DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੁਕਾਨਦਾਰਾਂ ਨੇ ਠੱਗ ਫੜਿਆ

ਡੰਮੀ ਐਪ ਰਾਹੀਂ ਕਰਦਾ ਸੀ ਧੋਖਾਧੜੀ

  • fb
  • twitter
  • whatsapp
  • whatsapp
Advertisement

ਰੇਖੀ ਚੌਕ ਵਿੱਚ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਨਾਲ ਆਨਲਾਈਨ ਧੋਖਾਧੜੀ ਕਰਨ ਵਾਲੇ ਇੱਕ ਵਿਅਕਤੀ ਨੂੰ ਇੱਕ ਦੁਕਾਨਦਾਰ ਨੇ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ ਹੈ। ਮੁਲਜ਼ਮ ਨੂੰ ਉਸ ਵਕਤ ਕਾਬੂ ਕੀਤਾ ਗਿਆ ਜਦੋਂ ਉਸ ਨੇ ਇੱਕ ਦੁਕਾਨਦਾਰ ਤੋਂ 1000 ਰੁਪਏ ਦਾ ਸਾਮਾਨ ਲੈ ਕੇ ਆਨਲਾਈਨ ਪੇਮੈਂਟ ਕਰਨ ਦਾ ਸਕਰੀਨ ਸ਼ਾਟ ਦਿਖਾਇਆ ਪਰ ਦੁਕਾਨਦਾਰ ਨੇ ਪੇਮੈਂਟ ਚੈੱਕ ਕੀਤੀ ਅਤੇ ਬੈਂਕ ਵਿੱਚ ਨਾ ਆਉਣ ’ਤੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਹੋਰ ਦੁਕਾਨਦਾਰ ਇਕੱਠੇ ਹੋ ਗਏ ਜਿਨ੍ਹਾਂ ਉਸ ਦਾ ਮੋਬਾਈਲ ਫੋਨ ਲੈ ਲਿਆ। ਉਹ ਆਪਣੇ ਭਰਾ ਤੋਂ ਪੈਸੇ ਲਿਆਉਣ ਲਈ ਕਹਿ ਕੇ ਚਲਾ ਗਿਆ ਅਤੇ ਆਪਣਾ ਮੋਬਾਈਲ ਫੋਨ ਉਸ ਨੇ ਦੁਕਾਨਦਾਰ ਹਵਾਲੇ ਕਰ ਦਿੱਤਾ। ਦੁਕਾਨਦਾਰਾਂ ਨੇ ਸਾਰਾ ਮਾਮਲਾ ਵਪਾਰੀ ਆਗੂ ਅਤੇ ਸ਼ਿਵ ਸੈਨਾ ਦੇ ਬੁਲਾਰੇ ਚੰਦਰ ਕਾਂਤ ਚੱਢਾ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਮੋਬਾਈਲ ਫੋਨ ਦੀ ਜਾਂਚ ਪੜਤਾਲ ਕਰਨ ਤੇ ਪਾਇਆ ਕਿ ਉਸ ਨੇ ਮੋਬਾਈਲ ਵਿੱਚ ਇੱਕ ਡੰਮੀ ਫਰਾਡ ਐਪ ਬਣਾਈ ਹੋਈ ਸੀ ਜਿਸ ਰਾਹੀਂ ਉਹ ਹਰ ਰੋਜ਼ ਠੱਗੀ ਮਾਰ ਰਿਹਾ ਸੀ।

ਸ੍ਰੀ ਚੰਦਰ ਕਾਂਤ ਚੱਢਾ ਨੇ ਤੁਰੰਤ ਥਾਣਾ ਕੋਤਵਾਲੀ ਵਿੱੱਚ ਜਾ ਕੇ ਲਿਖਤੀ ਸ਼ਿਕਾਇਤ ਦਿੱਤੀ ਅਤੇ ਵਿਅਕਤੀ ਦਾ ਮੋਬਾਈਲ ਫੋਨ ਪੁਲੀਸ ਕੋਲ ਜਮ੍ਹਾਂ ਕਰਵਾ ਦਿੱਤਾ।

Advertisement

Advertisement

Advertisement
×