DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sewa Kendra raid: ਵਿਧਾਇਕ ਗਰੇਵਾਲ ਦਾ ਸੇਵਾ ਕੇਂਦਰ ’ਚ ਛਾਪਾ

ਦਲਾਲਾਂ ਨਾਲ ਮਿਲੀਭੁਗਤ ਦੇ ਦੋਸ਼, ਸਟਾਫ਼ ਦੀ ਝਾੜ-ਝੰਬ ਕੀਤੀ; ਲੋਕਾਂ ਦੀ ਖ਼ੁਆਰੀ ਤੇ ਰਿਸ਼ਵਤਖ਼ੋਰੀ ਦੀ ਮਿਲੀ ਸੀ ਸ਼ਿਕਾਇਤ

  • fb
  • twitter
  • whatsapp
  • whatsapp
featured-img featured-img
ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਸੇਵਾ ਕੇਂਦਰ ਵਿੱਚ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਹੋਏ।
Advertisement
ਕਾਕੋਵਾਲ ਰੋਡ ਸਥਿਤ ਸਰਕਾਰੀ ਸੇਵਾ ਕੇਂਦਰ ਵਿੱਚ ਲੋਕਾਂ ਦੀ ਖੱਜਲ-ਖੁਆਰੀ ਅਤੇ ਰਿਸ਼ਵਤਖ਼ੋਰੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਅਚਾਨਕ ਛਾਪਾ ਮਾਰਿਆ ਗਿਆ। ਇਸ ਦੌਰਾਨ ਕੇਂਦਰ ਵਿੱਚ ਵੱਡੇ ਪੱਧਰ ’ਤੇ ਬੇਨੇਮੀਆਂ ਸਾਹਮਣੇ ਆਈਆਂ, ਜਿਸ ‘ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਵਿਧਾਇਕ ਨੇ ਕਰਮਚਾਰੀਆਂ ਦੀ ਝਾੜ-ਝੰਬ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸੇਵਾ ਕੇਂਦਰ ਦੇ ਸਟਾਫ਼ ਦੀ ਬਾਹਰ ਬੈਠੇ ਦਲਾਲਾਂ ਨਾਲ ਸਿੱਧੀ ਮਿਲੀਭੁਗਤ ਹੈ, ਜਿਸ ਕਾਰਨ ਨਾਜਾਇਜ਼ ਵਸੂਲੀ ਲਈ ਲੋਕਾਂ ਦੇ ਜਾਣਬੁੱਝ ਕੇ ਚੱਕਰ ਲਗਵਾਏ ਜਾਂਦੇ ਹਨ।

ਨਿਰੀਖਣ ਦੌਰਾਨ ਜਦੋਂ ਬਠਿੰਡਾ ਦੇ ਇੱਕ ਬੱਚੇ ਦਾ ਸਰਟੀਫਿਕੇਟ ਬਣਾਉਣ ਦੇ ਮਾਮਲੇ ਵਿੱਚ ਮੁਲਾਜ਼ਮਾਂ ਨੇ ‘ਆਨਲਾਈਨ ਲਿੰਕ’ ਨਾ ਹੋਣ ਦਾ ਬਹਾਨਾ ਬਣਾਇਆ, ਤਾਂ ਵਿਧਾਇਕ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਬਹਾਨੇਬਾਜ਼ੀ ਕਰ ਕੇ ਲੋਕਾਂ ਨੂੰ ਬੇਵਕੂਫ਼ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਟਾਫ਼ ਸੋਚੀ-ਸਮਝੀ ਰਣਨੀਤੀ ਤਹਿਤ ਲੋਕਾਂ ਨੂੰ ਦਲਾਲਾਂ ਕੋਲ ਭੇਜਦਾ ਹੈ।

Advertisement

ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਵੀ ਵਿਧਾਇਕ ਸਾਹਮਣੇ ਆਪਣਾ ਦੁੱਖੜਾ ਰੋਇਆ। ਇੱਕ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਪਿਛਲੇ 3 ਦਿਨਾਂ ਤੋਂ ਲਗਾਤਾਰ ਚੱਕਰ ਕੱਟ ਰਹੀ ਹੈ ਅਤੇ ਮਹਿਜ਼ 60 ਟੋਕਨ ਕੱਟਣ ਤੋਂ ਬਾਅਦ ਮੁਲਾਜ਼ਮਾਂ ਨੇ ਅੱਗੇ ਕੰਮ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਚਲਾ ਕੇ ਘਰ-ਘਰ ਸਹੂਲਤਾਂ ਦੇ ਰਹੀ ਹੈ, ਪਰ ਇੱਥੇ ਜਨਤਾ ਨੂੰ ਖ਼ੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਖ਼ੁਦ ਨੂੰ ਜਨਤਾ ਦੇ ਸੇਵਕ ਸਮਝਣ, ਮਾਲਕ ਨਹੀਂ।

Advertisement

Advertisement
×