DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਝਟਕਾ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਵੇਲੇ ਝਟਕਾ ਲੱਗਾ, ਜਦੋਂ ਵਿਧਾਨ ਸਭਾ ਹਲਕਾ ਰਾਏਕੋਟ ਨਾਲ ਸਬੰਧਤ ਸਟੇਟ ਡੈਲੀਗੇਟਾਂ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਿਆਂ ਆਪਣੇ-ਆਪ ਨੂੰ ਪਾਰਟੀ ਤੋਂ ਅਲੱਗ ਕਰ ਲਿਆ। ਅਸਤੀਫਾ ਦੇਣ ਵਾਲੇ ਆਗੂਆਂ ਸਟੇਟ ਡੈਲੀਗੇਟ ਜਥੇਦਾਰ ਗੁਰਦੀਪ...

  • fb
  • twitter
  • whatsapp
  • whatsapp
featured-img featured-img
ਪੁਨਰ ਸਰਜੀਤ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਆਗੂ ਸਾਥੀਆਂ ਨਾਲ।
Advertisement

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਵੇਲੇ ਝਟਕਾ ਲੱਗਾ, ਜਦੋਂ ਵਿਧਾਨ ਸਭਾ ਹਲਕਾ ਰਾਏਕੋਟ ਨਾਲ ਸਬੰਧਤ ਸਟੇਟ ਡੈਲੀਗੇਟਾਂ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਿਆਂ ਆਪਣੇ-ਆਪ ਨੂੰ ਪਾਰਟੀ ਤੋਂ ਅਲੱਗ ਕਰ ਲਿਆ। ਅਸਤੀਫਾ ਦੇਣ ਵਾਲੇ ਆਗੂਆਂ ਸਟੇਟ ਡੈਲੀਗੇਟ ਜਥੇਦਾਰ ਗੁਰਦੀਪ ਸਿੰਘ ਬਸਰਾਉਂ, ਡਾਇਰੈਕਟਰ ਜਗਤਾਰ ਸਿੰਘ ਭੈਣੀ ਬੜਿੰਗਾਂ ਤੇ ਸਾਬਕਾ ਸਰਪੰਚ ਗੁਰਵੰਤ ਸਿੰਘ ਰਛੀਨ ਨੇ ਆਖਿਆ ਕਿ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਪਾਰਟੀ ਦਾ ਗਠਨ ਹੋਇਆ ਸੀ ਪਰ ਪਾਰਟੀ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਪਾਰਟੀ ਬਣਾਉਣ ਸਮੇਂ ਲਏ ਫੈਸਲਿਆਂ ਦੇ ਅਨੁਸਾਰ ਨਹੀਂ ਚੱਲ ਰਹੇ। ਕਈ ਮੁੱਦਿਆਂ ’ਤੇ ਪਾਰਟੀ ਦੀਆਂ ਨੀਤੀਆਂ ਦੇ ਉਲਟ ਚੱਲਿਆ ਜਾ ਰਿਹਾ ਹੈ। ਇਸ ਕਾਰਨ ਉਹ ਪਾਰਟੀ ਤੋਂ ਕਿਨਾਰਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪਾਰਟੀ ਦੀਆਂ ਨੀਤੀਆਂ ਦੂਸਰੀਆਂ ਪਾਰਟੀਆਂ ਨਾਲ ਮੇਲ ਖਾਣ ਲੱਗੀਆਂ ਹਨ। ਇਸ ਮੌਕੇ ਨੰਬਰਦਾਰ ਚਰਨਜੀਤ ਸਿੰਘ ਰਛੀਨ, ਰਣਜੀਤ ਸਿੰਘ ਰਛੀਨ, ਹਰਵਿੰਦਰ ਸਿੰਘ ਰਛੀਨ, ਅਮਰਜੀਤ ਸਿੰਘ ਬੜਿੰਗ, ਮੋਹਨ ਸਿੰਘ ਬੜਿੰਗ, ਸੁਖਰਾਜ ਸਿੰਘ ਬਸਰਾਉਂ, ਸਤਵਿੰਦਰ ਸਿੰਘ, ਸੁਰਜੀਤ ਸਿੰਘ ਕਲਸੀਆਂ, ਹਰਜੀਤ ਸਿੰਘ ਅਤੇ ਹਰਜਿੰਦਰ ਸਿੰਘ ਕਲਸੀਆਂ ਹਾਜ਼ਰ ਸਨ।

Advertisement
Advertisement
×