ਨੇੜਲੇ ਪਿੰਡ ਜੰਡਾਲੀ ਵਿੱਚ ਅੱਜ ਪੰਜਾਬੀ ਗਾਇਕ ਤੇ ਫਿਲਮੀ ਕਲਾਕਾਰ ਜਸਦੀਪ ਸਿੰਘ ਜੱਸੀ ਗਿੱਲ ਦੇ ਮਾਤਾ ਰਵਿੰਦਰ ਕੌਰ (65) ਪਤਨੀ ਗੁਰਮਿੰਦਰ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਸਸਕਾਰ ਸਮੇਂ ਚਿਖਾ ਨੂੰ ਅਗਨੀ ਜੱਸੀ ਗਿੱਲ ਵੱਲੋਂ ਭੇਟ ਕੀਤੀ ਗਈ।
ਪਤਾ ਲੱਗਾ ਹੈ ਮਾਤਾ ਰਵਿੰਦਰ ਕੌਰ ਪਿਛਲੇ ਕਈ ਮਹੀਨਿਆਂ ਤੋਂ ਕੈਂਸਰ ਤੋਂ ਪੀੜਤ ਹੋਣ ਕਰਕੇ ਫੋਰਟਿਸ ਹਸਪਤਾਲ ਗੁੜਗਾਓਂ ਵਿੱਚ ਦਾਖਲ ਸਨ। ਮਾਤਾ ਰਵਿੰਦਰ ਕੌਰ ਦੇ ਅੰਤਿਮ ਸੰਸਕਾਰ ਸਮੇਂ ਰਾਜਨੀਤਕ, ਸਮਾਜਿਕ, ਧਾਰਮਿਕ, ਗੀਤਕਾਰ ਤੇ ਗਾਇਕ ਤੇ ਮੋਹਤਵਰ ਵਿਅਕਤੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਜ਼ਿਲ੍ਹਾ ਪਰਿਸ਼ਦ ਲੁਧਿਆਣਾ ਦੇ ਚੇਅਰਮੈਨ ਜਗਰੂਪ ਸਿੰਘ ਸੇਹ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਰੁਪਿੰਦਰ ਸਿੰਘ ਰਾਜਾ ਗਿੱਲ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਯਾਦੀ, ਸਾਬਕਾ ਚੇਅਰਮੈਨ ਸਤਿਨਾਮ ਸਿੰਘ ਸੋਨੀ ਰੋਹਣੋ, ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਵਿੰਦਰ ਸਿੰਘ ਗਿੱਲ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਪ੍ਰੋਫੈਸਰ ਗੁਰਮੁੱਖ ਸਿੰਘ ਸਿਆੜ੍ਹ, ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲਾ, ਅਕਾਲੀ ਆਗੂ ਨਵਤੇਜ ਸਿੰਘ ਖੱਟੜਾ, ਸਾਬਕਾ ਪ੍ਰਧਾਨ ਮਲਕੀਤ ਸਿੰਘ ਗੋਗਾ, ਸਰਪੰਚ ਊਧਮ ਸਿੰਘ ਗਿੱਲ, ਰਣਬੀਰ ਸਿੰਘ ਖੱਟੜਾ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ, ਗਾਇਕ ਰਣਜੀਤ ਬਾਵਾ, ਬੱਬਲ ਰਾਏ, ਬੰਟੀ ਬੈਂਸ, ਸਰਪੰਚ ਯਾਦਵਿੰਦਰ ਸਿੰਘ ਧਮੋਟ ਆਦਿ ਮੌਜੂਦ ਸੀ।

