ਦੋ ਧੜਿਆਂ ’ਚ ਲੜਾਈ ਦੌਰਾਨ ਗੋਲੀਆਂ ਚੱਲੀਆਂ

ਦੋ ਧੜਿਆਂ ’ਚ ਲੜਾਈ ਦੌਰਾਨ ਗੋਲੀਆਂ ਚੱਲੀਆਂ

ਨਿੱਜੀ ਪੱਤਰ ਪ੍ਰੇਰਕ 
ਲੁਧਿਆਣਾ, 12 ਅਗਸਤ 

ਥਾਣਾ ਟਿੱਬਾ ਦੇ ਇਲਾਕੇ ਰਾਹੋਂ ਰੋਡ ਚੁੰਗੀ ਨੇੜੇ ਭਾਟੀਆ ਕਰਿਆਨਾ ਸਟੋਰ ਗੋਲਡਨ ਐਵੇਨਿਊ ਦੇ ਗੇਟ ਨੰਬਰ ਇੱਕ ਬਾਹਰ ਦੋ ਧੜਿਆਂ ਵਿਚਾਲੇ ਲੜਾਈ ਦੌਰਾਨ ਗੋਲੀਆਂ ਚੱਲੀਆਂ। ਪੁਲੀਸ ਨੇ ਦੋਹਾਂ ਧੜਿਆਂ ਖ਼ਿਲਾਫ਼ ਕੇਸ ਦਰਜ ਕਰਕੇ ਦੀਪਕ ਕੁਮਾਰ ਵਾਸੀ ਰਾਹੋਂ ਰੋਡ ਅਤੇ ਪ੍ਰਿੰਸ ਵਾਸੀ ਹੀਰਾ ਵਿਹਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਹੋਰਨਾਂ ਦੀ ਭਾਲ ਜਾਰੀ ਹੈ। ਜਾਂਚ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਹੈ ਕੇ ਦੋਹਾਂ ਧੜਿਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਸੀ ਜਿਸ ਦੌਰਾਨ ਡਾਂਗਾਂ, ਸੋਟੀਆਂ ਅਤੇ ਕਿਰਪਾਨਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਝਗੜੇ ਦੌਰਾਨ ਬੱਬੂ ਮਾਨ ਵਾਸੀ ਮਾਡਲ ਕਲੋਨੀ ਨੇ ਦੂਜੀ ਧਿਰ ਉਪਰ ਗੋਲੀਆਂ ਚਲਾਈਆਂ। ਇਸ ਦੌਰਾਨ ਪੁਲੀਸ ਪਾਰਟੀ ਨੇ ਮੌਕੇ ਤੇ ਪੁੱਜ ਕੇ ਦੋਹਾਂ ਧਿਰਾਂ ਨੂੰ ਵੱਖ ਵੱਖ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਦੀਪਕ ਕੁਮਾਰ ਵਾਸੀ ਰਾਹੋਂ ਰੋਡ, ਪ੍ਰਿੰਸ ਵਾਸੀ ਵਿਹਾਰ ਕਲੋਨੀ, ਰਾਹੁਲ ਅਤੇ ਗੁਰਦਿੱਤਾ ਤੋਂ ਇਲਾਵਾ ਦੂਜੀ ਧਿਰ ਦੇ ਬੱਬੂ ਮਾਨ ਵਾਸੀ ਮਾਡਲ ਕਲੋਨੀ, ਬਾਦਲ, ਬੰਟੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜੇ ਵਿਅਕਤੀਆਂ ਕੋਲੋਂ ਬੇਸਬਾਲ, ਦਾਤਰ ਅਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All