀ ਗੱਲ ਕਰੀਏ ਤਾਂ ਉੱਥੋਂ ਦੀ ਅਫ਼ਸਰਸ਼ਾਹੀ ਸਰਕਾਰ ਦੇ ਹੁਕਮਾਂ ਨੂੰ ‘ਟਿੱਚ’ ਜਾਣਦੀ ਹੈ। ਜਦੋਂ ਪੱਤਰਕਾਰ 7.40 ਵਜੇ ਪੰਚਾਇਤ ਵਿਭਾਗ ਦੇ ਦਫ਼ਤਰ ਪੁੱਜੇ ਤਾਂ ਉੱਥੇ ਦਫ਼ਤਰਾਂ ਨੂੰ ਤਾਲੇ ਲੱਗੇ ਹੋਏ ਸਨ ਅਤੇ ਕਲਰਕਾਂ ਦੀਆਂ ਕੁਰਸੀਆਂ ਵੀ ਖਾਲੀ ਪਈਆਂ ਸਨ।

ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿੱਚ ਪੰਚਾਇਤ ਅਫ਼ਸਰ ਸੁਖਵਿੰਦਰ ਸਿੰਘ ਬਾਜਵਾ, ਸੇਵਾਦਾਰ ਅਤੇ ਕਲਰਕ ਤੋਂ ਇਲਾਵਾ ਕੋਈ ਵੀ ਹੋਰ ਸਟਾਫ਼ ਨਹੀਂ ਪੁੱਜਾ ਸੀ। ਪੱਤਰਕਾਰਾਂ ਦੀ ਟੀਮ ਉੱਥੇ ਲੱਗਭਗ ਘੰਟਾ ਰਹੀ ਪਰ ਬਲਾਕ ਪੰਚਾਇਤ ਦਫ਼ਤਰ ਦੀ ਮੁੱਖ ਅਫ਼ਸਰ ਬੀ ਡੀ ਪੀ ਓ ਦੇ ਦਫ਼ਤਰ ਨੂੰ ਤਾਲਾ ਹੀ ਜੜਿਆ ਹੋਇਆ ਦਿਖਾਈ ਦਿੱਤਾ। ਮਗਰੋਂ ਸਟਾਫ ਆਉਣਾ ਸ਼ੁਰੂ ਹੋਇਆ। ਜਦੋਂ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ’ਚ ਪੰਚਾਇਤ ਅਫ਼ਸਰ ਸੁਖਵਿੰਦਰ ਸਿੰਘ ਬਾਜਵਾ ਤੋਂ ਪੁੱਛਿਆ ਗਿਆ ਕਿ ਕੀ ਬੀ ਡੀ ਪੀ ਓ ਜਾਂ ਹੋਰ ਸਟਾਫ਼ ਛੁੱਟੀ ’ਤੇ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।

Advertisement

Advertisement
Advertisement
×