ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਾਰਡਨਵੈਲੀ ਇੰਟਰਨੈਸ਼ਨਲ ਸਕੂਲ ’ਚ ਸੈਮੀਨਾਰ

ਪੱਤਰ ਪ੍ਰੇਰਕ ਸਮਰਾਲਾ, 2 ਜੁਲਾਈ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ’ਚ ਸਮਰੱਥਾ ਨਿਰਮਾਣ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਰਿਸੋਰਸ ਪਰਸਨ ਵਜੋਂ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਸੈਮੀਨਾਰ ਦਾ ਉਦੇਸ਼ ਅਧਿਆਪਕਾਂ ਨੂੰ ਐੱਨ.ਈ.ਪੀ. 2020 (ਨੈਸ਼ਨਲ ਸਿੱਖਿਆ ਰਣਨੀਤੀ) ਅਤੇ ਐੱਨ.ਸੀ.ਐੱਫ...
Advertisement

ਪੱਤਰ ਪ੍ਰੇਰਕ

ਸਮਰਾਲਾ, 2 ਜੁਲਾਈ

Advertisement

ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ’ਚ ਸਮਰੱਥਾ ਨਿਰਮਾਣ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਰਿਸੋਰਸ ਪਰਸਨ ਵਜੋਂ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਸੈਮੀਨਾਰ ਦਾ ਉਦੇਸ਼ ਅਧਿਆਪਕਾਂ ਨੂੰ ਐੱਨ.ਈ.ਪੀ. 2020 (ਨੈਸ਼ਨਲ ਸਿੱਖਿਆ ਰਣਨੀਤੀ) ਅਤੇ ਐੱਨ.ਸੀ.ਐੱਫ (ਨੈਸ਼ਨਲ ਪਾਠਕ੍ਰਮ ਫਰੇਮਵਰਕ) ਨਾਲ ਜਾਣੂ ਕਰਵਾਉਣਾ ਸੀ ਕਿ ਅਧਿਆਪਕ ਬੱਚਿਆਂ ਨੂੰ ਹੋਰ ਵਧੀਆ ਬਣਾ ਸਕਣ, ਉਨ੍ਹਾਂ ਵਿਚ ਹੁਨਰ ਪੈਦਾ ਕਰਨ, ਕਿੱਤਾ-ਮੁੱਖੀ ਸਿੱਖਿਆ ਵੱਲ ਲੈ ਜਾ ਸਕਣ ਅਤੇ ਵਿਅਕਤੀਤਵ ਨਿਖਾਰ ਜਿਹੇ ਗੁਣ ਭਰ ਸਕਣ। 3 ਐੱਚ (ਦਿਲ, ਹੱਥ) ਦਾ ਮਹੱਤਵ ਦੱਸਦਿਆਂ ਬੱਚਿਆਂ ਨੂੰ ਬਹੁਪੱਖੀ ਵਿਕਾਸ ਵਿਚ ਅਧਿਆਪਕ ਦੀ ਭੂਮਿਕਾ ਨੂੰ ਅਹਿਮ ਦੱਸਿਆ ਤਾਂ ਜੋ ਬੱਚਿਆਂ ਦੀਆਂ ਨੀਹਾਂ ਪੱਕੀਆਂ ਹੋ ਸਕਣ ਅਤੇ ਚੰਗੇ ਤੇ ਉਸਾਰੂ ਭਵਿੱਖ ਵੱਲ ਜਾ ਸਕਣ।

Advertisement