DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੱਸ ਅੱਡੇ ਅੱਗੇ ਰੇਹੜੀਆਂ ਵਾਲਿਆਂ ਦਾ ਕਬਜ਼ਾ

ਕਾਰਜ ਸਾਧਕ ਅਫਸਰ ਨੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
featured-img featured-img
ਰਾਏਕੋਟ ਦੇ ਬੱਸ ਅੱਡੇ ਬਾਹਰ ਨਾਜਾਇਜ਼ ਕਬਜ਼ਿਆਂ ਦੀ ਝਲਕ।
Advertisement

ਭਾਈ ਨੂਰਾ ਯਾਦਗਾਰੀ ਬੱਸ ਟਰਮੀਨਲ ਰਾਏਕੋਟ ਦੇ ਮੁੱਖ ਗੇਟ ’ਤੇ ਬਣੀਆਂ ਦੁਕਾਨਾਂ ਵਾਲਿਆਂ ਅਤੇ ਰੇਹੜੀਆਂ ਵਾਲਿਆਂ ਨੇ ਨਾਜਾਇਜ਼ ਕਬਜ਼ੇ ਕਰ ਕੇ ਦੋਵਾਂ ਪਾਸਿਆਂ ਤੋਂ ਜਗ੍ਹਾ ਰੋਕ ਰੱਖੀ ਹੈ। ਇਸ ਕਾਰਨ ਬੱਸ ਟਰਮੀਨਲ ’ਚ ਆਉਣ ਜਾਣ ਸਮੇਂ ਰਾਹਗੀਰਾਂ ਅਤੇ ਸਾਧਨਾਂ ਨੂੰ ਲੰਘਣ ਸਮੇਂ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇੱਥੇ ਹੀ ਬਸ ਨਹੀ, ਰੇਹੜੀਆਂ ਵਾਲਿਆਂ ਨੇ ਸੜਕ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਨ੍ਹਾਂ ਕਬਜ਼ਿਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਹਰ ਦਿਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਸ਼ਹਿਰ ਦਾ ਮੇਨ ਬੱਸ ਅੱਡਾ ਹੋਣ ਕਰਕੇ ਰੋਜ਼ਾਨਾ ਸੁਵੱਖਤੇ ਤੋਂ ਲੈ ਕੇ ਦੇਰ ਰਾਤ ਤੱਕ ਬੱਸਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਬੱਸ ਚਾਲਕਾਂ ਨੂੰ ਵੀ ਬੱਸਾਂ ਟਰਮੀਨਲ ਦੇ ਅੰਦਰ ਅਤੇ ਬਾਹਰ ਲਿਜਾਣ ਸਮੇਂ ਦਿੱਕਤ ਆਉਂਦੀ ਹੈ। ਇਸ ਦੇ ਚੱਲਦਿਆਂ ਕਈ ਵਾਰ ਸਾਧਨਾਂ ਦੀ ਆਹਮੋ-ਸਾਹਮਣੀ ਟੱਕਰ ਵੀ ਹੋ ਚੁੱਕੀ ਹੈ। ਸ਼ਹਿਰ ਦੇ ਪਤਵੰਤਿਆਂ ਅਤੇ ਨਿੱਤ ਬੱਸ ਸਟੈਂਡ ’ਤੇ ਆਉਣ-ਜਾਣ ਵਾਲਿਆਂ ਨੌਕਰੀ ਪੇਸ਼ਾ ਮੁਲਾਜ਼ਮਾਂ ਅਤੇ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਸ ਟਰਮੀਨਲ ਦੇ ਗੇਟ ’ਤੇ ਕੀਤੇ ਨਾਜਾਇਜ਼ ਕਬਜੇ ਖਤਮ ਕਰਵਾ ਕੇ ਰਸਤਾ ਸਾਫ ਅਤੇ ਖੁੱਲ੍ਹਾ ਕੀਤਾ ਜਾਵੇ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਇਸ ਸਬੰਧੀ ਕਾਰਜ ਸਾਧਕ ਅਫਸਰ ਵਿਕਾਸ ਉੱਪਲ ਨੇ ਭਰੋਸਾ ਦਿੱਤਾ ਕਿ ਇਹ ਮਸਲਾ ਮੇਰੇ ਧਿਆਨ ਵਿੱਚ ਆ ਗਿਆ ਹੈ, ਨਗਰ ਕੌਂਸਲ ਦੀ ਟੀਮ ਜਲਦੀ ਇਸ ਮਸਲੇ ਦਾ ਹੱਲ ਕਰੇਗੀ।

Advertisement
Advertisement
×