DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਗਰਾਉਂ ’ਚ ਕੁਝ ਆੜ੍ਹਤੀਆਂ ਨੇ ਵੱਖਰੀ ਐਸੋਸੀਏਸ਼ਨ ਬਣਾਈ

ਵਿਧਾਇਕਾ ਮਾਣੂੰਕੇ ਦੇ ਪਤੀ ਨੂੰ ਸਰਪ੍ਰਸਤ ਤੇ ਜਗਪਾਲ ਕਲੇਰ ਨੂੰ ਪ੍ਰਧਾਨ ਥਾਪਿਆ

  • fb
  • twitter
  • whatsapp
  • whatsapp
featured-img featured-img
ਨਵੀਂ ਬਣੀ ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੋ. ਸੁਖਵਿੰਦਰ ਸੁੱਖੀ ਨਾਲ ਚੁਣੇ ਗਏ ਚੇਅਰਮੈਨ, ਪ੍ਰਧਾਨ ਤੇ ਸੈਕਟਰੀ। -ਫੋਟੋ: ਸ਼ੇਤਰਾ
Advertisement

ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਵਿੱਚ ਆੜ੍ਹਤੀਆ ਐਸੋਸੀਏਸ਼ਨ ਅੱਜ ਉਦੋਂ ਦੋਫਾੜ ਹੋ ਗਈ ਜਦੋਂ ਕੁਝ ਆੜ੍ਹਤੀਆਂ ਨੇ ਵੱਖਰੀ ਐਸੋਸੀਏਸ਼ਨ ਬਣਾਉਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਵੱਖਰਾ ਧੜਾ ਹੀ ਨਹੀਂ ਐਲਾਨਿਆ ਗਿਆ, ਸਗੋਂ ਪ੍ਰਧਾਨ ਸਣੇ ਹੋਰ ਅਹੁਦੇਦਾਰ ਵੀ ਥਾਪੇ ਗਏ। ਇਨ੍ਹਾਂ ਵਿੱਚ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਪਤੀ ਤੇ ਆਮ ਆਦਮੀ ਪਾਰਟੀ ਦੇ ਆਗੂ ਪ੍ਰੋ. ਸੁਖਵਿੰਦਰ ਸੁੱਖੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਇਸ ਧੜੇ ਨੇ ਆਪਣੀ ਐਸੋਸੀਏਸ਼ਨ ਦਾ ਸਰਪ੍ਰਸਤ ਬਣਾਇਆ ਹੈ। ਦਿਲਚਸਪ ਗੱਲ ਇਹ ਹੈ ਕਿ ਆੜ੍ਹਤੀ ਐਸੋਸੀਏਸ਼ਨ ਨੇ ਦਹਾਕਿਆਂ ਤੋਂ ਚੱਲੀ ਆਉਂਦੀ ਰਵਾਇਤ ਮੁਤਾਬਕ ਭਲਕੇ ਸੱਤ ਅਪਰੈਲ ਨੂੰ ਪੁਰਾਣੀ ਦਾਣਾ ਮੰਡੀ ਵਿਚਲੀ ਮੰਦਰ ਵਾਲੀ ਧਰਮਸ਼ਾਲਾ ਵਿੱਚ ਚੋਣ ਸਬੰਧੀ ਇਕੱਤਰਤਾ ਰੱਖੀ ਹੋਈ ਹੈ ਪਰ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਵੱਖਰੀ ਆੜ੍ਹਤੀ ਐਸੋਸੀਏਸ਼ਨ ਹੋਂਦ ਵਿੱਚ ਆ ਗਈ। ਨਵੀਂ ਆੜ੍ਹਤੀ ਐਸੋਸੀਏਸ਼ਨ ਦੇ ਨਵ-ਨਿਯੁਕਤ ਸੈਕਟਰੀ ਪ੍ਰਹਲਾਦ ਸਿੰਗਲਾ ਨੇ ਦੱਸਿਆ ਕਿ ਕਈ ਸਾਲ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਸੁਰਜੀਤ ਸਿੰਘ ਕਲੇਰ ਨੂੰ ਚੇਅਰਮੈਨ ਅਤੇ ਜਗਪਾਲ ਸਿੰਘ ਕਲੇਰ ਨੂੰ ਪ੍ਰਧਾਨ ਚੁਣਿਆ ਗਿਆ ਹੈ। ਸਭ ਤੋਂ ਪਹਿਲਾਂ ਹਾਜ਼ਰ ਆੜ੍ਹਤੀਆਂ ਨੂੰ ਬਲਰਾਜ ਸਿੰਘ ਖਹਿਰਾ ਨੇ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ। ਮੀਟਿੰਗ ਵਿੱਚ ਹਾਜ਼ਰ ਆੜ੍ਹਤੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਨਾਲ ਸਹਿਯੋਗ ਨਾਲ ਮਿਲ ਕੇ ਚੱਲਣ ਦਾ ਫ਼ੈਸਲਾ ਕੀਤਾ। ਫਿਲਹਾਲ ਸੂਬਾ ਪੱਧਰ ’ਤੇ ਇਹ ਨਵੀਂ ਬਣੀ ਐਸੋਸੀਏਸ਼ਨ ਕਿਸੇ ਧੜੇ ਨਾਲ ਹਾਲ ਦੀ ਘੜੀ ਨਹੀਂ ਜੁੜੀ ਪਰ ਕਿਹਾ ਗਿਆ ਕਿ ਆੜ੍ਹਤੀਆਂ ਦੇ ਹਿੱਤਾਂ ਤੇ ਹੱਕ ਦੀ ਗੱਲ ਪ੍ਰਮੁੱਖਤਾ ਨਾਲ ਚੁੱਕਣ ਵਾਲੇ ਧੜੇ ਨਾਲ ਉਹ ਮਿਲ ਕੇ ਕੰਮ ਕਰਨਗੇ। ਮੀਟਿੰਗ ਵਿੱਚ ਚੇਅਰਮੈਨ ਦਰਸ਼ਨ ਸਿੰਘ ਸਿੱਧਵਾਂ, ਹਰਪਾਲ ਸਿੰਘ ਹਾਂਸ, ਮਨਜਿੰਦਰ ਸਿੰਘ ਖਹਿਰਾ, ਪਰਮਜੀਤ ਸਿੰਘ ਪੰਮਾ, ਵਿਸ਼ਵ ਰਤਨ, ਧਰਮਿੰਦਰ ਭਾਰਦਵਾਜ, ਰਾਜੇਸ਼ ਬਾਂਸਲ, ਮੰਗਤ ਰਾਮ ਬਾਂਸਲ, ਦੀਦਾਰ ਸਿੰਘ ਮਲਕ, ਮਨੀ ਗਰਗ, ਨਿਤਿਨ ਬਬਲੂ, ਧੀਰਜ ਵਰਮਾ, ਅਰੁਣ ਕੋਹਲੀ, ਕੁਲਵਿੰਦਰ ਸਿੰਘ, ਰਮੇਸ਼ ਬਾਂਸਲ, ਜਗਜੀਤ ਸਿੰਘ ਬੁੱਟਰ, ਮਨੋਜ ਕੁਮਾਰ, ਸੰਦੀਪ ਬਾਂਸਲ, ਨਰੇਸ਼ ਗੋਇਲ ਆਦਿ ਸ਼ਾਮਲ ਹੋਏ।

Advertisement
Advertisement
×