DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sirhind Canal, Historic Rest House: ਡੇੇਢ ਸਦੀ ਪੁਰਾਣਾ ਸਰਕਾਰੀ ਰੈਸਟ ਹਾਊਸ ਹੁਣ ਕਿਰਾਏ ’ਤੇ

ਜਲ ਸਰੋਤ ਵਿਭਾਗ ਨੇ ਕਿਰਾਏ ’ਤੇ ਚਾਡ਼੍ਹਿਆ

  • fb
  • twitter
  • whatsapp
  • whatsapp
featured-img featured-img
ਮਾਛੀਵਾੜਾ ਗੜ੍ਹੀ ਪੁਲ ਦੀ ਸਰਹਿੰਦ ਨਹਿਰ ਨੇੜੇ ਬਣਿਆ ਰੈਸਟ ਹਾਊਸ।
Advertisement

ਇਥੇ ਸਰਹਿੰਦ ਨਹਿਰ ਕੰਢੇ 165 ਸਾਲ ਪੁਰਾਣੇ ਸਰਕਾਰੀ ਰੈਸਟ ਹਾਊਸ ਨੂੰ ਜਲ ਸਰੋਤ ਵਿਭਾਗ ਵਲੋਂ 7 ਸਾਲਾਂ ਲਈ ਪ੍ਰਾਈਵੇਟ ਕੰਪਨੀ ਨੂੰ ਕਿਰਾਏ ਉੱਪਰ ਦੇ ਦਿੱਤਾ ਗਿਆ ਹੈ। ਦੋਰਾਹਾ ਦੇ ਵਾਸੀ ਰਾਜਵੀਰ ਸਿੰਘ ਮਾਂਗਟ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਟ੍ਰਿਪਲ ਏ-1947 ਨੇ ਜਲ ਸਰੋਤ ਵਿਭਾਗ ਵਲੋਂ ਲਗਾਏ ਖੁੱਲ੍ਹੇ ਟੈਂਡਰ ਰਾਹੀਂ 7 ਸਾਲਾਂ ਲਈ ਕਿਰਾਏ ’ਤੇ ਲਿਆ ਹੈ। ਇਸ ਸਰਕਾਰੀ ਰੈਸਟ ਹਾਊਸ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ, ਜਿੱਥੇ ਪਰਵਾਸੀ ਮਜ਼ਦੂਰਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਵਲੋਂ ਪਿਛਲੇ 1 ਮਹੀਨੇ ਤੋਂ ਰੈਸਟ ਹਾਊਸ ਦੁਆਲੇ ਖਾਲੀ ਜ਼ਮੀਨ ਵਿਚ ਉੱਗਿਆ ਘਾਹ ਤੇ ਜੜ੍ਹੀ ਬੂਟੀ ਹਟਾ ਕੇ ਇਸ ਨੂੰ ਪੱਧਰ ਬਣਾਇਆ ਗਿਆ। ਇਸ ਸਰਕਾਰੀ ਰੈਸਟ ਹਾਊਸ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ ਅਤੇ ਵਿਰਾਸਤੀ ਦਿੱਖ ਦੇ ਕੇ ਇੱਥੇ ਟੂਰਿਸਟ ਹੱਬ ਬਣਾਉਣ ਦੀ ਤਜਵੀਜ਼ ਹੈ।

ਰੈਸਟ ਹਾਊਸ ਵਿਚ 4 ਕਮਰੇ ਹਨ, ਜਿਨ੍ਹਾਂ ਨੂੰ ਪੁਰਾਤਨ ਵਿਰਸੇ ਨਾਲ ਜੋੜ ਕੇ ਤਿਆਰ ਕੀਤਾ ਜਾਵੇਗਾ, ਜਿੱਥੇ ਸੈਲਾਨੀ ਆ ਕੇ ਰਹਿ ਸਕਣਗੇ। ਇਸ ਤੋਂ ਇਲਾਵਾ ਇੱਥੇ ਸਟੱਡ ਫਾਰਮ, ਮੈਡੀਟੇਸ਼ਨ ਸੈਂਟਰ, ਬੱਚਿਆਂ ਦੇ ਖੇਡਣ ਲਈ ਗਤੀਵਿਧੀਆਂ ਤੋਂ ਇਲਾਵਾ ਫੂਡ ਹੱਬ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਿਰਾਸਤੀ ਇਮਾਰਤ ਨੂੰ ਫਿਲਮਾਂ ਤੇ ਗੀਤਾਂ ਦੀ ਸ਼ੂਟਿੰਗ ਤੋਂ ਇਲਾਵਾ ਹੋਰ ਕੰਮਾਂ ਲਈ ਵਰਤਿਆ ਜਾ ਸਕੇਗਾ। ਇਸ 165 ਸਾਲ ਪੁਰਾਣੇ ਰੈਸਟ ਹਾਊਸ ਦੇ ਦਰਵਾਜ਼ਿਆਂ ਨੂੰ ਨਵੇਂ ਲਗਾਉਣ ਦੀ ਬਜਾਏ ਪਹਿਲਾਂ ਵਾਲੀ ਦਿੱਖ ਵਿਚ ਸੰਵਾਰਿਆ ਜਾਵੇਗਾ।

Advertisement

Advertisement
Advertisement
×