ਤਲਾਸ਼ੀ ਮੁਹਿੰਮ ਚਲਾਈ
ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜੀ ਆਰ ਪੀ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਵਿਆਪਕ ਪੱਧਰ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਡੀ ਐੱਸ ਪੀ ਦੀ ਅਗਵਾਈ ਹੇਠ ਜੀ ਆਰ ਪੀ ਦੇ ਜਵਾਨਾਂ...
Advertisement
ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜੀ ਆਰ ਪੀ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਵਿਆਪਕ ਪੱਧਰ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਡੀ ਐੱਸ ਪੀ ਦੀ ਅਗਵਾਈ ਹੇਠ ਜੀ ਆਰ ਪੀ ਦੇ ਜਵਾਨਾਂ ਨੇ ਸਾਰੇ ਪਲੇਟਫ਼ਾਰਮਾਂ, ਸਟੇਸ਼ਨ ਦੇ ਦਾਖ਼ਲੇ ਤੇ ਨਿਕਾਸ ਮਾਰਗਾਂ, ਪਾਰਸਲ ਵਿਭਾਗ, ਵੇਟਿੰਗ ਰੂਮਾਂ ਅਤੇ ਵਾਹਨ ਪਾਰਕਿੰਗ ਵਰਗੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੰਘਣੀ ਤਲਾਸ਼ੀ ਲਏ ਜਾਣ ਦੇ ਨਾਲ-ਨਾਲ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਇਲਾਵਾ ਆਧੁਨਿਕ ਮੈਟਲ ਡਿਟੈਕਟਰਾਂ ਅਤੇ ਹੋਰ ਉਪਕਰਨਾਂ ਜ਼ਰੀਏ ਯਾਤਰੀਆਂ ਦੇ ਸਮਾਨ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਪੁਲੀਸ ਟੀਮ ਨੇ ਰੇਲ ਯਾਤਰੀਆਂ, ਸਟੇਸ਼ਨ ਦੇ ਦੁਕਾਨਦਾਰਾਂ ਅਤੇ ਆਟੋ ਚਾਲਕਾਂ ਨੂੰ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾਇਆ।
Advertisement
Advertisement
×

