DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Tarkshil Society Ludhiana Meeting: ਲੋਕਾਂ ਨੂੰ ਵਿਗਿਆਨਕ ਸੋਚ ਅਪਣਾਉਣ ਦਾ ਹੋਕਾ

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਜ਼ੋਨ ਪੱਧਰੀ ਸਮਾਗਮ ਕਰਵਾੳੁਣ ਦਾ ਫ਼ੈਸਲਾ

  • fb
  • twitter
  • whatsapp
  • whatsapp
featured-img featured-img
ਜਾਣਕਾਰੀ ਦਿੰਦੇ ਹੋਏ ਤਰਕਸ਼ੀਲ ਆਗੂ ਜਸਵੰਤ ਜੀਰਖ ਅਤੇ ਹੋਰ। -ਫੋਟੋ: ਬਸਰਾ
Advertisement

ਤਰਕਸ਼ੀਲ ਸੁਸਇਟੀ ਪੰਜਾਬ (ਜ਼ੋਨ ਲੁਧਿਆਣਾ) ਦੀ ਮੀਟਿੰਗ ਜ਼ੋਨ ਦਫ਼ਤਰ ਨੇੜੇ ਬੱਸ ਸਟੈਂਡ ਵਿੱਚ ਜ਼ੋਨ ਜਥੇਬੰਦਕ ਮੁਖੀ ਜਸਵੰਤ ਜ਼ੀਰਖ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਜ਼ੋਨ ਨਾਲ ਸਬੰਧਤ ਇਕਾਈ ਮੁਖੀਆਂ ਨੇ ਭਾਗ ਲਿਆ। ਜ਼ੋਨ ਮੀਡੀਆ ਮੁਖੀ ਹਰਚੰਦ ਭਿੰਡਰ ਨੇ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਦੱਸਿਆ ਕਿ ਇਸ ਮੌਕੇ ਜ਼ੋਨ ਮੁਖੀ ਜਸਵੰਤ ਜੀਰਖ ਨੇ ਪੀ ਏ ਯੂ ਲੁਧਿਆਣਾ ਵਿੱਚ 18-19 ਸਤੰਬਰ ਨੂੰ ਲੱਗ ਰਹੇ ਕਿਸਾਨ ਮੇਲੇ ਅਤੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਅਤੇ ਹੋਰ ਸਰਗਰਮੀਆਂ ਬਾਰੇ ਪ੍ਰੋਗਰਾਮ ਤੈਅ ਕਰਨ ਲਈ ਤਿਆਰੀਆਂ ਬਾਰੇ ਚਰਚਾ ਸ਼ੁਰੂ ਕੀਤੀ। ਚਰਚਾ ਮਗਰੋਂ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਜ਼ੋਨ ਲੁਧਿਆਣਾ ਵੱਲੋਂ ਸਤੰਬਰ ਵਿੱਚ ਕਿਸਾਨ ਮੇਲੇ ਮੌਕੇ ਤਰਕਸ਼ੀਲਤਾ ਦੇ ਪ੍ਰਚਾਰ-ਪ੍ਰਸਾਰ ਅਤੇ ਵਿਗਿਆਨਕ ਨਜ਼ਰੀਆ ਵਿਕਸਤ ਕਰਨ ਸਬੰਧੀ ਤਰਕਸ਼ੀਲ ਸਾਹਿਤ ਦੀ ਸਟਾਲ ਲਾਈ ਜਾਵੇਗੀ, ਜਿਸ ਵਿੱਚ ਜ਼ੋਨ ਦੀਆਂ ਸਾਰੀਆਂ ਇਕਾਈਆਂ ਸਹਿਯੋਗ ਦੇਣਗੀਆਂ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਉਣ ਲਈ 27 ਸਤੰਬਰ ਨੂੰ ਸਵੇਰੇ 10.30 ਵਜੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ) ਵਿੱਚ ਨਾਟਕ ਪ੍ਰੋਗਰਾਮ ਹੋਵੇਗਾ। ਮੀਟਿੰਗ ’ਚ ‘ਤਰਕਸ਼ੀਲ’ ਮੈਗਜ਼ੀਨ ਰਿਲੀਜ਼ ਕਰ ਕੇ ਇਕਾਈਆਂ ਨੂੰ ਵੰਡਿਆ ਗਿਆ। ਇਸ ਮੌਕੇ ਮੋਹਨ ਬਡਲਾ, ਧਰਮਪਾਲ ਸਿੰਘ , ਸਮਸ਼ੇਰ ਨੂਰਪੁਰੀ, ਧਰਮ ਸਿੰਘ ਸੂਜਾਪੁਰ, ਹਰਚੰਦ ਭਿੰਡਰ, ਮਾਸਟਰ ਕਰਨੈਲ ਸਿੰਘ, ਕਰਤਾਰ ਵੀਰਾਨ, ਰਾਜਿੰਦਰ ਜੰਡਿਆਲੀ, ਗੁਰਮਿੰਦਰ ਸਿੰਘ ਅਤੇ ਅਜਮੇਰ ਦਾਖਾ ਹਾਜ਼ਰ ਸਨ।

Advertisement
Advertisement
×