ਲੁਧਿਆਣਾ ’ਚ ਕਰੋਨਾ ਵੈਕਸੀਨ ਦਾ ਸਟਾਕ ਖ਼ਤਮ

ਲੁਧਿਆਣਾ ’ਚ ਕਰੋਨਾ ਵੈਕਸੀਨ ਦਾ ਸਟਾਕ ਖ਼ਤਮ

ਮੰਗਲਵਾਰ ਨੂੰ ਸਿਵਲ ਸਰਜਨ ਦਫ਼ਤਰ ’ਚ ਲੋਕਾਂ ਨੂੰ ਵੈਕਸੀਨ ਨਾ ਹੋਣ ਬਾਰੇ ਜਾਣਕਾਰੀ ਦੇ ਰਿਹਾ ਇੱਕ ਪੁਲੀਸ ਮੁਲਾਜ਼ਮ। ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 4 ਮਈ

ਜ਼ਿਲ੍ਹਾ ਲੁਧਿਆਣਾ ਵਿੱਚ ਮੰਗਲਵਾਰ ਨੂੰ ਸ਼ਹਿਰ ਵਿੱਚ ਕਰੋਨਾ ਵੈਕਸੀਨ ਦਾ ਸਟਾਕ ਖਤਮ ਹੋ ਗਿਆ ਜਿਸ ਕਾਰਨ ਪੂਰਾ ਦਿਨ ਲੋਕ ਵੈਕਸੀਨ ਲਗਵਾਉਣ ਲਈ ਭਟਕਦੇ ਰਹੇ। ਜ਼ਿਲ੍ਹੇ ’ਚ ਕੋਵੀਸ਼ੀਲਡ ਟੀਕਾ ਸੋਮਵਾਰ ਨੂੰ ਹੀ ਖਤਮ ਹੋ ਗਿਆ ਸੀ, ਜਦੋਂਕਿ ਕੋਵੈਕਸੀਨ ਸਿਰਫ਼ ਚਾਰ ਸੈਂਟਰਾਂ ’ਤੇ ਲੱਗੀ। ਕੋਵੈਕਸੀਨ ਵੀ ਦੁਪਹਿਰ 12 ਵਜੇ ਤੱਕ ਖਤਮ ਹੋ ਗਈ ਸੀ। ਇਸ ਕਾਰਨ ਦੂਸਰੀ ਡੋਜ਼ ਲਵਾਉਣ ਪੁੱਜੇ ਲੋਕਾਂ ਨੂੰ ਨਿਰਾਸ਼ ਹੋਣਾ ਪਿਆ। ਕੋਵੀਸ਼ੀਲਡ ਵੈਕਸੀਨ ਲਗਾਉਣ ਵਾਲੇ 65 ਸੈਂਟਰ ਅੱਜ ਪੂਰਾ ਦਿਨ ਬੰਦ ਹੀ ਰਹੇ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸ਼ਾਮ ਤੱਕ ਕੋਵੀਸ਼ੀਲਡ ਦਾ ਕਰੀਬ 20 ਹਜ਼ਾਰ ਡੋਜ਼ ਦਾ ਸਟਾਕ ਆ ਜਾਵੇਗਾ। ਇਸ ਤੋਂ ਬਾਅਦ ਬੁੱਧਵਾਰ ਨੂੰ ਦੁਬਾਰਾ ਟੀਕਾਕਰਨ ਸ਼ੁਰੂ ਹੋ ਜਾਵੇਗਾ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁੱਧਵਾਰ ਤੱਕ ਟੀਕੇ ਦਾ ਹੋਰ ਸਟਾਕ ਆ ਸਕਦਾ ਹੈ, ਪਰ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਦੂਸਰੇ ਪਾਸੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਟੀਕਾਕਰਨ ਸੈਂਟਰਾਂ ’ਚ ਪਈ ਕੋਵੈਕਸੀਨ ਨੂੰ ਇਕੱਠਾ ਕਰ ਕੇ 2900 ਦੇ ਕਰੀਬ ਡੋਜ਼ ਦਾ ਪ੍ਰਬੰਧ ਕੀਤਾ ਗਿਆ ਸੀ। ਮੰਗਲਵਾਰ ਨੂੰ ਚਾਰ ਸੈਂਟਰਾਂ ’ਤੇ ਸਿਵਲ ਹਸਪਤਾਲ, ਐਸਸੀਐਚ ਵਰਧਮਾਨ, ਅਰਬਨ ਪ੍ਰਾਇਮਰੀ ਹੈਲਥ ਸੈਂਟਰ ਮਾਡਲ ਟਾਊਨ ਤੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਸੁਨੇਤ ’ਚ ਟੀਕਾ ਲਾਇਆ ਗਿਆ। ਸੋਮਵਾਰ ਨੂੰ ਜ਼ਿਲ੍ਹੇ ’ਚ ਚਾਰ ਸੈਂਟਰਾਂ ’ਤੇ ਟੀਕਾਕਰਨ ਹੋਇਆ ਸੀ। ਕੋਵੈਕਸੀਨ ਵਾਲੇ ਸੈਂਟਰ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਸੁਨੇਤ ’ਚ ਟੀਕਾਕਰਨ ਨਹੀਂ ਹੋ ਸਕਿਆ। ਇਸ ਦੇ ਚੱਲਦੇ ਉੱਥੇ ਲੋਕ ਗੁੱਸੇ ’ਚ ਆ ਗਏ ਤੇ ਡੀਸੀ ਨੂੰ ਵੀ ਸ਼ਿਕਾਇਤ ਕਰ ਦਿੱਤੀ। ਜ਼ਿਲ੍ਹੇ ’ਚ ਸਿਰਫ਼ 900 ਲੋਕਾਂ ਨੂੰ ਹੀ ਟੀਕਾ ਲੱਗ ਸਕਿਆ। ਸਿਵਲ ਸਰਜਨ ਨੇ ਕਿਹਾ ਕਿ ਭਲਕੇ ਸਟਾਕ ਆ ਜਾਵੇਗਾ ਤੇ ਟੀਕਾਕਰਨ ਮੁੜ ਸ਼ੁਰੂ ਹੋ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All