DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਹਾਣੀਕਾਰ Mukhtar Singh ਦਾ ਸਫ਼ਰਨਾਮਾ ਰਿਲੀਜ਼

ਸਾਹਿਤ ਸਭਾ ਸਮਰਾਲਾ ਵੱਲੋਂ ਆਪਣੀ ਮਹੀਨੇਵਾਰ ਮੀਟਿੰਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਸੰਸਥਾ ਦੇ ਜਨਰਲ ਸਕੱਤਰ ਦੀਪ ਦਿਲਬਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਭਾ ਦੇ ਸਰਪ੍ਰਸਤ...

  • fb
  • twitter
  • whatsapp
  • whatsapp
featured-img featured-img
ਸਾਹਿਤ ਸਭਾ ਸਮਰਾਲਾ ਦੇ ਅਹੁਦੇਦਾਰ ਪੁਸਤਕਾਂ ਰਿਲੀਜ਼ ਕਰਦੇ ਹੋਏ।
Advertisement

ਸਾਹਿਤ ਸਭਾ ਸਮਰਾਲਾ ਵੱਲੋਂ ਆਪਣੀ ਮਹੀਨੇਵਾਰ ਮੀਟਿੰਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਸੰਸਥਾ ਦੇ ਜਨਰਲ ਸਕੱਤਰ ਦੀਪ ਦਿਲਬਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਭਾ ਦੇ ਸਰਪ੍ਰਸਤ ਅਤੇ ਉੱਘੇ ਕਹਾਣੀਕਾਰ ਮੁਖਤਿਆਰ ਸਿੰਘ ਦੀ ਨਵੀਂ ਕਿਤਾਬ ‘ਬਚਦਿਆਂ ਬਚਾਉਂਦਿਆਂ’ ਰਿਲੀਜ਼ ਕੀਤੀ ਗਈ। ਪੁਸਤਕ ਦੀ ਜਾਣ-ਪਛਾਣ ਕਰਵਾਉਂਦਿਆਂ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਵਿੱਚ ‘ਸ੍ਰੀ ਹੇਮਕੁੰਟ ਸਾਹਿਬ’ ਅਤੇ ‘ਜਲਵੇ ਨੇਪਾਲ ਦੇ’ ਨਾਮ ਹੇਠ ਦੋ ਸਫ਼ਰਨਾਮੇ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਰਾਜਵੰਤ ਕੌਰ ਦਾ ਪਹਿਲਾ ਕਾਵਿ-ਸੰਗ੍ਰਹਿ ‘ਚੁੱਪ ਦੀ ਸੀਸ’ ਵੀ ਲੋਕ ਅਰਪਣ ਕੀਤਾ ਗਿਆ।

ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਲਾਲੀ ਕਰਤਾਰੀ ਨੇ ਆਪਣੀ ਗ਼ਜ਼ਲ ‘ਤੂੰ ਜਿੰਦ ਕਰਕੇ ਬੁਲਾਉਨਾ ਏਂ ਮੇਰੇ ਤੋਂ ਬੋਲ ਨਹੀਂ ਹੁੰਦਾ...’ ਤਰੰਨੁਮ ਵਿੱਚ ਗਾਈ। ਅਮਰਜੀਤ ਕੌਰ ਮੋਰਿੰਡਾ ਨੇ ‘ਉਸਦੀ ਦੀ ਵੀ ਕੋਈ ਮਜਬੂਰੀ ਹੋਣੀ ਏਂ...’, ਜ਼ੋਰਾਵਰ ਸਿੰਘ ਪੰਛੀ ਨੇ ‘ਤਿੱਤਲੀ ਜਦੋਂ ਫੁੱਲਾਂ ਦੇ ਕੋਲੋਂ ਲੰਘ ਜਾਂਦੀ ਸ਼ਾਮ ਨੂੰ...’ ਅਤੇ ਮੀਤ ਪਾਨੀਪਤ ਨੇ ਹਿੰਦੀ ਗ਼ਜ਼ਲ ‘ਖੁਸ਼ੀਓਂ ਨੇ ਜਬ ਸਪਨੋਂ ਮੇਂ ਭੀ...’ ਸੁਣਾ ਕੇ ਭਰਪੂਰ ਵਾਹ-ਵਾਹ ਖੱਟੀ। ਇਸੇ ਦੌਰਾਨ ਬਲਵੰਤ ਮਾਂਗਟ ਨੇ ਰਮਾਇਣ ਦੀ ਮਿਥਿਹਾਸਕ ਪਾਤਰ ‘ਤਾਰਾ’ ਦਾ ਜੀਵਨੀ-ਮੂਲਕ ਲੇਖ, ਮਾਸਟਰ ਤਰਸੇਮ ਕੁਮਾਰ ਸ਼ਰਮਾ ਨੇ ਕਵਿਤਾ ‘ਪਾਉਣ ਲਈ ਮੰਜ਼ਿਲ ਨੂੰ’ ਅਤੇ ਲਾਲੀ ਕਰਤਾਰੀ ਨੇ ਕਹਾਣੀ ‘ਅਸਮਾਨੀਂ ਰੰਗੀ ਜੀਨ’ ਪੜ੍ਹੀ। ਪੜ੍ਹੀਆਂ ਗਈਆਂ ਰਚਨਾਵਾਂ ਉੱਤੇ ਹੋਈ ਉਸਾਰੂ ਵਿਚਾਰ-ਚਰਚਾ ਵਿੱਚ ਬਲਵਿੰਦਰ ਸਿੰਘ ਗਰੇਵਾਲ, ਮੁਖਤਿਆਰ ਸਿੰਘ, ਸਿਮਰਜੀਤ ਸਿੰਘ ਕੰਗ, ਮੀਤ ਪ੍ਰਧਾਨ ਸੰਦੀਪ ਸਮਰਾਲਾ, ਯਤਿੰਦਰ ਕੌਰ ਮਾਹਲ, ਦੀਪ ਦਿਲਬਰ, ਅਮਨਦੀਪ ਸਮਰਾਲਾ, ਰਵਿੰਦਰ ਰੁਪਾਲ ਕੌਲਗੜ੍ਹ, ਬੁੱਧ ਸਿੰਘ ਨੀਲੋਂ, ਗੁਰਭਗਤ ਗਿੱਲ, ਅਮਨ ਆਜ਼ਾਦ ਤੇ ਸੰਤੋਖ ਸਿੰਘ ਕੋਟਾਲਾ ਨੇ ਹਿੱਸਾ ਲਿਆ।

Advertisement

Advertisement
Advertisement
×