DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

80 ਲੱਖ ਦੇ ਗਹਿਣੇ ਚੋਰੀ ਕਰਨ ਵਾਲਾ ਨੌਕਰ ਜੋੜਾ ਕਾਬੂ

ਰਿਮਾਂਡ ਦੌਰਾਨ ਪੁਲੀਸ ਨੇ ਪੰਜ ਤੋਲੇ ਗਹਿਣੇ ਬਰਾਮਦ ਕੀਤੇ

  • fb
  • twitter
  • whatsapp
  • whatsapp
featured-img featured-img
ਗਹਿਣੇ ਚੋਰੀ ਕਰਨ ਵਾਲੇ ਨੌਕਰ ਜੋੜੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
Advertisement

ਸ਼ਹਿਰ ਵਿਚ ਇਕ ਲੋਹਾ ਵਪਾਰੀ ਦੇ ਘਰੋਂ ਲਗਪਗ 80 ਲੱਖ ਰੁਪਏ ਦੇ ਗਹਿਣੇ ਚੋਰੀ ਕਰਨ ਵਾਲੇ ਨੌਕਰ ਜੋੜੇ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਮਾਮਲਾ ਸ਼ਹਿਰ ਵਿੱਚ ਸੁਲੇਖ ਰਾਮ ਬਿਲਡਿੰਗ ਜੀ ਟੀ ਰੋਡ ਖੰਨਾ ਨਾਲ ਸਬੰਧਤ ਹੈ। ਪਰਿਵਾਰ ਨੇ 9 ਮਾਰਚ ਨੂੰ ਪੁਲੀਸ ਕੋਲ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਸ਼ੁਰੂਆਤੀ ਜਾਂਚ ਤੇ ਤੱਥਾਂ ਦੀ ਪੁਸ਼ਟੀ ਉਪਰੰਤ ਪੁਲੀਸ ਨੇ 31 ਮਾਰਚ ਨੂੰ ਕੇਸ ਦਰਜ ਕੀਤਾ। ਘਰ ਦੇ ਨੌਕਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਗਈ। ਪਰਿਵਾਰ ਅਨੁਸਾਰ ਕੋਵਿਡ-19 ਮਹਾਮਾਰੀ ਦੌਰਾਨ ਅਯੁੱਧਿਆ (ਯੂ ਪੀ) ਵਾਸੀ ਨੰਨਕੂ ਉਰਫ਼ ਪੱਪੂ ਚੌਧਰੀ ਨੂੰ ਪਰਿਵਾਰ ਦੀ ਬਜ਼ੁਰਗ ਔਰਤ ਸੁਲੇਖਾ ਕੰਵਰ ਦੀ ਦੇਖਭਾਲ ਲਈ ਰੱਖਿਆ ਗਿਆ ਸੀ। ਮੁਲਜ਼ਮ ਆਪਣੀ ਪਤਨੀ ਸਪਨਾ ਅਤੇ ਬੱਚਿਆਂ ਨਾਲ ਕੋਠੀ ਵਿੱਚ ਰਹਿੰਦਾ ਸੀ ਜਿਸ ਨੇ ਹੌਲੀ ਹੌਲੀ ਪਰਿਵਾਰ ਦਾ ਭਰੋਸਾ ਹਾਸਲ ਕੀਤਾ। ਇਸ ਸਮੇਂ ਦੌਰਾਨ ਨੌਕਰ ਨੂੰ ਪਤਾ ਲੱਗਾ ਕਿ ਪਰਿਵਾਰ ਦੀ ਧੀ ਜੋ ਦੁਬਈ ਗਈ ਸੀ, ਨੇ ਹਵੇਲੀ ਦੀ ਇਕ ਅਲਮਾਰੀ ਵਿੱਚ ਇਕ ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਰੱਖੇ ਹੋਏ ਹਨ। ਕੁਝ ਸਮੇਂ ਬਾਅਦ ਜਦੋਂ ਧੀ ਦੁਬਈ ਤੋਂ ਵਾਪਸ ਆਈ ਅਤੇ ਇਕ ਵਿਆਹ ਵਿੱਚ ਸ਼ਾਮਲ ਹੋਣ ਲਈ ਅਲਮਾਰੀ ਖੋਲ੍ਹੀ ਤਾਂ ਗਹਿਣੇ ਗਾਇਬ ਸਨ। ਪਰਿਵਾਰ ਨੇ ਨੌਕਰ ਤੋਂ ਪੁੱਛ-ਪੜਤਾਲ ਕੀਤੀ ਪਰ ਮੁਲਜ਼ਮ ਨੇ ਚੋਰੀ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹ ਅਯੁੱਧਿਆ ਵਿੱਚ ਇਕ ਕੋਠੀ ਬਣਾ ਰਿਹਾ ਸੀ ਅਤੇ ਮਹਿੰਗੀਆਂ ਖ੍ਰੀਦਦਾਰੀਆਂ ਤੋਂ ਇਸ ਰਾਜ ਦਾ ਖੁਲਾਸਾ ਹੋਇਆ ਫ਼ਿਰ ਪਰਿਵਾਰ ਨੇ ਆਪਣੇ ਤੌਰ ’ਤੇ ਜਾਂਚ ਸ਼ੁਰੂ ਕੀਤੀ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਨੂੰ ਪਹਿਲਾ 2019 ਵਿੱਚ ਮੰਡੀ ਗੋਬਿੰਦਗੜ੍ਹ ’ਚ ਚੋਰੀ ਦਾ ਮਾਮਲੇ ਵਿੱਚ ਜੇਲ੍ਹ ਭੇਜਿਆ ਗਿਆ ਸੀ। ਰਿਹਾਅ ਹੋਣ ਉਪਰੰਤ ਉਸ ਨੇ ਖੰਨਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਡੀ ਐੱਸ ਪੀ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮੁਲਜ਼ਮ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਿਮਾਂਡ ਦੌਰਾਨ ਪੁਲੀਸ ਨੇ ਪੰਜ ਤੋਲੇ ਗਹਿਣੇ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Advertisement
×