DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jagraon News: ਸੀਵਰੇਜ ਦੀ ਸਮੱਸਿਆ ਗੰਭੀਰ ਬਣੀ

ਦੂਸ਼ਿਤ ਪਾਣੀ ਕਾਰਨ ਸ਼ੇਰਪੁਰਾ ਮਾਰਗ ਤੋਂ ਲੰਘਣਾ ਔਖਾ

  • fb
  • twitter
  • whatsapp
  • whatsapp
featured-img featured-img
ਸ਼ੇਰਪੁਰਾ ਰੋਡ ’ਤੇ ਰੇਲਵੇ ਫਾਟਕਾਂ ਕੋਲ ਖੜ੍ਹਾ ਸੀਵਰੇਜ ਦਾ ਪਾਣੀ।
Advertisement

ਜਗਰਾਉਂ ਦੇ ਸ਼ੇਰਪੁਰਾ ਰੋਡ ’ਤੇ ਰੇਲਵੇ ਫਾਟਕਾਂ ਕੋਲ ਪਿਛਲੇ ਦੋ ਮਹੀਨਿਆਂ ਤੋਂ ਸੀਵਰੇਜ ਦਾ ਗੰਦਾ ਪਾਣੀ ਮਾਰਗ ’ਤੇ ਜਮ੍ਹਾਂ ਹੋਣ ਕਾਰਨ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ। ਇਸ ਬਦਬੂਦਾਰ ਪਾਣੀ ਕਾਰਨ ਨੇੜਲੇ ਦੁਕਾਨਦਾਰਾਂ ਅਤੇ ਪੱਲੇਦਾਰ ਯੂਨੀਅਨ ਦੇ ਦਫ਼ਤਰ ਵਿੱਚ ਬੈਠਣ ਵਾਲੇ ਮਜ਼ਦੂਰਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਹਾਲਾਂਕਿ, ਇਸ ਖੜ੍ਹੇ ਪਾਣੀ ਨੂੰ ਦੇਖ ਕੇ ਮੀਂਹ ਦਾ ਭੁਲੇਖਾ ਪੈਂਦਾ ਹੈ, ਪਰ ਇਹ ਸੀਵਰੇਜ ਦਾ ਪਾਣੀ ਹੈ ਕਿਉਂਕਿ ਪੂਰੇ ਬਰਸਾਤੀ ਮੌਸਮ ਦੌਰਾਨ ਮੀਂਹ ਹੀ ਨਾ ਮਾਤਰ ਪਿਆ ਹੈ। ਸਮੇਂ ਸਿਰ ਧਿਆਨ ਨਾ ਦੇਣ ਕਾਰਨ ਅੱਜ ਇਹ ਸਮੱਸਿਆ ਨਾਸੂਰ ਬਣ ਚੁੱਕੀ ਹੈ। ਦਿਨ ਵਿੱਚ ਦਰਜਨਾਂ ਵਾਰ ਬੰਦ ਹੋਣ ਵਾਲੇ ਰੇਲਵੇ ਫਾਟਕਾਂ ਸਮੇਂ ਇੱਥੇ ਖੜ੍ਹਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਦੁਪਹੀਆ ਵਾਹਨਾਂ ਅਤੇ ਸਾਈਕਲ ਸਵਾਰਾਂ ਲਈ ਤਾਂ ਇੱਥੋਂ ਲੰਘਣਾ ਔਖਾ ਹੋ ਚੁੱਕਿਆ ਹੈ। ਪੱਲੇਦਾਰ ਯੂਨੀਅਨ ਆਗੂ ਅਵਤਾਰ ਸਿੰਘ ਬਿੱਲਾ, ਪ੍ਰੀਤਮ ਸਿੰਘ, ਦੁਕਾਨਦਾਰ ਸੁਸ਼ੀਲ ਕੁਮਾਰ, ਅਜੈ ਕੁਮਾਰ ਆਦਿ ਨੇ ਪ੍ਰਸ਼ਾਸਨ ਨੂੰ ਤਲਖ ਚੁਣੌਤੀ ਦਿੰਦਿਆਂ ਕਿਹਾ ਕਿ ਅਧਿਕਾਰੀ ਆਪ ਇੱਥੇ ਅੱਧਾ ਘੰਟਾ ਖੜ੍ਹ ਕੇ ਦਿਖਾਉਣ। ਉਧਰ, ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਿਆ ਹੈ। ਇਸ ਦੇ ਨਾਲ ਹੀ ਰੇਲਵੇ ਫਾਟਕਾਂ ਤੋਂ ਸ਼ੇਰਪੁਰਾ ਚੌਕ ਤੱਕ ਬਣੀ ਨਵੀਂ ਸੜਕ ਕੁਝ ਹੀ ਸਮੇਂ ਵਿੱਚ ਟੁੱਟ ਚੁੱਕੀ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਅਤੇ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਇਸ ਘਟੀਆ ਨਿਰਮਾਣ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

Advertisement
Advertisement
×