DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੜਕ ਹਾਦਸੇ ’ਚ ਤਿੰਨ ਔਰਤਾਂ ਸਣੇ ਛੇ ਜ਼ਖ਼ਮੀ

ਥਾਣਾ ਡੇਹਲੋਂ ਦੇ ਇਲਾਕੇ ਵਿੱਚ ਦੋ ਕਾਰਾਂ ਦੀ ਟੱਕਰ ਕਾਰਨ ਤਿੰਨ ਔਰਤਾਂ ਸਣੇ ਛੇ ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਜੰਮੂ ਦੇ ਜ਼ਿਲ੍ਹਾ ਕਠੂਆ ਵਾਸੀ ਅਸ਼ਵਨੀ ਕੁਮਾਰ ਆਪਣੀ ਕਾਰ ਵਿੱਚ ਭਰਾ ਸੁਨੀਲ ਸਿੰਘ, ਭਰਜਾਈ ਖੁਲੇਸ਼ਵਰੀ ਚੌਧਰੀ, ਪਿਤਾ ਪਿਆਰਾ ਸਿੰਘ, ਮਾਤਾ...

  • fb
  • twitter
  • whatsapp
  • whatsapp
Advertisement

ਥਾਣਾ ਡੇਹਲੋਂ ਦੇ ਇਲਾਕੇ ਵਿੱਚ ਦੋ ਕਾਰਾਂ ਦੀ ਟੱਕਰ ਕਾਰਨ ਤਿੰਨ ਔਰਤਾਂ ਸਣੇ ਛੇ ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਜੰਮੂ ਦੇ ਜ਼ਿਲ੍ਹਾ ਕਠੂਆ ਵਾਸੀ ਅਸ਼ਵਨੀ ਕੁਮਾਰ ਆਪਣੀ ਕਾਰ ਵਿੱਚ ਭਰਾ ਸੁਨੀਲ ਸਿੰਘ, ਭਰਜਾਈ ਖੁਲੇਸ਼ਵਰੀ ਚੌਧਰੀ, ਪਿਤਾ ਪਿਆਰਾ ਸਿੰਘ, ਮਾਤਾ ਚੰਚਲਾ ਦੇਵੀ ਅਤੇ ਆਪਣੀ ਭੈਣ ਰੇਨੂੰ ਦੇਵੀ ਸਣੇ ਰਾਜਸਥਾਨ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਰਾਤ ਸਮੇਂ ਗੁਰਦੁਆਰਾ ਆਲਮਗੀਰ ਸਾਹਿਬ ਕੋਲ ਪਿੱਛੇ ਤੋਂ ਆ ਰਹੀ ਥਾਰ ਗੱਡੀ ਦੇ ਚਾਲਕ ਸ਼ਿਭਮ ਕੁਮਾਰ ਨੇ ਆਪਣੀ ਗੱਡੀ ਨਾਲ ਅਸ਼ਵਨੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਥਾਰ ਚਾਲਕ ਆਪਣੀ ਗੱਡੀ ਸਣੇ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਸ਼ਿਭਮ ਕੁਮਾਰ ਯਾਦਵ ਵਾਸੀ (ਉੱਤਰ ਪ੍ਰਦੇਸ਼) ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

ਸਬਜ਼ੀ ਮੰਡੀ ਵਿੱਚ ਦੋ ਧਿਰਾਂ ’ਚ ਝਗੜਾ

Advertisement

ਲੁਧਿਆਣਾ: ਲੜਾਈ ਝਗੜੇ ਲਈ ਮਸ਼ਹੂਰ ਹੋਈ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਜ਼ਮੀਨ ਦੇ ਕਬਜ਼ੇ ਤੋਂ ਇੱਕ ਆੜ੍ਹਤੀ ਅਤੇ ਇੱਕ ਨੌਜਵਾਨ ਵਿੱਚ ਜ਼ਬਰਦਸਤ ਲੜਾਈ ਹੋ ਗਈ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਵਿੱਚ ਬਹਿਸ ਹੋ ਗਈ ਜਿਸ ਮਗਰੋਂ ਗੱਲ ਕੁੱਟਮਾਰ ਤਕ ਪੁੱਜ ਗਈ। ਇਸ ਮਾਮਲੇ ਵਿੱਚ ਆੜ੍ਹਤੀਏ ਦੇ ਪੁੱਤਰ ਨੂੰ ਕਾਫ਼ੀ ਸੱਟਾਂ ਲੱਗੀਆਂ। ਇਸ ਤੋਂ ਬਾਅਦ ਥਾਣਾ ਬਸਤੀ ਜੋਧੇਵਾਲ ਪੁਲੀਸ ਨੇ ਇਸ ਮਾਮਲੇ ਸਬੰਧੀ ਕਰਾਬਾਰਾ ਰੋਡ ’ਤੇ ਮੁਹੱਲਾ ਵੈਸ਼ਨੋ ਕਲੋਨੀ ਵਾਸੀ ਅਜੈ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਸਲੇਮ ਟਾਬਰੀ ਦੇ ਵਸਨੀਕ ਗੌਰਵ ਸਲੂਜਾ ਅਤੇ ਉਸ ਦੇ ਛੇ-ਸੱਤ ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਵੈਸ਼ਨੋ ਕਲੋਨੀ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਅਜੈ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਬਹਾਦਰ ਰੋਡ ਸਬਜ਼ੀ ਮੰਡੀ ਦੇ ਸ਼ੈੱਡ ਨੰਬਰ 10 ਵਿੱਚ ਫਲਾਂ ਦੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੇ ਕਾਮੇ ਨਰਿੰਦਰ ਕੁਮਾਰ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਗੌਰਵ ਸਲੂਜਾ ਨਾਮ ਦਾ ਇੱਕ ਵਿਅਕਤੀ ਉਸ ਦੀ ਗੱਡੀ ਤੋਂ ਕਿੰਨੂਆਂ ਦੇ ਡੱਬੇ ਉਸ ਦੀ ਜ਼ਮੀਨ ਵਿੱਚ ਉਤਾਰ ਰਿਹਾ ਹੈ। ਅਜੈ ਕੁਮਾਰ ਦੇ ਅਨੁਸਾਰ ਜਦੋਂ ਉਸ ਦੇ ਵਰਕਰ ਨਰਿੰਦਰ ਨੇ ਇਤਰਾਜ਼ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਬਾਰੇ ਸੂਚਨਾ ਮਿਲਣ ’ਤੇ ਅਜੈ ਕੁਮਾਰ, ਆਪਣੇ ਭਤੀਜੇ ਪੁਨੀਤ ਅਤੇ ਪੁੱਤਰ ਚਿਰਾਗ ਦੇ ਨਾਲ ਮੌਕੇ ’ਤੇ ਪਹੁੰਚਿਆ। ਉਸ ਨੇ ਗੌਰਵ ਨੂੰ ਆਪਣੀ ਗੱਡੀ (ਇੱਕ ਛੋਟਾ ਹਾਥੀ) ਨੂੰ ਉੱਥੋਂ ਹਟਾਉਣ ਲਈ ਕਿਹਾ ਤਾਂ ਦੋਵਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ। ਉਸ ਨੇ ਕਿਹਾ ਕਿ ਮੁਲਜ਼ਮ ਨੇ ਛੇ ਤੋਂ ਸੱਤ ਅਣਪਛਾਤੇ ਸਾਥੀਆਂ ਨੂੰ ਬੁਲਾਇਆ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਅਜੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਜਦੋਂ ਰੌਲਾ ਪਾਇਆ ਤਾਂ ਉੱਥੇ ਲੋਕ ਇਕੱਠੇ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਲੜਾਈ ਦੇਖ ਕੇ ਜਦੋਂ ਉੱਥੇ ਲੋਕ ਇਕੱਤਰ ਹੋਣ ਲੱਗ ਗਏ ਤਾਂ ਮੁਲਜ਼ਮ ਉੱਥੋਂ ਫ਼ਰਾਰ ਹੋ ਗਏ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਗਈ ਹੈ ਤੇ ਉਨ੍ਹਾਂ ਦੀ ਭਾਲ ਜਾਰੀ ਹੈ। -ਟ੍ਰਿਬਿਊਨ ਨਿਊਜ਼ ਸਰਵਿਸ

Advertisement
×