DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰੀ ਸਕੂਲਾਂ ਨੂੰ ਤਿੰਨ ਲੱਖ ਦੀ ਸਟੇਸ਼ਨਰੀ ਵੰਡੀ

ਮਾਤਾ ਪਾਰਵਤੀ ਦੇਵੀ ਟਰੱਸਟ ਨੇ ਉਪਰਾਲਾ ਕੀਤਾ

  • fb
  • twitter
  • whatsapp
  • whatsapp
featured-img featured-img
ਸਰਕਾਰੀ ਸਕੂਲਾਂ ਨੂੰ ਸਟੇਸ਼ਨਰੀ ਵੰਡਣ ਮੌਕੇ ਟਰੱਸਟ ਦੇ ਅਹੁਦੇਦਾਰ ਅਤੇ ਮਹਿਮਾਨ। -ਫੋਟੋ: ਸ਼ੇਤਰਾ
Advertisement

ਮਾਤਾ ਪਾਰਵਤੀ ਦੇਵੀ ਐਜੂਕੇਸ਼ਨ ਟਰੱਸਟ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਹਾਇਤਾ ਲਈ ਸਥਾਨਕ ਡਾਇਟ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਟਰੱਸਟ ਦੇ ਸਰਪ੍ਰਸਤ ਸੁਖਦੇਵ ਰਾਜ ਸਵੀਡਨ ਦੀ ਪ੍ਰਧਾਨਗੀ ਹੇਠ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸੁਮਨ ਦੇਵੀ ਤੇ ਜਯੋਤੀ ਰਾਣੀ ਨੂੰ ਸ਼ਰਧਾਂਜਲੀ ਦਿੱਤੀ ਗਈ। ਜਗਰਾਉਂ ਦੇ ਨਾਲ ਹੋਰ ਬਲਾਕਾਂ ਦੇ ਸਰਕਾਰੀ ਸਕੂਲਾਂ ਨੂੰ ਇਸ ਸਾਲ ਸਹਾਇਤਾ ਲਈ ਸ਼ਾਮਲ ਕੀਤਾ ਗਿਆ। ਪੈਨਸ਼ਨਰਜ਼ ਫਰੰਟ ਦੇ ਪ੍ਰਧਾਨ ਅਸ਼ੋਕ ਭੰਡਾਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਟਰੱਸਟ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਅਧਿਆਪਕ ਜਸਵਿੰਦਰ ਸਿੰਘ ਅਤੇ ਸਤਵੰਤ ਕੌਰ ਨੇ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨ੍ਹਿਆ। ਸੇਵਾਮੁਕਤ ਸੁਪਰਡੈਂਟ ਗੁਰਪ੍ਰੀਤ ਸਿੰਘ, ਹੜ੍ਹ ਪੀੜਤ ਕਮੇਟੀ ਦੇ ਹਰਜਿੰਦਰ ਸਿੰਘ, ਸੀਨੀਅਰ ਟੀਚਰਜ਼ ਫੋਰਮ ਦੇ ਮਾਸਟਰ ਮਲਕੀਤ ਸਿੰਘ, ਪਰਤਾਪ ਸਿੰਘ ਨੇ ਗਰੀਬ ਵਰਗ ਦੇ ਬੱਚਿਆਂ ਦੀਆਂ ਆਰਥਿਕ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਟਰੱਸਟ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਟਰੱਸਟ ਦੇ ਪ੍ਰਧਾਨ ਬਲਦੇਵ ਰਾਜ, ਸੁਰਿੰਦਰ ਕੁਮਾਰ ਤੇ ਸੁਮੀਤ ਪਾਟਣੀ ਨੇ ਦੱਸਿਆ ਕਿ 60 ਸਕੂਲਾਂ ਨੂੰ ਕਾਪੀਆਂ ਭੇਟ ਕੀਤੀਆਂ ਗਈਆਂ ਹਨ। ਲਗਭਗ ਤਿੰਨ ਲੱਖ ਦੀਆਂ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਜਾ ਰਹੀ ਹੈ। ਆਉਂਦੇ ਦਿਨਾਂ ਵਿੱਚ ਬਾਕੀ ਸਕੂਲਾਂ ਨੂੰ ਲੋੜੀਂਦੀ ਸਮੱਗਰੀ ਭੇਟ ਕੀਤੀ ਜਾਵੇਗੀ ਤੇ ਸਤੰਬਰ ਵਿੱਚ ਸਕੂਲਾਂ ਨੂੰ ਟਾਟ ਅਤੇ ਹੋਰ ਲੋੜੀਂਦੀ ਸਮੱਗਰੀ ਵੰਡੀ ਜਾਵੇਗੀ। ਅਖ਼ੀਰ ਵਿੱਚ ਟਰੱਸਟ ਦੇ ਬੁਲਾਰੇ ਜੋਗਿੰਦਰ ਆਜ਼ਾਦ ਨੇ ਪ੍ਰੋਗਰਾਮ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਸਤੂਰੀ ਲਾਲ, ਡੀ ਟੀ ਐੱਫ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ, ਕੈਪਟਨ ਨਰੇਸ਼ ਵਰਮਾ ਆਦਿ ਹਾਜ਼ਰ ਸਨ।

Advertisement
Advertisement
×