ਲੁਧਿਆਣਾ ਦੇ ਚੋਣ ਮੈਦਾਨ ’ਚ ਨਿੱਤਰੇ ਛੇ ਸਾਬਕਾ ਕੈਬਨਿਟ ਮੰਤਰੀ

ਲੁਧਿਆਣਾ ਦੇ ਚੋਣ ਮੈਦਾਨ ’ਚ ਨਿੱਤਰੇ ਛੇ ਸਾਬਕਾ ਕੈਬਨਿਟ ਮੰਤਰੀ

ਹੀਰਾ ਸਿੰਘ ਗਾਬੜੀਆ, ਭਾਰਤ ਭੂਸ਼ਣ ਆਸ਼ੂ, ਮਹੇਸ਼ ਇੰਦਰ ਸਿੰਘ ਗਰੇਵਾਲ, ਗੁਰਕੀਰਤ ਕੋਟਲੀ, ਸ਼ਰਨਜੀਤ ਸਿੰਘ ਢਿੱਲੋਂ, ਰਾਕੇਸ਼ ਪਾਂਡੇ

ਗਗਨਦੀਪ ਅਰੋੜਾ
ਲੁਧਿਆਣਾ, 17 ਜਨਵਰੀ

ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿੱਚ 6 ਸਾਬਕਾ ਕੈਬਨਿਟ ਮੰਤਰੀ ਆਪਣਾ ਚੋਣ ਮੈਦਾਨ ਵਿੱਚ ਆਪਣੇ ਕਿਸਮਤ ਅਜ਼ਮਾ ਰਹੇ ਹਨ। ਸਾਬਕਾ ਮੰਤਰੀਆਂ ਦੇ ਚੋਣ ਮੈਦਾਨ ’ਚ ਹੋਣ ਕਾਰਨ ਜ਼ਿਲ੍ਹੇ ਦੇ ਇਨ੍ਹਾਂ ਹਲਕਿਆਂ ਦੇ ਚੋਣ ਮੁਕਾਬਲਾ ਕਾਫ਼ੀ ਅਹਿਮ ਬਣ ਗਏ ਹਨ। ਪੰਜਾਬ ’ਚ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੀ, ਹਰ ਸਰਕਾਰ ਨੇ ਲੁਧਿਆਣਾ ਜ਼ਿਲ੍ਹੇ ’ਚੋਂ ਇੱਕ ਮੰਤਰੀ ਜ਼ਰੂਰ ਬਣਾਇਆ ਹੈ। ਹਾਲ ਹੀ ’ਚ ਜ਼ਿਲ੍ਹੇ ਤੋਂ 2 ਕੈਬਨਿਟ ਮੰਤਰੀ ਸਰਕਾਰ ’ਚ ਰਹੇ ਹਨ।

ਇਨ੍ਹਾਂ ’ਚੋਂ ਇੱਕ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪੰਜ ਸਾਲ ਮੰਤਰੀ ਰਹੇ ਤੇ ਗੁਰਕੀਰਤ ਕੋਟਲੀ 111 ਦਿਨ ਤੱਕ ਚਰਨਜੀਤ ਸਿੰਘ ਚੰਨੀ ਦੀ ਸਰਕਾਰ ’ਚ ਮੰਤਰੀ ਰਹੇ। ਹੁਣ ਮੰਤਰੀ ਆਸ਼ੂ ਲੁਧਿਆਣਾ ਪੱਛਮੀ ਹਲਕੇ ਤੇ ਗੁਰਕੀਰਤ ਕੋਟਲੀ ਖੰਨਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ’ਚ ਹਨ। 2002 ਵਿੱਚ ਵਿਧਾਇਕ ਰਾਕੇਸ਼ ਪਾਂਡੇ ਕੈਪਟਨ ਸਰਕਾਰ ਸਮੇਂ ਪ੍ਰਿਟਿੰਗ ਤੇ ਸਟੇਸ਼ਨਰੀ ਮੰਤਰੀ ਰਹੇ ਹਨ, ਹੁਣ ਉਹ 8ਵੀਂ ਵਾਰ ਲੁਧਿਆਣਾ ਹਲਕਾ ਉਤਰੀ ਤੋਂ ਚੋਣ ਮੈਦਾਨ ਵਿੱਚ ਹਨ।

ਇਸਦੇ ਨਾਲ ਹੀ 1997 ਵਿੱਚ ਅਕਾਲੀ ਦਲ ਸਰਕਾਰ ਵਿੱਚ ਮਹੇਸ਼ ਇੰਦਰ ਸਿੰਘ ਗਰੇਵਾਲ ਵੀ ਕੈਬਨਿਟ ਮੰਤਰੀ ਰਹੇ ਹਨ। ਇਸਦੇ ਨਾਲ ਹੀ 2007 ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਿੱਚ ਹੀਰਾ ਸਿੰਘ ਗਾਬੜੀਆ ਜੇਲ੍ਹ ਮੰਤਰੀ ਰਹੇ ਤੇ 2012 ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਿੱਚ ਸਰਨਜੀਤ ਸਿੰਘ ਢਿੱਲੋਂ ਪੀਡਬਲੂਡੀ ਵਿਭਾਗ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਹੁਣ ਗਾਬੜੀਆ ਲੁਧਿਆਣਾ ਦੱਖਣੀ ਤੇ ਢਿੱਲੋਂ ਲੁਧਿਆਣਾ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ।

ਸਿਆਸੀ ਭਵਿੱਖ ਲੱਗਿਆ ਹੋਇਆ ਹੈ ਦਾਅ ’ਤੇ

ਇਹ ਸਾਰੇ ਸਾਬਕਾ ਮੰਤਰੀ ਵੱਖ-ਵੱਖ ਪਾਰਟੀਆਂ ਤੋਂ ਟਿਕਟਾਂ ਲੈ ਕੇ ਚੋਣ ਮੈਦਾਨ ਵਿੱਚ ਤਾਂ ਨਿੱਤਰ ਗਏ ਹਨ, ਪਰ ਚੋਣਾਂ ਦੌਰਾਨ ਇਨ੍ਹਾਂ ਨੂੰ ਹੁਣ ਹਰ ਹਾਲਾਤ ਵਿੱਚ ਆਪਣਾ ਸਿਆਸੀ ਭਵਿੱਖ ਬਚਾਉਣ ਹੋਵੇਗਾ। ਇਸ ਕਰਕੇ ਇਸ ਵਾਰ ਦੀਆਂ ਚੋਣਾਂ ਕਾਫ਼ੀ ਅਹਿਮ ਹੋਣ ਵਾਲੀਆਂ ਹਨ। ਇਨ੍ਹਾਂ ਸਾਰੇ ਹੀ ਮੰਤਰੀਆਂ ਦਾ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All