ਸ਼ਹੀਦ ਸਰਾਭਾ ਮਾਰਗ ਦੇ ਬੋਰਡਾਂ ’ਤੇ ਕਾਲਖ ਮਲ਼ੀ

ਸ਼ਹੀਦ ਸਰਾਭਾ ਮਾਰਗ ਦੇ ਬੋਰਡਾਂ ’ਤੇ ਕਾਲਖ ਮਲ਼ੀ

ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਲੱਗੇ ਪੁਰਾਣੇ ਬੋਰਡ ਉੱਪਰ ਕਾਲਖ ਮਲ਼ੀ।

ਸੰਤੋਖ ਗਿੱਲ 
ਗੁਰੂਸਰ ਸੁਧਾਰ, 11 ਜੁਲਾਈ

ਪਿੰਡ ਸਰਾਭਾ ਵਿੱਚੋਂ ਲੰਘਦੀ ਲੁਧਿਆਣਾ ਤੋਂ ਰਾਏਕੋਟ ਜਾਣ ਵਾਲੀ ਸੜਕ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਰੱਖਣ ਦਾ ਰਸਮੀ ਉਦਘਾਟਨ 17 ਜੂਨ ਨੂੰ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਕੀਤਾ ਗਿਆ ਸੀ। ਲੁਧਿਆਣਾ ਦੇ ਭਾਈ ਬਾਲਾ ਚੌਕ ਤੋਂ ਸ਼ੁਰੂ ਹੋਣ ਵਾਲੀ ਇਸ ਸੜਕ ਉੱਪਰ ਸ਼ਹਿਰ ਦੇ ਅੰਦਰ ਹੀ ਨਾਮਧਾਰੀ ਸ਼ਹੀਦੀ ਮਾਰਗ ਦੇ ਲੱਗੇ ਬੋਰਡ ਵਿਭਾਗ ਨੇ ਹਾਲੇ ਤੱਕ ਵੀ ਉਤਾਰੇ ਨਹੀਂ, ਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਨ੍ਹਾਂ ਉੱਪਰ ਕਾਲਖ ਜ਼ਰੂਰ ਮਲ਼ ਦਿੱਤੀ ਗਈ ਹੈ। ਸਮਾਗਮ ਦੌਰਾਨ ਮੰਤਰੀ ਨੇ ਇਹ ਵੀ ਦੱਸਿਆ ਸੀ ਕਿ ਇਸ ਦਾ ਬਕਾਇਦਾ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਉਂਜ ਇਸ ਸੜਕ ਉੱਪਰ ਅੱਜ ਵੀ ਕਈ ਥਾਈਂ ਨਾਮਧਾਰੀ ਸ਼ਹੀਦੀ ਮਾਰਗ ਦੇ ਲੱਗੇ ਬੋਰਡ ਮੂੰਹ ਚਿੜਾ ਰਹੇ ਹਨ। ਸੜਕ ਉੱਪਰ ਇਹ ਬੋਰਡ ਕਿਸ ਨੇ ਲਾਏ ਹਨ ਵਿਭਾਗ ਨੂੰ ਕੋਈ ਇਲਮ ਹੀ ਨਹੀਂ ਹੈ। ਚਿਰਾਂ ਤੋਂ ਸੜਕ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਰੱਖਣ ਦੀ ਮੰਗ ਪਿੰਡ ਅਤੇ ਇਲਾਕਾ ਵਾਸੀਆਂ ਵੱਲੋਂ ਕੀਤੀ ਜਾ ਰਹੀ ਸੀ। 

ਰਾਏਕੋਟ ਤੋਂ ਮਲੇਰਕੋਟਲਾ ਸੜਕ ਉੱਪਰ ਲੱਗੇ ਬੋਰਡ।

ਮਨਜ਼ੂਰੀ ਤੋਂ ਬਿਨਾਂ ਲੱਗੇ ਬੋਰਡ: ਕਾਰਜਕਾਰੀ ਇੰਜਨੀਅਰ

ਲੋਕ ਨਿਰਮਾਣ ਵਿਭਾਗ (ਭਵਨ ਅਤੇ ਮਾਰਗ) ਦੇ ਕਾਰਜਕਾਰੀ ਇੰਜਨੀਅਰ ਰਾਕੇਸ਼ ਗਰਗ ਨੇ ਕਿਹਾ ਕਿ ਨਾਮਧਾਰੀ ਸ਼ਹੀਦੀ ਮਾਰਗ ਦੇ ਬੋਰਡ ਵਿਭਾਗ ਵੱਲੋਂ ਨਹੀਂ ਲਾਏ ਗਏ। ਉਨ੍ਹਾਂ ਇਹ ਵੀ ਮੰਨਿਆ ਕਿ ਅਜਿਹੇ ਬੋਰਡ ਵਿਭਾਗ ਦੀ ਮਨਜ਼ੂਰੀ ਬਿਨਾਂ ਹੀ ਕਈ ਹੋਰ ਸੜਕਾਂ ਉੱਪਰ ਵੀ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲਾਹ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਅਜਿਹੇ ਬੋਰਡ ਰਾਏਕੋਟ ਮਾਲੇਰਕੋਟਲਾ ਸੜਕ ਉੱਪਰ ਵੀ ਲੱਗੇ ਹੋਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All