ਲਾਪਤਾ ਨੌਜਵਾਨ ਦੀ ਲਾਸ਼ ਮਿਲੀ

ਲਾਪਤਾ ਨੌਜਵਾਨ ਦੀ ਲਾਸ਼ ਮਿਲੀ

ਗੁਰੂਸਰ ਸੁਧਾਰ (ਪੱਤਰ ਪ੍ਰੇਰਕ):

ਪਿੰਡ ਟੂਸੇ ਵਾਸੀ 22 ਸਾਲਾ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਲਾਸ਼ ਅੱਜ ਪਿੰਡ ਅਕਾਲਗੜ੍ਹ ਦੇ ਖੇਤਾਂ ਵਿਚ ਦਰੱਖਤ ਨਾਲ ਲਟਕਦੀ ਮਿਲੀ। ਉਹ ਇਕ ਦਿਨ ਪਹਿਲਾਂ ਤੋਂ ਭੇਤਭਰੀ ਹਾਲਤ ਵਿਚ ਲਾਪਤਾ ਸੀ। ਥਾਣਾ ਸੁਧਾਰ ਦੇ ਸਬ ਇੰਸਪੈਕਟਰ ਨਿਰਮਲ ਸਿੰਘ ਅਨੁਸਾਰ ਲਾਸ਼ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜੀ ਗਈ ਹੈ। ਪਿੰਡ ਦੇ ਸਰਪੰਚ ਪਰਮਜੀਤ ਸਿੰਘ ਟੂਸੇ ਅਨੁਸਾਰ ਅੰਮ੍ਰਿਤਪਾਲ ਸਿੰਘ ਸਥਾਨਕ ਨਰਸਿੰਗ ਹੋਮ ਵਿਚ ਨੌਕਰੀ ਕਰਦਾ ਸੀ ਅਤੇ ਕਿਸੇ ਗੱਲੋਂ ਪ੍ਰੇਸ਼ਾਨੀ ਕਾਰਨ ਬਿਨਾਂ ਕੁਝ ਆਖੇ ਘਰੋਂ ਚਲਾ ਗਿਆ ਸੀ ਜਿਸ ਨੂੰ ਉਹ ਸਾਰੀ ਰਾਤ ਭਾਲਦੇ ਰਹੇ ਤੇ ਸਵੇਰੇ ਬਲਵਿੰਦਰ ਸਿੰਘ ਵਾਸੀ ਅਕਾਲਗੜ੍ਹ ਵੱਲੋਂ ਲਾਸ਼ ਮਿਲਣ ਬਾਰੇ ਸੂਚਿਤ ਕੀਤਾ ਗਿਆ। ਅੰਮ੍ਰਿਤ ਦੇ ਪਿਤਾ ਕੁਲਦੀਪ ਸਿੰਘ ਬੀ.ਐੱਸ.ਐਫ ਵਿਚ ਤਾਇਨਾਤ ਹਨ ਅਤੇ ਗਣਤੰਤਰ ਦਿਵਸ ਪਰੇਡ ਸਬੰਧੀ ਦਿੱਲੀ ਗਏ ਹੋਏ ਹਨ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All