Teachers Strike: ਵਫ਼ਦ ਡੀ ਈ ਓ ਨੂੰ ਮਿਲਿਆ
ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਰੈਲੀ ਵਿੱਚ ਸ਼ਾਮਲ ਹੋਣ ਕਰ ਕੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸੈਂਟਰ ਹੈੱਡ ਟੀਚਰ ਢੰਡਾਰੀ ਕਲਾਂ ਸਵਰਨਜੀਤ ਕੌਰ ਦੀ ਸ਼ਿਕਾਇਤ ਕਰਨ ਖ਼ਿਲਾਫ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ...
Advertisement
ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਰੈਲੀ ਵਿੱਚ ਸ਼ਾਮਲ ਹੋਣ ਕਰ ਕੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸੈਂਟਰ ਹੈੱਡ ਟੀਚਰ ਢੰਡਾਰੀ ਕਲਾਂ ਸਵਰਨਜੀਤ ਕੌਰ ਦੀ ਸ਼ਿਕਾਇਤ ਕਰਨ ਖ਼ਿਲਾਫ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਜਥੇਬੰਦੀਆਂ ਡੈਮੋਕਰੈਟਿਕ ਟੀਚਰ ਫਰੰਟ, ਬੀ ਐੱਡ ਅਧਿਆਪਕ ਫਰੰਟ ਈ ਟੀ ਟੀ ਅਧਿਆਪਕ ਯੂਨੀਅਨ, 6635 ਅਧਿਆਪਕ ਯੂਨੀਅਨ, ਸਪੇਟਾ ਯੂਨੀਅਨ, ਗੌਰਮਿੰਟ ਸਕੂਲ ਟੀਚਰ ਯੂਨੀਅਨ ਦਾ ਵਫਦ ਸਾਂਝੇ ਤੌਰ ’ਤੇ ਜ਼ਿਲ੍ਹਾ ਸਿੱਖਿਆ ਅਫਸਰ ਡਿੰਪਲ ਮਦਾਨ ਨੂੰ ਮਿਲਿਆ। ਵਫਦ ਨੇ ਮੰਗ ਕੀਤੀ ਕਿ ਇਸ ਝੂਠੀ ਸ਼ਿਕਾਇਤ ਦੀ ਪੜਤਾਲ ਕਰਾਉਣਾ ਵਾਜਬ ਨਹੀਂ ਹੈ। ਇਸ ਸ਼ਿਕਾਇਤ ਨੂੰ ਦਫਤਰ ਦਾਖਲ ਕੀਤਾ ਜਾਵੇ। ਸ੍ਰੀਮਤੀ ਮਦਾਨ ਨੇ ਇਸ ਮਾਮਲੇ ਨੂੰ ਹੱਲ ਕਰਨ ਭਰੋਸਾ ਦਿਵਾਇਆ । ਇਸ ਮੌਕੇ ਰਮਨਜੀਤ ਸੰਧੂ, ਰੁਪਿੰਦਰ ਪਾਲ ਗਿੱਲ, ਸੁਖਵਿੰਦਰ ਲੀਲ ਗੁਰਦੀਪ ਚੀਮਾ, ਇੰਦਰਜੀਤ ਸਿੱਧੂ, ਕੁਲਜਿੰਦਰ ਸਿੰਘ, ਜਸਵਿੰਦਰ ਸਿੰਘ ਐਤੀਆਣਾ, ਪਰਮਿੰਦਰ ਸਿੰਘ ਮਲੌਦ ਹਾਜ਼ਰ ਸਨ।
Advertisement
Advertisement
×

