DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਹੁਰੇ ਘਰ ਗਏ ਜਵਾਈ ਦੀ ਕੁੱਟਮਾਰ

ਪਤਨੀ ਸਣੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ

  • fb
  • twitter
  • whatsapp
  • whatsapp
Advertisement

ਥਾਣਾ ਡਾਬਾ ਦੇ ਇਲਾਕੇ ਮਹਾ ਸਿੰਘ ਨਗਰ ਵਿੱਚ ਆਪਣੇ ਸਹੁਰੇ ਘਰ ਆਪਣੀ ਪਤਨੀ ਨੂੰ ਮਿਲਣ ਗਏ ਇੱਕ ਵਿਅਕਤੀ ਦੀ ਪਤਨੀ ਸਣੇ ਸੱਸ ਅਤੇ ਸਹੁਰੇ ਵੱਲੋਂ ਕੁੱਟਮਾਰ ਕੀਤੀ ਗਈ ਹੈ।

ਚੰਦਰ ਵਿਹਾਰ, ਚੰਦਰ ਨਗਰ ਵਾਸੀ ਮਨਪ੍ਰੀਤ ਸਿੰਘ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਉਸ ਦੀ ਪਤਨੀ ਜੀਵਨਜੋਤ ਕੌਰ 8 ਦਸੰਬਰ, 2025 ਨੂੰ ਉਸ ਨੂੰ ਦੱਸੇ ਬਿਨਾਂ ਘਰੋਂ 1 ਲੱਖ 20 ਹਜ਼ਾਰ ਰੁਪਏ ਨਗਦ ਅਤੇ ਸੋਨੇ ਦੇ ਗਹਿਣੇ ਲੈ ਕੇ ਚਲੀ ਗਈ ਸੀ। ਕਾਫ਼ੀ ਦੇਰੀ ਤੋਂ ਬਾਅਦ 23 ਫਰਵਰੀ ਨੂੰ ਉਸ ਦੀ ਪਤਨੀ ਜੀਵਨਜੋਤ ਦਾ ਫ਼ੋਨ ਆਇਆ, ਪਰ ਉਸ ਨੇ ਫੋਨ ਨਹੀਂ ਚੁੱਕਿਆ। ਬਾਅਦ ਵਿੱਚ ਉਸ ਨੇ ਜੀਵਨਜੋਤ ਨੂੰ ਫ਼ੋਨ ਕੀਤਾ ਤਾਂ ਉਸ ਨੇ ਉਸਨੂੰ ਆਪਣੀ ਧੀ ਨਾਲ ਮਿਲਾਉਣ ਦੇ ਬਹਾਨੇ ਆਪਣੇ ਮਾਪਿਆਂ ਦੇ ਘਰ ਬੁਲਾ ਲਿਆ। ਜਦੋਂ ਉਹ ਆਪਣੀ ਕਾਰ ਵਿੱਚ ਆਪਣੇ ਸਹੁਰੇ ਘਰ ਪਹੁੰਚਿਆ ਤਾਂ ਉਸ ਨੇ ਆਪਣੀ ਪਤਨੀ ਜੀਵਨਜੋਤ ਕੌਰ, ਸੱਸ ਸੰਤੋਸ਼ ਕੁਮਾਰੀ ਅਤੇ ਸਹੁਰੇ ਈਸ਼ਵਰ ਸਿੰਘ ਨੂੰ ਹੱਥਾਂ ਵਿੱਚ ਡੰਡੇ ਅਤੇ ਰਾਡਾਂ ਲੈ ਕੇ ਗਲੀ ਵਿੱਚ ਖੜ੍ਹੇ ਦੇਖਿਆ। ਜਦੋਂ ਉਹ ਥੋੜ੍ਹਾ ਅੱਗੇ ਗਿਆ ਤਾਂ ਉਨ੍ਹਾਂ ਨੇ ਮਨਪ੍ਰੀਤ ਦੀ ਕਾਰ ਨੂੰ ਘੇਰ ਲਿਆ ਅਤੇ ਉਸ ’ਤੇ ਇੱਟਾਂ, ਪੱਥਰਾਂ ਅਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੀ ਕਾਰ ਦੀ ਭੰਨਤੋੜ ਕੀਤੀ ਅਤੇ ਉਸ ’ਤੇ ਡੰਡਿਆਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਉਸ ਦਾ ਮੋਬਾਈਲ ਫੋਨ ਵੀ ਟੁੱਟ ਗਿਆ। ਉਸ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਥਾਣੇਦਾਰ ਰੇਸ਼ਮ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਪਤਨੀ ਜੀਵਨਜੌਤ ਕੌਰ, ਸੱਸ ਸੰਤੋਸ਼ ਕੁਮਾਰੀ ਅਤੇ ਸਹੁਰਾ ਈਸ਼ਰ ਸਿੰਘ ਖ਼ਿਲਾਫ਼ ਸਾਜ਼ਿਸ਼ ਰਚਣ ਅਤੇ ਹਮਲਾ ਕਰਕੇ ਕੁੱਟਮਾਰ ਕਰਨ ਦੀਆਂ ਧਾਰਾਵਾਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
×