Sports Events: ਸੌ ਮੀਟਰ ਦੌੜ ’ਚ ਹਰਮਨ ਨੇ ਸਭ ਨੂੰ ਪਛਾੜਿਆ
ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 60 ਮੀਟਰ ਦੌੜ ਰੋਹਨ ਨੇ ਜਿੱਤੀ
ਪੰਜਾਬ ਸਰਕਾਰ ਵੱਲੋਂ ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਇਸ ਦੌਰਾਨ ਕੁੱਲ 29 ਖੇਡਾਂ ਦੇ ਮੁਕਾਬਲੇ ਕਰਵਾਏ ਜਾਣੇ ਹਨ।
ਗੁਰੂ ਨਾਨਕ ਸਟੇਡੀਅਮ ਵਿੱਚ ਹੋਏ ਐਥਲੈਟਿਕਸ ਮੁਕਾਬਲਿਆਂ ਵਿੱਚੋਂ ਲੜਕੇ ਅੰਡਰ-14 ਸਾਲ ਦੀ 60 ਮੀਟਰ ਦੌੜ ਵਿੱਚ ਰੋਹਨ, ਮਹਿਤਾਬ ਅਤੇ ਏਕਮਜੋਤ ਸਿੰਘ, ਜੈਵਲਿਨ ਥਰੋਅ ਵਿੱਚ ਸਤਗੁਣਤੇਗ ਸਿੰਘ, ਸਮਰਾਟ ਸਿੰਘ ਅਤੇ ਦੀਪਕ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੇ ਅੰਡਰ-17 ਦੀ 100 ਮੀਟਰ ਦੌੜ ਵਿੱਚੋਂ ਹਰਮਨ ਨੇ ਪਹਿਲਾ, 3000 ਮੀਟਰ ਵਾਕ ਵਿੱਚ ਪਰਮਿੰਦਰ ਸਿੰਘ ਨੇ ਪਹਿਲਾ, ਜੈਵਲਿਨ ਥਰੋਅ ਵਿੱਚ ਹਰਸਿਮਰਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਤੀਹਰੀ ਛਾਲ ਵਿੱਚ ਮਨਰਾਜ ਸਿੰਘ, ਗਰਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ, 1500 ਮੀਟਰ ਦੌੜ ਵਿੱਚ ਪੁਸ਼ਪ ਨੇ ਪਹਿਲਾ, ਸਹਿਜਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੇ ਅੰਡਰ-21 ਸਾਲ ਦੀ 100 ਮੀਟਰ ਦੌੜ ਵਿੱਚ ਨਵੀਨ ਕੁਮਾਰ, ਜੈਵਲਿਨ ਥਰੋਅ ਵਿੱਚ ਗੁਰਬਾਜ ਸਿੰਘ, ਤੀਹਰੀ ਛਾਲ ਵਿੱਚ ਗੁਰਵਿੰਦਰ ਸਿੰਘ, 400 ਮੀਟਰ ਦੌੜ ਵਿੱਚ ਉਤਕਰਸ਼ ਅਤੇ 1500 ਮੀਟਰ ਦੌੜ ਵਿੱਚ ਸੌਦਾਗਰ ਸਿੰਘ ਨੇ ਪਹਿਲੀਆਂ ਪੁਜੀਸ਼ਨਾਂ ਲਈਆਂ। 21-30 ਵਰਗ ਦੀ 100 ਮੀਟਰ ਦੌੜ ਹਰਮਨਪ੍ਰੀਤ ਸਿੰਘ, ਜੈਵਲਿਨ ਥਰੋਅ ਉਦੈ ਸਿੰਘ, 400 ਮੀਟਰ ਦੌੜ ਵਿਸ਼ਵਪ੍ਰਤਾਪ ਸਿੰਘ, 1500 ਮੀਟਰ ਦੌੜ ਸੌਰਵ ਕੁਮਾਰ, 31 ਤੋਂ 40 ਵਰਗ ਦੀ 100 ਮੀਟਰ ਦੌੜ ਵਿੱਚ ਹਰਸ਼ਪ੍ਰੀਤ, ਜੈਵਲਿਨ ਥਰੋਅ ’ਚ ਨਵਦੀਪ ਸਿੰਘ ਗਰੇਵਾਲ, 400 ਮੀਟਰ ਦੌੜ ਵਿੱਚ ਬਲਜੀਤ ਸਿੰਘ, 1500 ਮੀਟਰ ਦੌੜ ’ਚ ਸਰਿੰਦਰ ਸਿੰਘ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਵੇਟ ਲਿਫਟਿੰਗ ਲੜਕੀਆਂ ਮੁਕਾਬਲਿਆਂ ਵਿੱਚੋਂ ਸੰਧਿਆ, ਸਿਮਰਨ ਕੌਰ, ਅਵਨੀਤ, ਸੁਖਦੀਪ ਕੌਰ, ਹਰਸੀਰਤ, ਖੁਸ਼ੀ ਨੇ ਪਹਿਲੇ ਸਥਾਨ ਹਾਸਲ ਕੀਤੇ।

