ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਿੰਦਰੇ ਤੋੜਨ ਖ਼ਿਲਾਫ਼ ਦੁਕਾਨਦਾਰ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲੇ

ਇਥੇ ਤਹਿਸੀਲ ਕੰਪਲੈਕਸ ਦੇ ਨੇੜੇ ਕੌਮੀ ਸ਼ਾਹਰਾਹ ’ਤੇ ਸਥਿਤ ਕਈ ਦੁਕਾਨਾਂ ਦੇ ਜਿੰਦਰੇ ਤੋੜ ਕੇ ਨਵੇਂ ਲਾਉਣ ਖ਼ਿਲਾਫ਼ ਇਨ੍ਹਾਂ ਦੁਕਾਨਦਾਰਾਂ ਦਾ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਆਈ ਪੀ ਐੱਸ ਨੂੰ ਮਿਲਿਆ। ਵਫ਼ਦ ਵਿੱਚ ਸ਼ਾਮਲ ਕਾਮਰੇਡ ਬਲਦੇਵ ਸਿੰਘ ਰਸੂਲਪੁਰ,...
ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਣ ਵਾਲੇ ਵਫ਼ਦ ਵਿੱਚ ਸ਼ਾਮਲ ਦੁਕਾਨਦਾਰ। -ਫੋਟੋ: ਸ਼ੇਤਰਾ
Advertisement

ਇਥੇ ਤਹਿਸੀਲ ਕੰਪਲੈਕਸ ਦੇ ਨੇੜੇ ਕੌਮੀ ਸ਼ਾਹਰਾਹ ’ਤੇ ਸਥਿਤ ਕਈ ਦੁਕਾਨਾਂ ਦੇ ਜਿੰਦਰੇ ਤੋੜ ਕੇ ਨਵੇਂ ਲਾਉਣ ਖ਼ਿਲਾਫ਼ ਇਨ੍ਹਾਂ ਦੁਕਾਨਦਾਰਾਂ ਦਾ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਆਈ ਪੀ ਐੱਸ ਨੂੰ ਮਿਲਿਆ। ਵਫ਼ਦ ਵਿੱਚ ਸ਼ਾਮਲ ਕਾਮਰੇਡ ਬਲਦੇਵ ਸਿੰਘ ਰਸੂਲਪੁਰ, ਹਰਮਿੰਦਰ ਸਿੰਘ ਬੋਪਾਰਾਏ, ਅਵਤਾਰ ਸਿੰਘ, ਸੰਜੀਵ ਕੁਮਾਰ ਨਰਿੰਦਰ ਸਿੰਘ, ਜੋਰਾ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਇਨ੍ਹਾਂ ਦੁਕਾਨਾਂ ਵਿੱਚ ਆਪਣਾ ਰੁਜ਼ਗਾਰ ਚਲਾ ਰਹੇ ਹਨ। ਐੱਸ ਐੱਸ ਪੀ ਨੂੰ ਦਿੱਤੀ ਲਿਖਤ ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਕਿ ਉਹ ਦਹਾਕਿਆਂ ਤੋਂ ਇਥੇ ਕਿਰਾਏਦਾਰ ਤੇ ਮਾਲਕ ਉਨ੍ਹਾਂ ਤੋਂ ਜਬਰਨ ਦੁਕਾਨਾਂ ਖਾਲੀ ਕਰਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਕਿਸੇ ਨੇ ਉਨ੍ਹਾਂ ਸਾਰਿਆਂ ਦੀਆਂ ਦੁਕਾਨਾਂ ਦੇ ਜਿੰਦਰੇ ਤੋੜ ਦਿੱਤੇ ਅਤੇ ਸਵੇਰੇ ਉਥੇ ਨਵੇਂ ਜਿੰਦੇ ਲੱਗੇ ਮਿਲੇ। ਇਸ ਨੂੰ ਗੈਰਕਾਨੂੰਨੀ ਕਾਰਵਾਈ ਕਰਾਰ ਦਿੰਦਿਆਂ ਉਨ੍ਹਾਂ ਪੁਲੀਸ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ। ਐੱਸ ਐੱਸ ਪੀ ਨੇ ਸ਼ਿਕਾਇਤ ਜਾਂਚ ਲਈ ਥਾਣਾ ਮੁਖੀ ਨੂੰ ਭੇਜ ਦਿੱਤੀ ਹੈ। ਇਸੇ ਦੌਰਾਨ ਕਾਮਰੇਡ ਬਿੱਲੂ ਨੇ ਕਿਹਾ ਕਿ ਹੋਰ ਅਧਿਕਾਰੀਆਂ ਨੂੰ ਵੀ ਮਿਲਿਆ ਜਾਵੇਗਾ ਅਤੇ ਸੰਘਰਸ਼ ਸਬੰਧੀ ਵਿਚਾਰ ਕਰਨ ਲਈ ਭਲਕੇ ਜਨਤਕ ਜਥੇਬੰਦੀਆਂ ਦੀ ਮੀਟਿੰਗ ਵੀ ਸੱਦ ਲਈ ਹੈ।

Advertisement

Advertisement
Show comments