ਬਾਸਕਟਬਾਲ (ਲੜਕੀਆਂ) ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ : The Tribune India

ਖੇਲੋ ਇੰਡੀਆ ਗੇਮਜ਼

ਬਾਸਕਟਬਾਲ (ਲੜਕੀਆਂ) ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ

ਬਾਸਕਟਬਾਲ (ਲੜਕੀਆਂ) ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ

ਖੇਲੋ ਇੰਡੀਆ ਗੇਮਜ਼ ’ਚ ਜੇਤੂ ਪੰਜਾਬ ਦੀਆਂ ਕੁੜੀਆਂ ਦੀ ਟੀਮ।

ਖੇਤਰੀ ਪ੍ਰਤੀਨਿਧ

ਲੁਧਿਆਣਾ, 5 ਫਰਵਰੀ

ਇੰਦੌਰ (ਮੱਧ ਪ੍ਰਦੇਸ਼) ਵਿੱਚ ਬੀਤੇ ਦਿਨ ਸਮਾਪਤ ਹੋਈਆਂ ‘ਖੇਲੋ ਇੰਡੀਆ ਗੇਮਜ਼’ ਵਿੱਚ ਕੁੜੀਆਂ ਨੇ ਪੰਜਾਬ ਦੀ ਸਰਦਾਰੀ ਨੂੰ ਬਰਕਰਾਰ ਰੱਖਦਿਆਂ ਸੋਨ ਤਮਗਾ ਜਿੱਤਿਆ ਹੈ। ਫਾਈਨਲ ਵਿੱਚ ਪੰਜਾਬ ਦੀ ਟੀਮ ਨੇ ਛੱਤੀਸਗੜ੍ਹ ਦੀ ਟੀਮ ਨੂੰ 17 ਅੰਕਾਂ ਨਾਲ ਹਰਾਇਆ।

ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਦੀ ਕੁੜੀਆਂ ਦੀ ਟੀਮ ਨੇ ਛੱਤੀਸਗੜ੍ਹ ਦੀ ਟੀਮ ਨੂੰ 73-56 ਅੰਕਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਰੱਖਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੜਕੀਆਂ ਦੇ ਵਰਗ ਵਿੱਚ ਪੰਜਾਬ ਚੈਂਪੀਅਨ ਸੀ।

ਫਾਈਨਲ ਵਿੱਚ ਪੰਜਾਬ ਟੀਮ ਦੀ ਨਦਰਿ ਕੌਰ ਨੇ 25 ਅੰਕ, ਮਨਮੀਤ ਕੌਰ ਨੇ 16 ਅੰਕ, ਕਾਵਿਆ ਸਿੰਗਲਾ ਨੇ 14 ਅੰਕ, ਕਰਨਵੀਰ ਕੌਰ ਨੇ 10 ਅੰਕ ਅਤੇ ਕੋਮਲ ਪ੍ਰੀਤ ਕੌਰ ਨੇ 8 ਅੰਕ ਟੀਮ ਦੇ ਖਾਤੇ ਵਿੱਚ ਪਾਏ। ਤੇਜਾ ਸਿੰਘ ਧਾਲੀਵਾਲ ਨੇ ਇਸ ਜਿੱਤ ਲਈ ਪੂਰੀ ਟੀਮ, ਕੋਚ ਸਲੋਨੀ, ਸਹਾਇਕ ਕੋਚ ਰਵਿੰਦਰ ਗਿੱਲ ਅਤੇ ਮੈਨੇਜਰ ਅਮਨ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

ਇਸ ਮਾਣਮੱਤੀ ਪ੍ਰਾਪਤੀ ਉੱਤੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਰਾਜਦੀਪ ਸਿੰਘ ਗਿੱਲ ਸਾਬਕਾ ਡੀ ਜੀ ਪੀ, ਅਰਜਨ ਐਵਾਰਡੀ ਪਰਮਿੰਦਰ ਸਿੰਘ ਭੰਡਾਲ, ਅਰਜਨ ਐਵਾਰਡੀ ਸੱਜਣ ਸਿੰਘ ਚੀਮਾ, ਯੁਰਿੰਦਰ ਸਿੰਘ ਹੇਅਰ, ਮੁਖਵਿੰਦਰ ਸਿੰਘ ਭੁੱਲਰ , ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਅਰਜਨ ਐਵਾਰਡੀ ਸੁਮਨ ਸ਼ਰਮਾ ਨੇ ਵੀ ਸਮੁੱਚੀ ਟੀਮ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਸ਼ਹਿਰ

View All