DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਹਣ ਲਾਲ ਸ਼ੇਰਪੁਰੀ ਖੇਤੀਬਾੜੀ ਸਭਾ ਦੇ ਪ੍ਰਧਾਨ ਬਣੇ

ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਸ਼ੇਰਪੁਰ ਬੇਟ ਦੇ ਅਹੁਦੇਦਾਰਾਂ ਦੀ ਚੋਣ ਨਿਰੀਖਕ ਇੰਸਪੈਕਟਰ ਵਿਜੈ ਸਿੰਘ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਨੇਪਰੇ ਚੜ੍ਹੀ। ਇਸ ਵਿੱਚ ਚੁਣੇ ਸਮੂਹ ਡਾਇਰੈਕਟਰਾਂ ਨੇ ਸੋਹਣ ਲਾਲ ਸ਼ੇਰਪੁਰੀ ਨੂੰ ਪ੍ਰਧਾਨ ਚੁਣਿਆ। ਇਸ ਤੋਂ ਇਲਾਵਾ ਲਖਵੀਰ ਸਿੰਘ ਨੂੰ ਮੀਤ...

  • fb
  • twitter
  • whatsapp
  • whatsapp
featured-img featured-img
ਸਭਾ ਦੇ ਨਵੇਂ ਚੁਣੇ ਪ੍ਰਧਾਨ ਸੋਹਣ ਲਾਲ ਸ਼ੇਰਪੁਰੀ ਅਤੇ ਹੋਰ ਅਹੁਦੇਦਾਰ। -ਫੋਟੋ: ਟੱਕਰ
Advertisement

ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਸ਼ੇਰਪੁਰ ਬੇਟ ਦੇ ਅਹੁਦੇਦਾਰਾਂ ਦੀ ਚੋਣ ਨਿਰੀਖਕ ਇੰਸਪੈਕਟਰ ਵਿਜੈ ਸਿੰਘ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਨੇਪਰੇ ਚੜ੍ਹੀ। ਇਸ ਵਿੱਚ ਚੁਣੇ ਸਮੂਹ ਡਾਇਰੈਕਟਰਾਂ ਨੇ ਸੋਹਣ ਲਾਲ ਸ਼ੇਰਪੁਰੀ ਨੂੰ ਪ੍ਰਧਾਨ ਚੁਣਿਆ। ਇਸ ਤੋਂ ਇਲਾਵਾ ਲਖਵੀਰ ਸਿੰਘ ਨੂੰ ਮੀਤ ਪ੍ਰਧਾਨ ਤੇ ਜੋਗਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ। ਸ੍ਰੀ ਸ਼ੇਰਪੁਰੀ ਨੇ ਕਿਹਾ ਕਿ ਸ਼ੇਰਪੁਰ ਬੇਟ ਦੀ ਇਹ ਖੇਤੀਬਾੜੀ ਸਭਾ ਇਲਾਕੇ ਦੀ ਸਭ ਤੋਂ ਵੱਡੀ ਸਭਾ ਹੈ, ਜਿਸ ਨਾਲ 12 ਪਿੰਡਾਂ ਦੇ ਸੈਂਕੜੇ ਕਿਸਾਨ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਬਸੰਮਤੀ ਨਾਲ 11 ਡਾਇਰੈਕਟਰਾਂ ਦੀ ਚੋਣ ਹੋਈ ਸੀ ਤੇ ਅੱਜ ਸਾਰੇ ਅਹੁਦੇਦਾਰ ਚੁਣੇ ਗਏ। ਉਨ੍ਹਾਂ ਕਿਹਾ ਕਿ ਚੁਣੀ ਗਈ ਸਮੂਹ ਕਮੇਟੀ ਕਿਸਾਨਾਂ ਦੇ ਹਿੱਤਾਂ ਅਤੇ ਸਰਕਾਰ ਦੀਆਂ ਯੋਜਨਾਵਾਂ ਉਨ੍ਹਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਅਨੁਸਾਰ ਖੇਤੀਬਾੜੀ ਸਭਾ ਵਿੱਚ ਨਵੇਂ ਔਜਾਰ ਵੀ ਲਿਆਂਦੇ ਜਾਣਗੇ। ਇਸ ਮੌਕੇ ਜੁਗਰਾਜ ਸਿੰਘ, ਜਗੀਰ ਸਿੰਘ, ਹਰਮਿੰਦਰ ਸਿੰਘ, ਮਨਜੀਤ ਕੌਰ, ਜਸਪਾਲ ਸਿੰਘ, ਗੁਰਨਾਮ ਸਿੰਘ, ਸੁਨੀਤਾ ਰਾਣੀ, ਭੁਪਿੰਦਰ ਸਿੰਘ (ਸਾਰੇ ਕਮੇਟੀ ਮੈਂਬਰ), ਸਕੱਤਰ ਗੁਰਜੰਟ ਸਿੰਘ, ਮੋਹਣ ਲਾਲ ਸ਼ਤਾਬਗੜ੍ਹ, ਤਾਰਾ ਸਿੰਘ ਗੜ੍ਹੀ ਸੈਣੀਆਂ, ਭਿੰਦਰਪਾਲ ਸਿੰਘ ਫੌਜੀ, ਜੋਗਿੰਦਰ ਸਿੰਘ, ਸੁਰਿੰਦਰਪਾਲ ਨੰਬਰਦਾਰ, ਪੰਚ ਰਾਜਵੀਰ ਸਿੰਘ ਖੁਰਾਣਾ, ਚੰਦਨ, ਫੌਜੀ ਗੁਰਮੀਤ ਸਿੰਘ, ਸਤਪਾਲ ਸਿੰਘ ਵੀ ਮੌਜੂਦ ਸਨ।

Advertisement
Advertisement
×