DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Sewage Leakage: ਸੀਵਰੇਜ ਲੀਕੇਜ ਕਾਰਨ ਪ੍ਰੇਸ਼ਾਨੀ

ਰਾਏਕੋਟ ਸ਼ਹਿਰ ਵਿੱਚ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿੱਚ ਬਣੀ ਗ੍ਰੀਨ ਸਿਟੀ ਕਲੋਨੀ ਦੇ ਸਾਹਮਣੇ ਲੁਧਿਆਣਾ-ਬਠਿੰਡਾ ਮੁੱਖ ਮਾਰਗ ’ਤੇ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਲੀਕੇਜ਼ ਕਾਰਨ ਹਾਲਤ ਬਦਤਰ ਹੋ ਗਏ ਹਨ। ਸੜਕ ਕਿਨਾਰੇ ਗੰਦਾ ਪਾਣੀ ਭਰਨ ਨਾਲ ਆਸ-ਪਾਸ ਵਸਦੇ...

  • fb
  • twitter
  • whatsapp
  • whatsapp
featured-img featured-img
ਸੜਕ ਕਿਨਾਰੇ ਖੜ੍ਹੇ ਪਾਣੀ ਬਾਰੇ ਜਾਣਕਾਰੀ ਦੇ ਰਹੇ ਨੰਬਰਦਾਰ ਪ੍ਰੀਤਮ ਸਿੰਘ ਰਟੌਲ। -ਫੋਟੋ: ਢਿੱਲੋਂ
Advertisement

ਰਾਏਕੋਟ ਸ਼ਹਿਰ ਵਿੱਚ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿੱਚ ਬਣੀ ਗ੍ਰੀਨ ਸਿਟੀ ਕਲੋਨੀ ਦੇ ਸਾਹਮਣੇ ਲੁਧਿਆਣਾ-ਬਠਿੰਡਾ ਮੁੱਖ ਮਾਰਗ ’ਤੇ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਲੀਕੇਜ਼ ਕਾਰਨ ਹਾਲਤ ਬਦਤਰ ਹੋ ਗਏ ਹਨ। ਸੜਕ ਕਿਨਾਰੇ ਗੰਦਾ ਪਾਣੀ ਭਰਨ ਨਾਲ ਆਸ-ਪਾਸ ਵਸਦੇ ਲੋਕਾਂ, ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਹਨ। ਨੰਬਰਦਾਰ ਪ੍ਰੀਤਮ ਸਿੰਘ ਰਟੌਲ ਨੇ ਦੱਸਿਆ ਕਿ ਪੰਜ ਵਰ੍ਹੇ ਪਹਿਲਾਂ ਕਾਂਗਰਸ ਸਰਕਾਰ ਦੇ ਰਾਜ ਵਿੱਚ ਸੀਵਰੇਜ ਪਾਈਪ ਬਹੁਤ ਛੋਟੇ ਸਾਈਜ਼ ਦੇ ਪਾ ਦਿੱਤੇ ਗਏ ਸਨ। ਵਧਦੀ ਅਬਾਦੀ ਕਾਰਨ ਪਾਏ ਗਏ ਪਾਈਪ ਪਾਣੀ ਦੀ ਮਾਰ ਝੱਲਣ ਦੇ ਸਮਰੱਥ ਨਹੀਂ ਰਹੇ। ਇਸ ਕਾਰਨ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਸੜਕ ’ਤੇ ਜਮ੍ਹਾਂ ਹੋਣ ਲੱਗ ਗਿਆ। ਇਸ ਕਾਰਨ ਦੁਕਾਨਦਾਰਾਂ ਦੇ ਗਾਹਕ ਘਟਣ ਨਾਲ ਕੰਮਕਾਰ ਠੱਪ ਹੋਣ ਕਿਨਾਰੇ ਹਨ। ਪੈਦਲ ਜਾਣ ਵੇਲੇ ਲੋਕਾਂ ਨੂੰ ਕਾਫ਼ੀ ਮੁਸ਼ਕਲ ਆਉਂਦੀ ਹੈ। ਉਨ੍ਹਾਂ ਸਿਵਲ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਇਸ ਸਮੱਸਿਆ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ।

Advertisement
Advertisement
×