DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਐੱਸ ਈ ਨੇ 21 ਲੱਖ ਦਾ ਜਾਅਲੀ ਤਖ਼ਮੀਨਾ ਬਣਾਇਆ

ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਸੋਮਵਾਰ ਨੂੰ ਮੇਅਰ ਕੈਂਪ ਹਾਊਸ ਵਿੱਚ ਹੋਈ, ਜਿਸ ਵਿੱਚ ਕੁੱਲ 227 ਮਤਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਕਮੇਟੀ ਮੈਂਬਰ ਗੌਰਵ ਭੱਟੀ ਨੇ ਨਗਰ ਨਿਗਮ ਦੇ ਚਰਚਿਤ ਐੱਸ ਈ ਪ੍ਰਵੀਨ ਸਿੰਗਲਾ...

  • fb
  • twitter
  • whatsapp
  • whatsapp
featured-img featured-img
ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੀ ਝਲਕ।
Advertisement

ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਸੋਮਵਾਰ ਨੂੰ ਮੇਅਰ ਕੈਂਪ ਹਾਊਸ ਵਿੱਚ ਹੋਈ, ਜਿਸ ਵਿੱਚ ਕੁੱਲ 227 ਮਤਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਕਮੇਟੀ ਮੈਂਬਰ ਗੌਰਵ ਭੱਟੀ ਨੇ ਨਗਰ ਨਿਗਮ ਦੇ ਚਰਚਿਤ ਐੱਸ ਈ ਪ੍ਰਵੀਨ ਸਿੰਗਲਾ ਵੱਲੋਂ 21 ਲੱਖ ਰੁਪਏ ਦਾ ਜਾਅਲੀ ਤਖ਼ਮੀਨਾ (ਐਸਟੀਮੇਟ) ਤਿਆਰ ਕਰਨ ਦਾ ਮਾਮਲਾ ਉਭਾਰਿਆ। ਇਸ ਤੋਂ ਇਲਾਵਾ ਵਾਰਡ ਨੰਬਰ 26 ਦੇ ਕੌਂਸਲਰ ਅਤੇ ਐੱਫ਼ ਐਂਡ ਸੀ ਸੀ ਮੈਂਬਰ ਗੌਰਵ ਭੱਟੀ ਨੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਵਿੱਤੀ ਪ੍ਰਸਤਾਵਾਂ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦਾ ਵਿਰੋਧ ਨਹੀਂ ਹੈ, ਪਰ ਅਜਿਹੇ ਪ੍ਰਸਤਾਵਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ ਜਿਨ੍ਹਾਂ ਨਾਲ ਨਿਗਮ ਦੇ ਖ਼ਜ਼ਾਨੇ ’ਤੇ ਨਾਜਾਇਜ਼ ਵਿੱਤੀ ਬੋਝ ਪਵੇ। ਦੱਸ ਦੇਈਏ ਕਿ ਐੱਚ ਆਈ ਜੀ ਕਲੋਨੀ ਵਿੱਚ ਲਵਲੀ ਸਵੀਟਸ ਨੇੜੇ ਟਾਈਲਾਂ ਲਗਾਉਣ ਦੇ ਪ੍ਰਸਤਾਵ ’ਤੇ ਉਨ੍ਹਾਂ ਫਰਜ਼ੀ ਐਸਟੀਮੇਟ ਦਾ ਮੁੱਦਾ ਚੁੱਕਿਆ। ਭੱਟੀ ਦੇ ਮੁਤਾਬਕ ਇਸੇ ਜਗ੍ਹਾ ਲਈ ਗਲਾਡਾ ਵੱਲੋਂ ਪਹਿਲਾਂ ਹੀ ਕਰੀਬ 19 ਲੱਖ ਰੁਪਏ ਦੀਆਂ ਟਾਈਲਾਂ ਦੇ ਕੰਮ ਦੀ ਪ੍ਰਸ਼ਾਸਨਿਕ ਮਨਜ਼ੂਰੀ ਦਾ ਪ੍ਰਸਤਾਵ ਭੇਜਿਆ ਜਾ ਚੁੱਕਾ ਹੈ। ਇਸ ਦੇ ਬਾਵਜੂਦ ਨਗਰ ਨਿਗਮ ਵੱਲੋਂ ਉਸੇ ਜਗ੍ਹਾ ਲਈ ਕਰੀਬ 21 ਲੱਖ ਰੁਪਏ ਦਾ ਵੱਖਰਾ ਐਸਟੀਮੇਟ ਤਿਆਰ ਕਰਨ ’ਤੇ ਉਨ੍ਹਾਂ ਸਬੰਧਤ ਅਧਿਕਾਰੀਆਂ ਅਤੇ ਐੱਸ ਈ ਪ੍ਰਵੀਨ ਸਿੰਗਲਾ ਤੋਂ ਜਵਾਬ ਤਲਬੀ ਕੀਤੀ। ਇਸ ਦੇ ਨਾਲ ਹੀ ਲਿਖਤੀ ਵਿੱਚ ਜ਼ਿੰਮੇਵਾਰ ਐੱਸ ਈ ਅਤੇ ਸ਼ਾਮਲ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਸੀ ਸੀ ਟੀ ਵੀ ਕੈਮਰਿਆਂ ਦੇ ਕੰਮ ਲਈ ਮਨਮੋਹਨ ਸਿੰਘ ਕੰਟਰੈਕਟਰ ਨੂੰ ਕਰੀਬ 5.76 ਲੱਖ ਰੁਪਏ ਦਾ ਸਿੰਗਲ ਟੈਂਡਰ ਦੇਣ ’ਤੇ ਵੀ ਉਨ੍ਹਾਂ ਮੁੱਦਾ ਚੁੱਕਿਆ। ਮੀਟਿੰਗ ਵਿੱਚ ਕੌਂਸਲਰ ਕੋਟੇ ਦੀਆਂ ਸਾਰੀਆਂ ਫ਼ਾਈਲਾਂ ਪਾਸ ਕੀਤੀਆਂ ਗਈਆਂ।

ਗੁੱਸੇ ਵਿੱਚ ਮੀਟਿੰਗ ਛੱਡ ਕੇ ਚਲੇ ਗਏ ਸੀਨੀਅਰ ਡਿਪਟੀ ਮੇਅਰ

ਮੇਅਰ ਕੈਂਪ ਹਾਊਸ ਵਿੱਚ ਸਵੇਰੇ 10 ਵਜੇ ਦੇ ਕਰੀਬ ਐੱਫ਼ ਐਂਡ ਸੀ ਸੀ ਸ਼ੁਰੂ ਹੋਈ, ਜੋ 2 ਵਜੇ ਤੱਕ ਚੱਲੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਜੇ 35 ਦੇ ਕਰੀਬ ਪ੍ਰਸਤਾਵਾਂ ’ਤੇ ਚਰਚਾ ਹੋਈ ਸੀ ਕਿ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਸਾਹਮਣੇ ਪੁਲ ਦੇ ਉੱਪਰ ਬਣੀ ਸੜਕ ’ਤੇ ਆਈ ਤਰੇੜ ਦੇ ਨਿਰਮਾਣ ’ਤੇ ਗੌਰਵ ਭੱਟੀ ਵੱਲੋਂ ਇਤਰਾਜ਼ ਜਤਾਇਆ ਗਿਆ। ਇਸ ’ਤੇ ਮੇਅਰ ਦੁਆਰਾ ਐੱਸ ਈ ਤੋਂ ਜਵਾਬ ਤਲਬੀ ਵੀ ਕੀਤੀ ਗਈ। ਪਿਛਲੀ ਐੱਫ ਐਂਡ ਸੀ ਸੀ ਵਿੱਚ ਇਹ ਪ੍ਰਸਤਾਵ ਪਾਸ ਕਰਨ ਤੋਂ ਬਾਅਦ ਅੱਜ ਇਤਰਾਜ਼ ਜਤਾਉਣ ’ਤੇ ਸੀਨੀਅਰ ਡਿਪਟੀ ਮੇਅਰ ਗੁੱਸੇ ਵਿੱਚ ਆ ਗਏ ਅਤੇ ਉਹ ਮੀਟਿੰਗ ਛੱਡ ਕੇ ਚਲੇ ਗਏ। ਇੰਨਾ ਹੀ ਨਹੀਂ ਟੇਬਲ ਏਜੰਡਿਆਂ ਦੀ ਜਾਣਕਾਰੀ ਨਾ ਹੋਣ ’ਤੇ ਵੀ ਸੀਨੀਅਰ ਡਿਪਟੀ ਮੇਅਰ ਦੁਆਰਾ ਇਤਰਾਜ਼ ਜਤਾਇਆ ਗਿਆ।

Advertisement
Advertisement
×