DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਰਕੀਟਿੰਗ ਫੈਸਟ ’ਚ ਵਿਦਿਆਰਥੀਆਂ ਨੇ ਹੁਨਰ ਦਿਖਾਇਆ

ਸਥਾਨਕ ਸ੍ਰੀ ਆਤਮ ਵੱਲਭ ਜੈਨ ਕਾਲਜ ਵਿੱਚ ਮਾਰਕੀਟਿੰਗ ਫੈਸਟ ਮੁਕਾਬਲਾ ਕਰਵਾਇਆ ਗਿਆ। ਇਸ ਫੈਸਟ ਵਿੱਚ ਪ੍ਰੋ. ਰਾਜੀਵ ਭਾਟੀਆ, ਡਾ. ਗੀਤੂ ਸ਼ਰਮਾ, ਪ੍ਰੋ. ਰੂਚਿਕਾ ਨਚਾਲ ਅਤੇ ਡਾ. ਮਨੀਸ਼ਾ ਭੰਡਾਰੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੀਆਂ 34 ਟੀਮਾਂ ਨੇ ਹਿੱਸਾ ਲਿਆ। ਇਸ ਮਾਰਕੀਟਿੰਗ...

  • fb
  • twitter
  • whatsapp
  • whatsapp
featured-img featured-img
ਆਤਮ ਵੱਲਭ ਜੈਨ ਕਾਲਜ ਵਿੱਚ ਮਾਰਕੀਟਿੰਗ ਫੈਸਟ ਦੌਰਾਨ ਲੱਗੇ ਇੱਕ ਸਟਾਲ ’ਤੇ ਪਿਆ ਸਾਮਾਨ ਦੇਖਦੇ ਪਤਵੰਤੇ। -ਫੋਟੋ: ਵਰਮਾ
Advertisement

ਸਥਾਨਕ ਸ੍ਰੀ ਆਤਮ ਵੱਲਭ ਜੈਨ ਕਾਲਜ ਵਿੱਚ ਮਾਰਕੀਟਿੰਗ ਫੈਸਟ ਮੁਕਾਬਲਾ ਕਰਵਾਇਆ ਗਿਆ। ਇਸ ਫੈਸਟ ਵਿੱਚ ਪ੍ਰੋ. ਰਾਜੀਵ ਭਾਟੀਆ, ਡਾ. ਗੀਤੂ ਸ਼ਰਮਾ, ਪ੍ਰੋ. ਰੂਚਿਕਾ ਨਚਾਲ ਅਤੇ ਡਾ. ਮਨੀਸ਼ਾ ਭੰਡਾਰੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੀਆਂ 34 ਟੀਮਾਂ ਨੇ ਹਿੱਸਾ ਲਿਆ। ਇਸ ਮਾਰਕੀਟਿੰਗ ਮੇਲੇ ਵਿੱਚ ਜਿੱਥੇ ਵਿਦਿਆਰਥੀਆਂ ਨੇ ਆਪਣੇ ਮਾਰਕੀਟ ਹੁਨਰ ਦਾ ਪ੍ਰਗਟਾਵਾ ਕੀਤਾ, ਉੱਥੇ ਮਾਰਕੀਟਿੰਗ ਨਾਲ ਸਬੰਧਤ ਕਈ ਬਾਰੀਕੀਆਂ ਵੀ ਸਿੱਖੀਆਂ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ, ਸੰਗੀਤਕ ਗਤੀਵਿਧੀਆਂ ਰਾਹੀਂ ਸਾਰਿਆਂ ਦਾ ਚੰਗਾ ਮਨੋਰੰਜਨ ਕੀਤਾ। ਮੇਲੇ ਦੌਰਾਨ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਮਲ ਕੁਮਾਰ ਜੈਨ, ਪ੍ਰਬੰਧਕੀ ਸਕੱਤਰ ਭੂਸ਼ਣ ਕੁਮਾਰ ਜੈਨ, ਮਨੋਹਰ ਲਾਲ ਜੈਨ, ਅਤੁਲ ਜੈਨ, ਜਤਿੰਦਰ ਜੈਨ, ਵਿਨੋਦ ਜੈਨ ਅਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਨੇ ਫੈਸਟ ਵਿੱਚ ਸ਼ਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਮੁਕਾਬਲੇ ਵਿੱਚ ਲੂਪ ਐਂਡ ਲੇਅਰ ਟੀਮ ਦੇ  ਵਿਦਿਆਰਥੀਆਂ ਕਾਰਤਿਕ ਖੁਰਾਣਾ, ਸ਼ਿਵਾਨੀ,  ਅਰਸ਼ਿਆ, ਅਰਨਵ ਮਿਗਲਾਨੀ ਅਤੇ ਰੋਨਿਤ ਕਾਲੜਾ ਦੀ ਟੀਮ ਨੇ ਪਹਿਲਾ ਸਥਾਨ, ‘ਪਦਾਰੋ ਮੇਰੇ ਬੀਕਾਨੇਰ’ ਟੀਮ ਦੇ ਮੈਂਬਰਾਂ ਧੇਰੀ ਨਹਾਤਾ, ਨਿਖਲ ਵੰਥੀਆ ਅਤੇ ਪ੍ਰਭ ਜੈਨ ਨੂੰ ਦੂਜਾ ਸਥਾਨ ਜਦਕਿ ‘ਸਵੀਟ ਕ੍ਰੇਵਿੰਗਸ’ ਟੀਮ ਦੇ ਮੈਂਬਰਾਂ ਲਕਸ਼ੇ, ਅਸ਼ੀਸ਼, ਪੁਸ਼ਵ ਅਤੇ ਜੋਗਿੰਦਰ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ।

Advertisement

Advertisement
Advertisement
×