DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Teacher Shortage:ਲੁਧਿਆਣਾ ਦੇ ਤਿੰਨਾਂ ਸਰਕਾਰੀ ਕਾਲਜਾਂ ’ਚ ਪੱਕੇ ਅਧਿਆਪਕ ਘੱਟ

ਕਈ ਸਾਲਾਂ ਤੋਂ ਗੈਸਟ ਫੈਕਲਟੀ, ਪਾਰਟ ਟਾਈਮ ਅਤੇ ਕੱਚੇ ਅਧਿਆਪਕਾਂ ਦੇ ਸਹਾਰੇ ਚੱਲ ਰਿਹੈ ਕੰਮ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਦੇ ਸੌ ਸਾਲ ਤੋਂ ਵੱਧ ਪੁਰਾਣੇ ਐੱਸ ਸੀ ਡੀ ਕਾਲਜ ਦੇ ਮੁੱਖ ਗੇਟ ਦੀ ਬਾਹਰੀ ਝਲਕ। -ਫੋਟੋ: ਅਸ਼ਵਨੀ ਧੀਮਾਨ
Advertisement

ਸੂਬੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸਰਕਾਰ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੇ ਉਲਟ ਲੁਧਿਆਣਾ ਸ਼ਹਿਰ ਦੇ ਤਿੰਨਾਂ ਸਰਕਾਰੀ ਕਾਲਜਾਂ ਵਿੱਚ ਪੱਕੇ ਅਧਿਆਪਕਾਂ ਦੀ ਗਿਣਤੀ ਨਾਂਮਾਤਰ ਹੈ। ਇਨ੍ਹਾਂ ਕਾਲਜਾਂ ’ਚ ਪੜ੍ਹਾਈ ਗੈਸਟ ਫੈਕਲਟੀ, ਪਾਰਟ ਆਈਮ ਅਤੇ ਕੱਚੇ ਅਧਿਆਪਕਾਂ ਦੇ ਸਿਰ ’ਤੇ ਹੋ ਰਹੀ ਹੈ। ਇਨ੍ਹਾਂ ਵਿੱਚੋਂ ਬਹੁਤੇ ਅਧਿਆਪਕ ਪੱਕੇ ਹੋਣ ਦੀ ਆਸ ’ਚ ਸੇਵਾਮੁਕਤ ਹੋ ਗਏ ਹਨ। ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਵੱਲੋਂ ਵੀ ਸ਼ਹਿਰ ਦੇ ਤਿੰਨ ਕਾਲਜਾਂ ਵਿੱਚ ਪੱਕੇ ਅਧਿਆਪਕਾਂ ਦੀਆਂ ਮਨਜ਼ੂਰ ਅਸਾਮੀਆਂ ’ਤੇ ਸਿਰਫ਼ ਗਿਣਤੀ ਦੇ ਅਧਿਆਪਕ ਹਨ। ਸ਼ਹਿਰ ਦੇ ਸੌ ਸਾਲ ਤੋਂ ਵੱਧ ਪੁਰਾਣੇ ਐੱਸ ਸੀ ਡੀ ਕਾਲਜ ਵਿੱਚ ਅਧਿਆਪਕਾਂ ਦੀਆਂ 125 ਅਸਾਮੀਆਂ ਮਨਜ਼ੂਰ ਹਨ ਪਰ ਇਸ ਸਮੇਂ ਸਿਰਫ਼ ਅੱਠ ਹੀ ਪੱਕੇ ਅਧਿਆਪਕ ਹਨ। ਇਨ੍ਹਾਂ ਤੋਂ ਇਲਾਵਾ 51 ਗੈਸਟ ਫੈਕਲਟੀ, 13 ਅਧਿਆਪਕ ਪਾਰਟ ਟਾਈਮ, 45 ਅਧਿਆਪਕ 1158 ਵਾਲੀ ਭਰਤੀ ਵਿੱਚੋਂ ਹਨ (ਪਿੱਛੇ ਜਿਹੇ ਇਹ ਭਰਤੀ ਅਦਾਲਤ ਨੇ ਰੱਦ ਕਰ ਦਿੱਤੀ ਸੀ) ਹੁਣ ਤਾਂ ਇਹ ਸਾਰੇ ਅਧਿਆਪਕ ਵੀ ਕੱਚੇ ਅਧਿਆਪਕਾਂ ਵਿੱਚ ਗਿਣੇ ਜਾ ਰਹੇ ਹਨ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ ਸੰਧੂ ਨੇ ਮੰਨਿਆ ਕਿ ਪੱਕੇ ਅਧਿਆਪਕ ਮਨਜ਼ੂਰ ਅਸਾਮੀਆਂ ਨਾਲੋਂ ਘੱਟ ਹਨ ਪਰ ਬਾਕੀ ਅਧਿਆਪਕਾਂ ਕਰ ਕੇ ਪੜ੍ਹਾਈ ਵਿੱਚ ਕੋਈ ਮੁਸ਼ਕਲ ਨਹੀਂ ਆ ਰਹੀ।

ਇਸ ਤੋਂ ਇਲਾਵਾ ਸਰਕਾਰੀ ਕਾਲਜ ਲੜਕੀਆਂ ਵਿੱਚ ਵੀ ਅਧਿਆਪਕਾਂ ਦੀਆਂ 91 ਪੱਕੀਆਂ ਅਸਾਮੀਆਂ ਦੇ ਮੁਕਾਬਲੇ ਮੌਜੂਦਾ ਸਮੇਂ ਸਿਰਫ਼ ਨੌਂ ਅਧਿਆਪਕ ਹੀ ਪੱਕੇ ਹਨ। ਇਨ੍ਹਾਂ ਤੋਂ ਇਲਾਵਾ 1158 ਵਾਲੀ ਭਰਤੀ ਵਿੱਚੋਂ 21, ਗੈਸਟ ਫੈਕਲਟੀ ਦੇ 39 ਜਦਕਿ ਪਾਰਟ ਟਾਈਮ ਤਿੰਨ ਅਧਿਆਪਕ ਪੜ੍ਹਾ ਰਹੇ ਹਨ। ਕਾਲਜ ਪ੍ਰਿੰਸੀਪਲ ਸੁਮਨ ਲਤਾ ਨੇ ਪੱਕੇ ਅਧਿਆਪਕਾਂ ਦੀ ਕਮੀ ਕਰ ਕੇ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਇਨ੍ਹਾਂ ਜ਼ਰੂਰ ਕਿਹਾ ਕਿ ਅਧਿਆਪਕਾਂ ਦੀਆਂ ਕੁੱਝ ਅਸਾਮੀਆਂ ਖਾਲੀ ਹਨ। ਸਰਕਾਰੀ ਕਾਲਜ ਲੁਧਿਆਣਾ ਈਸਟ ਵਿੱਚ ਪੱਕੇ ਅਧਿਆਪਕਾਂ ਦੀਆਂ 20 ਅਸਾਮੀਆਂ ਹਨ। ਇੱਥੇ ਤਿੰਨ ਪੱਕੇ ਅਧਿਆਪਕ, ਇੱਕ ਗੈਸਟ ਫੈਕਲਟੀ, ਛੇ 1158 ਭਰਤੀ ਵਿੱਚੋਂ ਹਨ, ਜਦਕਿ ਦੋ ਹੋਰ ਕੱਚੇ ਹਨ। ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਕਮਲ ਕਿਸ਼ੋਰ ਨੇ ਵੀ ਬਾਕੀ ਪ੍ਰਿੰਸੀਪਲਾਂ ਦੀ ਤਰ੍ਹਾਂ ਬਾਕੀ ਅਧਿਆਪਕਾਂ ਵੱਲੋਂ ਵਧੀਆ ਪੜ੍ਹਾਈ ਕਰਵਾਏ ਜਾਣ ਦੀ ਗੱਲ ਮੰਨੀ ਹੈ।

Advertisement

Advertisement
Advertisement
×