ਸਾਉਣ ਦੀ ਝੜੀ ਨਾਲ ਸਮਾਰਟ ਸਿਟੀ ਹੋਇਆ ਜਲ-ਥਲ

ਨੀਵੇਂ ਇਲਾਕਿਆਂ ਵਿੱਚ ਪਾਣੀ ਭਰਿਆ; ਸੜਕਾਂ ’ਤੇ ਟਰੈਫਿਕ ਜਾਮ; ਰਾਹਗੀਰਾਂ ਨੂੰ ਝੱਲਣੀ ਪਈ ਪ੍ਰੇਸ਼ਾਨੀ

ਸਾਉਣ ਦੀ ਝੜੀ ਨਾਲ ਸਮਾਰਟ ਸਿਟੀ ਹੋਇਆ ਜਲ-ਥਲ

ਲੁਧਿਆਣਾ ਵਿੱਚ ਹੰਬੜਾਂ ਰੋਡ ’ਤੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਅਰੋੜਾ
ਲੁਧਿਆਣਾ, 3 ਅਗਸਤ

ਸਮਾਰਟ ਸਿਟੀ ਲੁਧਿਆਣਾ ਮੀਂਹ ਕਾਰਨ ਅੱਜ ਜਲ-ਥਲ ਹੋ ਗਈ। ਸਵੇਰ ਤੋਂ ਸ਼ੁਰੂ ਹੋਈ ਸਾਉਣ ਦੀ ਝੜੀ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕੇ ਪਾਣੀ ਨਾਲ ਭਰ ਗਏ, ਜਿਥੇ ਦੇਰ ਸ਼ਾਮ ਤੱਕ ਪਾਣੀ ਖੜ੍ਹਾ ਰਿਹਾ। ਇਸ ਕਾਰਨ ਲੋਕਾਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਜਾਣਕਾਰੀ ਮੁਤਾਬਿਕ ਅੱਜ ਸਵੇਰ ਤੋਂ ਹੀ ਸਨਅਤੀ ਸ਼ਹਿਰ ਵਿੱਚ ਮੀਂਹ ਸ਼ੁਰੂ ਹੋ ਗਿਆ, ਜੋ ਕਾਫ਼ੀ ਸਮਾਂ ਸ਼ਹਿਰ ਦੇ ਸਾਰੇ ਇਲਾਕਿਆਂ ਵਿੱਚ ਰੁਕ-ਰੁਕ ਕੇ ਵਰ੍ਹਦਾ ਰਿਹਾ। ਮੀਂਹ ਕਾਰਨ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਿਆ, ਜਿਸ ਕਾਰਨ ਲੋਕਾਂ ਨੂੰ ਸਵੇਰੇ ਕੰਮ ’ਤੇ ਜਾਣ ਵੇਲੇ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਵਾਹਨਾਂ ਦੀ ਰਫ਼ਤਾਰ ਧੀਮੀ ਹੋ ਗਈ, ਜਿਸ ਕਾਰਨ ਕਈ ਸੜਕਾਂ ’ਤੇ ਟਰੈਫਿਕ ਜਾਮ ਵਰਗੇ ਹਾਲਾਤ ਵੀ ਰਹੇ।

ਇਥੋਂ ਦੇ ਟਿੱਬਾ ਰੋਡ, ਤਾਜਪੁਰ ਰੋਡ, ਬਸਤੀ ਜੋਧੇਵਾਲ, ਜਮਾਲਪੁਰੀ, ਮੁੰਡੀਆਂ, ਸ਼ੇਰਪੁਰ, ਢੰਡਾਰੀ, ਗਿਆਸਪੁਰਾ, ਜਨਤਾ ਨਗਰ, ਸ਼ਿਮਲਾਪੁਰੀ, ਗਿੱਲ ਰੋਡ, ਹੈਬੋਵਾਲ, ਬਾਲ ਸਿੰਘ ਨਗਰ, ਸਿਵਲ ਲਾਈਨ, ਗੁਰਦੇਵ ਨਗਰ, ਸਰਾਭਾ ਨਗਰ ਤੇ ਮਾਡਲ ਟਾਊਨ ਇਲਾਕੇ ਵਿੱਚ ਕਾਫ਼ੀ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਆਈਆਂ। ਇਸ ਦੌਰਾਨ ਰੋਹ ਵਿੱਚ ਆਏ ਲੋਕਾਂ ਨੇ ਦੋਸ਼ ਲਾਇਆ ਕਿ ਹਰ ਵਾਰ ਮੀਂਹ ਕਾਰਨ ਸੜਕਾਂ ’ਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਤੇ ਬਾਅਦ ਵਿੱਚ ਉਨ੍ਹਾਂ ਦੇ ਇਲਾਕੇ ਦੀਆਂ ਸੜਕਾਂ ਖ਼ਰਾਬ ਹੋ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਤੋਂ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ। 

ਮੀਂਹ ਕਾਰਨ ਜਗਰਾਉਂ ਪੁਲ ਦੀ ਸੜਕ ਧੱਸੀ

ਪੁਲ ’ਤੇ ਸੜਕ ਦੀ ਮੁਰੰਮਤ ਕਰਦੇ ਹੋਏ ਮੁਲਾਜ਼ਮ। -ਫੋਟੋ: ਧੀਮਾਨ 

ਲੁਧਿਆਣਾ ਸ਼ਹਿਰ ਦਾ ਦਿਲ ਮੰਨੇ ਜਾਣ ਵਾਲਾ ਜਗਰਾਉਂ ਪੁਲ ਸੜਕ ਧੱਸਣ ਕਾਰਨ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ। ਬੀਤੀ ਰਾਤ ਮੀਂਹ ਕਾਰਨ ਜਗਰਾਉਂ ਪੁਲ ਦੇ ਰੈਂਪ ਵਾਲੀ ਸੜਕ ਧੱਸ ਗਈ, ਜਿਸ ਦੀ ਰਾਤੋ ਰਾਤ ਹੀ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਮੁਰੰਮਤ ਕੀਤੀ। ਜ਼ਿਕਰਯੋਗ ਹੈ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਜਗਰਾਉਂ ਪੁਲ ਵੱਲ ਜਾਣ ਵਾਲੇ ਰੈਂਪ ਦੀ ਰਿਟਰਨਿੰਗ ਵਾਲ ਦੀਆਂ ਇੱਟਾਂ ਟੁੱਟ ਗਈਆਂ ਸਨ, ਜਿਸ ਤੋਂ ਬਾਅਦ ਮੀਂਹ ਕਾਰਨ ਉਥੋਂ ਮਿੱਟੀ ਧੱਸ ਗਈ ਤੇ ਦੇਖਦੇ ਹੀ ਦੇਖਦੇ ਉਥੋਂ ਸੜਕ ਧੱਸਣ ਨਾਲ ਵੱਡਾ ਟੋਇਆ ਵੀ ਪੈ ਗਿਆ। ਉਧਰ ਲੋਕਾਂ ਨੇ ਜਿਵੇਂ ਹੀ ਪੁਲ ਦੀ ਸੜਕ ਧੱਸਣ ਦੀ ਖ਼ਬਰ ਅਧਿਕਾਰੀਆਂ ਤੱਕ ਪਹੁੰਚਾਈ ਤਾਂ ਰਾਤ ਨੂੰ ਹੀ ਨਿਗਮ ਦੇ ਮੁਲਾਜ਼ਮਾਂ ਨੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਨਗਰ ਨਿਗਮ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਰਿਟਰਨਿੰਗ ਵਾਲ ਦੀਆਂ ਇੱਟਾਂ ਨਿਕਲਣ ਕਾਰਨ ਸੜਕ ਧੱਸੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All