ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਸ਼ਣ ਮੁਕਾਬਲੇ ਵਿੱਚੋਂ ਤਨਿਸ਼ਕਾ ਕਾਲੜਾ ਜੇਤੂ

ਯੁਵਕ ਮੇਲੇ ਦਾ ਪਹਿਲਾ ਪੜਾਅ ਸਮਾਪਤ; ਦੂਜਾ ਪੜਾਅ 3 ਤੋਂ ਸ਼ੁਰੂ ਹੋਵੇਗਾ
ਯੁਵਕ ਮੇਲੇ ਵਿੱਚੋਂ ਜੇਤੂ ਰਹੀ ਇੱਕ ਵਿਦਿਆਰਥਣ ਇਨਾਮ ਪ੍ਰਾਪਤ ਕਰਦੀ ਹੋਈ।
Advertisement

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ 14ਵਾਂ ਯੁਵਕ ਮੇਲਾ ਸਾਹਿਤਕ ਪ੍ਰਤਿਭਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੇ ਚੌਥੇ ਦਿਨ ਵਿੱਚ ਦਾਖਲ ਹੋਇਆ, ਜਿੱਥੇ ਵਿਦਿਆਰਥੀਆਂ ਨੇ ਰਚਨਾਤਮਕ ਲੇਖਣੀ, ਮੌਕੇ ’ਤੇ ਭਾਸ਼ਣ ਅਤੇ ਬਹਿਸ ਮੁਕਾਬਲਿਆਂ ਵਿੱਚ ਆਪਣੀ ਸਿਰਜਣਾਤਮਕਤਾ ਅਤੇ ਸੰਚਾਰ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੌਕੇ ’ਤੇ ਭਾਸ਼ਣ ਮੁਕਾਬਲੇ ’ਚ ਤਨਿਸ਼ਕਾ ਕਾਲੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਕਿਹਾ ਕਿ ਯੁਵਕ ਮੇਲੇ ਵਰਗੇੇ ਤਿਉਹਾਰ ਸਮੁੱਚੀ ਸਿੱਖਿਆ ਪ੍ਰਣਾਲੀ ਲਈ ਸ਼ੁੱਧ ਹਵਾ ਦਾ ਕੰਮ ਕਰਦੇ ਹਨ।

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਬਿੰਦਰ ਸਿੰਘ ਔਲਖ ਨੇ ਦੱਸਿਆ ਕਿ ਯੁਵਕ ਮੇਲੇ ਦੀਆਂ ਮੁੱਖ ਮੰਚੀ ਪੇਸ਼ਕਾਰੀਆਂ 3 ਤੋਂ 5 ਦਸੰਬਰ ਤੱਕ ਦਿੱਤੀਆਂ ਜਾਣਗੀਆਂ। ਪ੍ਰਬੰਧਕੀ ਸਕੱਤਰ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਸਵੇਰੇ ਰਚਨਾਤਮਕ ਲੇਖਣੀ ਅਤੇ ਮੌਕੇ ’ਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਤੋਂ ਬਾਅਦ ਦੁਪਹਿਰ ਨੂੰ ਬਹਿਸ ਮੁਕਾਬਲੇ ਹੋਏ। ਇਸ ਦੌਰਾਨ ਰਚਨਾਤਮਕ ਲੇਖਣੀ ਮੁਕਾਬਲੇ ’ਚ ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਦੀ ਤਾਨੀਆ ਸਿੰਗਲਾ ਨੇ ਪਹਿਲਾ, ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ ਦੇ ਵਿਦਿਆਰਥੀ ਵਿਸ਼ਵ ਕਾਲੜਾ ਨੇ ਦੂਜਾ ਜਦਕਿ ਕਾਲਜ ਆਫ ਫਿਸ਼ਰੀਜ਼ ਦੇ ਵਿਦਿਆਰਥੀ ਚਾਂਦਮੀਤੇ ਤਾਲੁਕਦਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੌਕੇ ’ਤੇ ਭਾਸ਼ਣ ਮੁਕਾਬਲੇ ’ਚ ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਦੀ ਤਨਿਸ਼ਕਾ ਕਾਲੜਾ ਨੇ ਪਹਿਲਾ, ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੀ ਨਵਦੀਪ ਕੌਰ ਧੀਮਾਨ ਨੇ ਦੂਜਾ ਜਦਕਿ ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੇ ਵਿਦਿਆਰਥੀ ਮਨਨ ਗੁਗਲਾਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਹਿਸ ਮੁਕਾਬਲੇ ਵਿੱਚ ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ ਦੀ ਟੀਮ ਨੇ ਪਹਿਲਾ, ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੀ ਟੀਮ ਨੇ ਦੂਜਾ ਜਦਕਿ ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਦੀ ਟੀਮ ਤੀਜੇ ਸਥਾਨ ’ਤੇ ਰਹੀ। ਭਾਸ਼ਣ ਮੁਕਾਬਲੇ ’ਚ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਕਾਲਜ ਦੇ ਸਨਮੀਤ ਸਿੰਘ, ਵੈਟਰਨਰੀ ਸਾਇੰਸ ਕਾਲਜ , ਰਾਮਪੁਰਾ ਫੂਲ ਦੇ ਜੀਤ ਵਰਮਾ ਅਤੇ ਵੈਟਨਰੀ ਸਾਇੰਸ ਕਾਲਜ, ਲੁਧਿਆਣਾ ਦੀ ਖੁਸ਼ਨੀਤ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

Advertisement
Show comments