DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਮਾਜ ਸੇਵੀ ਸੰਸਥਾ ਨੇ ਪਿੰਡ ’ਚ ਦੌੜ ਮੁਕਾਬਲੇ ਕਰਵਾਏ

ਬਜ਼ੁਰਗਾਂ ਦੇ ਪੈਦਲ ਚਾਲ ਮੁਕਾਬਲੇ ਵਿੱਚੋਂ ਮਹਿੰਦਰ ਸਿੰਘ ਅੱਵਲ, ਜਗਦੇਵ ਸਿੰਘ ਦੋਇਮ

  • fb
  • twitter
  • whatsapp
  • whatsapp
featured-img featured-img
ਸਿਆੜ੍ਹ ਖੇਡਾਂ ’ਚ ਜੇਤੂਆਂ ਨੂੰ ਇਨਾਮ ਦਿੰਦੇ ਹੋਏ ਪ੍ਰਬੰਧਕ।
Advertisement

ਪਿੰਡ ਸਿਆੜ੍ਹ ਦੀ ਸਮਾਜ ਸੇਵੀ ਸੰਸਥਾ ਪੇਂਡੂ ਵਿਕਾਸ ਅਤੇ ਮੁਲਾਜ਼ਮ ਭਲਾਈ ਸੰਸਥਾ ਸਿਆੜ੍ਹ ਵੱਲੋਂ ਸ਼ਹੀਦ-ਏ ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਸ਼ਹੀਦੀ ਨੂੰ ਸਮਰਪਿਤ ਬੱਚਿਆਂ ਦੀਆਂ ਦੌੜਾਂ ਅਤੇ 60 ਸਾਲ ਤੋਂ ਉੱਪਰ ਦੇ ਬੁਜ਼ੁਰਗਾਂ ਦੇ ਪੈਦਲ ਚਾਲ ਮੁਕਾਬਲੇ ਕਰਵਾਏ ਗਏ। ਉਦਘਾਟਨ ਅਵਤਾਰ ਸਿੰਘ ਸ਼ਾਹੀ ਕੈਨੇਡਾ ਅਤੇ ਇਨਾਮਾਂ ਦੀ ਵੰਡ ਪ੍ਰੋ: ਗੁਰਮੱਖ ਸਿੰਘ ਗੋਮੀ ਮੈਂਬਰ ਬਲਾਕ ਸਮਿਤੀ ਅਤੇ ਦਲਵੀਰ ਸਿੰਘ ਕੁੱਕੀ ਕੈਨੇਡਾ ਵੱਲੋਂ ਕੀਤੀ ਗਈ। ਬਜ਼ੁਰਗਾਂ ਦੇ ਪੈਦਲ ਚਾਲ ਮੁਕਾਬਲੇ ਵਿੱਚੋਂ ਮਹਿੰਦਰ ਸਿੰਘ ਨੇ ਪਹਿਲਾ, ਜਗਦੇਵ ਸਿੰਘ ਨੇ ਦੂਜਾ ਅਤੇ ਭਗਵੰਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਦੀਆਂ ਦੌੜਾਂ ’ਚ ਲੜਕੇ ਅਤੇ ਲੜਕੀਆਂ ਦੇ 100, 200 ਅਤੇ 400 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਪ੍ਰਧਾਨਗੀ ਪਲਵਿੰਦਰ ਸਿੰਘ ਐੱਸ ਡੀ ਓ ਪੰਚਾਇਤੀ ਰਾਜ ਵੱਲੋਂ ਕੀਤੀ ਗਈ। ਖੇਡ ਮੁਕਾਬਲਿਆਂ ਵਿੱਚ ਵਿਸ਼ੇਸ਼ ਤੌਰ ’ਤੇ ਸੁਖਪਾਲ ਸਿੰਘ, ਸ਼ਰਨਜੀਤ ਕੌਰ, ਜਸਵੰਤ ਸਿੰਘ ਪੰਨੂ ਮੁਕੰਦਪੁਰ, ਮਨਪ੍ਰੀਤ ਕੌਰ, ਵਰਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਡੀ ਪੀ ਵੱਲੋਂ ਸਹਿਯੋਗ ਕੀਤਾ ਗਿਆ। ਇਸ ਮੌਕੇ ਸੁਨੀਤਾ ਸ਼ਰਮਾ ਇੰਚਾਰਜ ਸਕੂਲ, ਬਲਜਿੰਦਰ ਸਿੰਘ, ਜਸਵੀਰ ਸਿੰਘ, ਸਵਰਨ ਸਿੰਘ, ਪ੍ਰਗਟ ਸਿੰਘ, ਲੋਕ ਗਾਇਕ ਹਰਜੀਤ ਸਿੰਘ ਪੰਧੇਰ, ਪ੍ਰਧਾਨ ਜਗਰੂਪ ਸਿੰਘ, ਭੁਪਿੰਦਰਪਾਲ ਸਿੰਘ ਰਾਜਾ ਖਜ਼ਾਨਚੀ ਯੂਥ ਸਪੋਰਟਸ ਅਤੇ ਵੈੱਲਫ਼ੇਅਰ ਕਲੱਬ ਨੇ ਸ਼ਮੂਲੀਅਤ ਕੀਤੀ। ਸੰਸਥਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਆਈ ਟੀ ਆਈ ਵੱਲੋਂ ਪ੍ਰੋਗਰਾਮ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਸਥ ਮੈਂਬਰ ਸ਼ਿੰਗਾਰਾ ਸਿੰਘ ਪੀ ਏ ਯੂ ਕੈਨੇਡਾ, ਗੁਰਦੇਵ ਸਿੰਘ ਸਟੇਟ ਐਵਾਰਡੀ, ਦਲਵੀਰ ਸਿੰਘ ਜੇ ਈ, ਕੈਪਟਨ ਬਲਵੀਰ ਸਿੰਘ, ਬੁੱਧ ਸਿੰਘ, ਬੰਤ ਸਿੰਘ ਹਾਜ਼ਰ ਸਨ।

Advertisement
Advertisement
×