DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

staff shortage: ਮਲੌਦ ’ਚ ਬੀ ਡੀ ਪੀ ਓ ਸਣੇ ਪੰਚਾਇਤ ਸਕੱਤਰਾਂ ਦੀਆਂ 8 ਅਸਾਮੀਆਂ ਖਾਲੀ

ਆਸਾਮੀਆਂ ਭਰਨ ਲਈ ਕੲੀ ਪੱਤਰ ਭੇਜਣ ਦੇ ਬਾਵਜੂਦ ਕਰਵਾੲੀ ਨਹੀਂ ਹੋੲੀ: ਵਿਧਾਇਕ ਗਿਆਸਪੁਰਾ

  • fb
  • twitter
  • whatsapp
  • whatsapp
featured-img featured-img
ਬੀ ਡੀ ਪੀ ਓ ਦਫਤਰ ਮਲੌਦ ਦੀ ਬਾਹਰੀ ਤਸਵੀਰ।
Advertisement
ਮਲੌਦ ਦੇ ਪੇਂਡੂ ਬਲਾਕ ਵਿਕਾਸ ਅਫ਼ਸਰ (ਬੀ ਡੀ ਪੀ ਓ) ਦਫ਼ਤਰ ਵਿੱਚ ਸਟਾਫ਼ ਦੀ ਭਾਰੀ ਕਮੀ ਕਾਰਨ ਬਲਾਕ ਦੇ 48 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਕੰਮ ਪੂਰੀ ਤਰ੍ਹਾਂ ਠੱਪ ਪਏ ਹਨ, ਜਿਸ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਫ਼ਤਰ ਵਿੱਚ ਪੱਕੇ ਬੀ ਡੀ ਪੀ ਓ ਦੀ ਥਾਂ ਦੋਰਾਹਾ ਦੇ ਬੀ ਡੀ ਪੀ ਓ ਕੋਲ ਵਾਧੂ ਚਾਰਜ ਹੈ। ਇਸ ਤੋਂ ਇਲਾਵਾ, ਪੰਚਾਇਤ ਸਕੱਤਰਾਂ ਅਤੇ ਕਲਰਕਾਂ ਦੀਆਂ 9 ਵਿੱਚੋਂ 8 ਅਸਾਮੀਆਂ ਖਾਲੀ ਹਨ ਅਤੇ ਫੀਲਡ ਵਿੱਚ ਸਿਰਫ਼ ਇੱਕ ਪੰਚਾਇਤ ਸਕੱਤਰ ਕੰਮ ਕਰ ਰਿਹਾ ਹੈ। ਇੱਥੇ ਐੱਸ ਈ ਪੀ ਓ ਦੀ ਇੱਕ, ਅਕਾਊਂਟੈਂਟ ਦੀਆਂ ਦੋ, ਕਲਰਕ ਦੀ ਇੱਕ ਅਤੇ ਮਨਰੇਗਾ ਸਕੱਤਰਾਂ ਦੀਆਂ ਦੋ ਅਸਾਮੀਆਂ ਵੀ ਖਾਲੀ ਹਨ।

ਇਲਾਕੇ ਵਿੱਚ ਚਰਚਾ ਹੈ ਕਿ ਗੁਆਂਢੀ ਹਲਕੇ ਖੰਨੇ ਤੋਂ ਪੰਚਾਇਤ ਮੰਤਰੀ ਹੋਣ ਦੇ ਬਾਵਜੂਦ ਇਸ ਬਲਾਕ ਦੀ ਅਣਦੇਖੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਲਾਕੇ ਦੀਆਂ ਪੰਚਾਇਤਾਂ 15 ਅਗਸਤ ਨੂੰ ਈਸੜੂ ਵਿੱਚ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਸੌਂਪ ਕੇ ਇਸ ਸਮੱਸਿਆ ਤੋਂ ਜਾਣੂ ਕਰਵਾਉਣਗੀਆਂ। ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਉਹ ਮੁੱਖ ਮੰਤਰੀ, ਪੰਚਾਇਤ ਮੰਤਰੀ, ਸੈਕਟਰੀ ਅਤੇ ਡਾਇਰੈਕਟਰ ਨੂੰ ਕਈ ਵਾਰ ਲਿਖਤੀ ਪੱਤਰ ਭੇਜ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਸਟਾਫ਼ ਨਾ ਹੋਣ ਕਾਰਨ ਪੰਚਾਇਤਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ ਅਤੇ ਪੰਚਾਇਤ ਮੰਤਰੀ ਪਤਾ ਨਹੀਂ ਕਿਸ ਗੱਲ ਦੀ ਖੁੰਦਕ ਕੱਢ ਰਹੇ ਹਨ।

Advertisement

Advertisement

Advertisement
×