Shiromani Akali Dal: ਬਿੰਦਰ ਜੱਸਲ ਸਾਥੀਆਂ ਸਣੇ ਅਕਾਲੀ ਦਲ ’ਚ ਸ਼ਾਮਲ
‘ਆਪ’ ਸਰਕਾਰ ਨੇ ਲੋਕਾਂ ਵਿੱਚ ਆਪਣਾ ਆਧਾਰ ਗੁਆਇਆ: ਯਾਦੂ
ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਇੱਥੋਂ ਦੇ ਵਾਰਡ ਨੰਬਰ 16 ਵਿੱਚ ਗੁਰਿੰਦਰ ਸਿੰਘ ਬਿੰਦਰ ਜੱਸਲ ਆਪਣੇ ਸਾਥੀਆਂ ਸਣੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਸਾਰੇ ਮੈਬਰਾਂ ਦਾ ਦਲ ਵਿੱਚ ਸਵਾਗਤ ਕਰਦਿਆਂ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿਵਾਇਆ। ਇਸ ਦੇ ਨਾਲ ਹੀ ਗੁਰਿੰਦਰ ਸਿੰਘ ਬਿੰਦਰ ਜੱਸਲ ਨੂੰ ਕੌਂਸਲ ਚੋਣਾਂ ਲਈ ਵਾਰਡ ਨੰਬਰ 16 ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਗਿਆ। ਸ੍ਰੀ ਯਾਦੂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਬਿੰਦਰ ਜੱਸਲ ਆਪਣੀ ਜ਼ਿੰਮੇਵਾਰੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ। ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਦਿਨ ਬੀਤ ਚੁੱਕੇ ਹਨ ਅਤੇ ਇਹ ਪਾਰਟੀ ਲੋਕਾਂ ਵਿੱਚੋਂ ਆਪਣਾ ਭਰੋਸਾ ਗੁਆ ਚੁੱਕੀ ਹੈ। ਇਸ ਕਰ ਕੇ ਨਗਰ ਕੌਂਸਲ ਚੋਣਾਂ ਅਤੇ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ ਲੋਕ ਮੂੰਹ ਨਹੀਂ ਲਾਉਣਗੇ।
ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਰਿੱਕੀ ਅਜਨੌਦ, ਹਰਪ੍ਰੀਤ ਸਿੰਘ ਕਾਲਾ, ਗੁਰਿੰਦਰ ਸਿੰਘ ਬੱਗਾ, ਹਰਜੀਤ ਸੁਮਨ, ਹਰਨੇਕ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਨਾਜਰ ਸਿੰਘ, ਅਮਨਦੀਪ ਸਿੰਘ, ਲਵਤਾਰ ਸੁਮਨ, ਗੁਰਜੀਤ ਸੁਮਨ, ਮਿੰਟੂ ਜੱਸਲ, ਸਾਹਿਲ ਬੱਲੂ, ਹੁਸਨ ਜੱਸਲ, ਪਵਨ ਜੱਸਲ, ਸੰਜੂ ਜੱਸਲ, ਮਨੋਹਰ ਸੁਮਨ, ਹਨੀ ਜੱਸਲ, ਕੁਲਤਾਰ ਸੁਮਨ, ਕਮਲ ਜੱਸਲ, ਮਨਪ੍ਰੀਤ ਸੁਮਨ, ਹਰਕਮਲ ਜੱਸਲ, ਇਕਬਾਲ ਸਿੰਘ, ਜੰਗ ਸਿੰਘ, ਮਨੀ ਜੱਸਲ, ਲੱਕੀ, ਨੋਨੀ ਸਿੰਘੀ ਆਦਿ ਹਾਜ਼ਰ ਸਨ।

