Social Boycott: ਪਰਵਾਸੀ ਪਰਿਵਾਰ ਨੂੰ ਪਿੰਡ ਤੋਂ ਕੱਢਣ ਦਾ ਮਤਾ ਪਾਇਆ
ਇੱਥੋਂ ਨੇੜਲੇ ਪਿੰਡ ਕਰਤਾਰਪੁਰ ਵਿੱਚ ਰਹਿੰਦੇ ਪਰਵਾਸੀ ਪਰਿਵਾਰ ਦੀ ਲੜਕੀ ਅਤੇ ਲੜਕੇ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਸ਼ਰਮਸ਼ਾਰ ਕਰ ਕੇ ਰੱਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਾਸੀ ਵਿਅਕਤੀ ਦਾ ਪਰਿਵਾਰ ਪਿਛਲੇ ਤੀਹ ਸਾਲਾਂ ਤੋਂ ਪਿੰਡ ਕਰਤਾਰਪੁਰ ਵਿੱਚ ਰਹਿ ਰਿਹਾ...
ਇੱਥੋਂ ਨੇੜਲੇ ਪਿੰਡ ਕਰਤਾਰਪੁਰ ਵਿੱਚ ਰਹਿੰਦੇ ਪਰਵਾਸੀ ਪਰਿਵਾਰ ਦੀ ਲੜਕੀ ਅਤੇ ਲੜਕੇ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਸ਼ਰਮਸ਼ਾਰ ਕਰ ਕੇ ਰੱਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਾਸੀ ਵਿਅਕਤੀ ਦਾ ਪਰਿਵਾਰ ਪਿਛਲੇ ਤੀਹ ਸਾਲਾਂ ਤੋਂ ਪਿੰਡ ਕਰਤਾਰਪੁਰ ਵਿੱਚ ਰਹਿ ਰਿਹਾ ਹੈ। ਉਸ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ। ਪਿਛਲੇ ਦਿਨੀਂ ਉਸ ਦੇ ਪੁੱਤਰ ਅਤੇ ਧੀ ਨੇ ਆਪਸ ਵਿੱਚ ਕਥਿਤ ਨਾਜਾਇਜ਼ ਸਬੰਧ ਬਣਾ ਲਏ ਸਨ। ਇਸ ਕਾਰਨ ਉਸ ਦੀ ਧੀ ਨੇ ਪਿਛਲੇ ਦਿਨੀਂ ਇਕ ਬੱਚੀ ਨੂੰ ਜਨਮ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਸ ਬਾਰੇ ਉਨ੍ਹਾਂ ਨੂੰ ਕੁੱਝ ਪਤਾ ਨਹੀਂ। ਦੂਜੇ ਪਾਸੇ, ਪਿੰਡ ਵਾਸੀਆਂ ਅਨੁਸਾਰ ਇਹ ਸਾਰਾ ਕੁੱਝ ਪਰਿਵਾਰ ਦੀ ਰਜ਼ਾਮੰਦੀ ਨਾਲ ਹੋਇਆ ਹੈ।
ਪਿੰਡ ਵਾਸੀਆਂ ਨੇ ਗੁਰੂ ਘਰ ਵਿੱਚ ਇਕੱਠ ਕਰ ਕੇ ਪਰਵਾਸੀ ਪਰਿਵਾਰ ਨੂੰ ਪਿੰਡ ਵਿੱਚੋਂ ਕੱਢਣ ਦਾ ਮਤਾ ਪਾਇਆ ਹੈ। ਇਸ ਅਨੁਸਾਰ ਪਰਵਾਸੀ ਵਿਅਕਤੀ ਦੇ ਪੁੱਤਰ ਅਤੇ ਧੀ ਗ਼ਲਤ ਕੰਮ ਕੀਤਾ ਹੈ। ਉਨ੍ਹਾਂ ਨੂੰ ਪਿੰਡ ਵਿੱਚੋਂ ਕੱਢਿਆ ਜਾਵੇ। ਪਰਿਵਾਸੀ ਵਿਅਕਤੀ ਅਤੇ ਉਸ ਦਾ ਪਰਿਵਾਰ ਸਿਰਫ਼ 15 ਅਗਸਤ ਤੱਕ ਪਿੰਡ ਵਿੱਚ ਰਹਿ ਸਕਦਾ ਹੈ ਉਸ ਤੋਂ ਬਾਅਦ ਉਹ ਵੀ ਪਿੰਡ ਵਿੱਚ ਨਹੀਂ ਰਹਿਣਗੇ।
ਇਸ ਮੌਕੇ ਸਰਪੰਚ ਸਤਪ੍ਰੀਤ ਕੌਰ, ਜਗਰੂਪ ਸਿੰਘ ਪੰਚ, ਨਿਰਭੈ ਸਿੰਘ ਪੰਚ, ਰਜਿੰਦਰ ਸਿੰਘ ਪੰਚ, ਅਮਨਦੀਪ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ, ਸੰਤੋਖ ਸਿੰਘ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ, ਹਰਮਨਜੋਤ ਸਿੰਘ, ਜਸਵਿੰਦਰ ਸਿੰਘ, ਅਮਰੀਕ ਸਿੰਘ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਸੁਖਦੀਪ ਸਿੰਘ, ਬਲਦੇਵ ਸਿੰਘ, ਕਰਨੈਲ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਕੌਰ , ਸ਼ੇਰ ਸਿੰਘ, ਜਰਨੈਲ ਕੌਰ ਪੰਚ ਅਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਵਾਸੀ ਹਾਜ਼ਰ ਸਨ।

