ਜਗਜੀਤ ਸਿੰਘ ਬਾਗੀ ਦੀ ਯਾਦ ’ਚ ਸੈਮੀਨਾਰ
ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਵੱਲੋਂ ਆਪਣੇ ਦਫ਼ਤਰ ‘ਬਾਗ਼ੀ ਭਵਨ’ ਵਿੱਚ ਸੁਤੰਤਰਤਾ ਸੰਗਰਾਮੀ ਅਤੇ ਆਜ਼ਾਦੀ ਘੁਲਾਟੀਏ ਕਾਮਰੇਡ ਜਗਜੀਤ ਸਿੰਘ ਬਾਗ਼ੀ ਯਾਦਗਾਰੀ ਸੈਮੀਨਾਰ ਕਰਵਾਇਆ ਗਿਆ। ਕਰਮਜੀਤ ਸਿੰਘ, ਦਵਿੰਦਰ ਸਿੰਘ ਜਟਾਣਾ ਅਤੇ ਦੀਪ ਦਿਲਬਰ ਨੇ ਦੱਸਿਆ ਕਿ ਸੈਮੀਨਾਰ ਵਿੱਚ ਸੀਨੀਅਰ ਪੱਤਰਕਾਰ ਜਤਿੰਦਰ ਪੰਨੂੰ...
ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਵੱਲੋਂ ਆਪਣੇ ਦਫ਼ਤਰ ‘ਬਾਗ਼ੀ ਭਵਨ’ ਵਿੱਚ ਸੁਤੰਤਰਤਾ ਸੰਗਰਾਮੀ ਅਤੇ ਆਜ਼ਾਦੀ ਘੁਲਾਟੀਏ ਕਾਮਰੇਡ ਜਗਜੀਤ ਸਿੰਘ ਬਾਗ਼ੀ ਯਾਦਗਾਰੀ ਸੈਮੀਨਾਰ ਕਰਵਾਇਆ ਗਿਆ। ਕਰਮਜੀਤ ਸਿੰਘ, ਦਵਿੰਦਰ ਸਿੰਘ ਜਟਾਣਾ ਅਤੇ ਦੀਪ ਦਿਲਬਰ ਨੇ ਦੱਸਿਆ ਕਿ ਸੈਮੀਨਾਰ ਵਿੱਚ ਸੀਨੀਅਰ ਪੱਤਰਕਾਰ ਜਤਿੰਦਰ ਪੰਨੂੰ ਅਤੇ ਹਮੀਰ ਸਿੰਘ ਮੁੱਖ ਬੁਲਾਰੇ ਦੇ ਤੌਰ ’ਤੇ ਸ਼ਾਮਲ ਹੋਏ। ਜਤਿੰਦਰ ਪੰਨੂ ਨੇ ਇਰਾਨ, ਅਮਰੀਕਾ-ਇਜ਼ਰਾਈਲ ਜੰਗ ਦਾ ਵਿਸ਼ਵ ਵਿਆਪੀ ਪ੍ਰਭਾਵ ਵਿਸ਼ੇ ਉੱਤੇ ਉੱਤੇ ਗੱਲ ਕਰਦਿਆਂ ਦੱਸਿਆ ਕਿ ਅਮਰੀਕਾ ਆਪਣੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਲਈ ਪਹਿਲਾਂ ਵੀ ਕਈ ਮੁਲਕਾਂ ਨਾਲ਼ ਬੇਵਜ੍ਹਾ ਜੰਗਾਂ ਲੜ ਚੁੱਕਾ ਹੈ ਪਰ ਇਰਾਨ ਨਾਲ਼ ਜੰਗ ਛੇੜਕੇ ਉਹ ਬੁਰਾ ਫਸ ਗਿਆ ਹੈ, ਜਿਸ ਵਿੱਚੋਂ ਨਿਕਲਣ ਦਾ ਉਸਨੂੰ ਹੁਣ ਰਾਹ ਨਹੀਂ ਲੱਭ ਰਿਹਾ। ਉਨ੍ਹਾਂ ਨੇ ਕਾਮਰੇਡ ਜਗਜੀਤ ਸਿੰਘ ਬਾਗ਼ੀ ਨਾਲ਼ ਬਿਤਾਏ ਸਮੇਂ ਨੂੰ ਵੀ ਯਾਦ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਾਥੀਆਂ ਦੀ ਫਰੰਟ ਬਣਾ ਕੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜਨ ਦੀ ਸ਼ਲਾਘਾ ਕੀਤੀ। ਇਸ ਸਮਾਗਮ ਦੌਰਾਨ ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ ਨੂੰ ਜੀਵਨ ਭਰ ਨਿਭਾਈਆਂ ਸਮਾਜਸੇਵੀ ਗਤੀਵਿਧੀਆਂ ਕਾਰਨ ਬਾਗ਼ੀ ਪਰਿਵਾਰ ਅਤੇ ਫਰੰਟ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਰਮੇਸ਼ ਰਤਨ ਹਾਜ਼ਰ ਸਨ।

