DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਸ ਸੀ ਡੀ ਸਰਕਾਰੀ ਕਾਲਜ ਦੀਆਂ ਸਲਾਨਾ ਖੇਡਾਂ ਸਮਾਪਤ

 ਸੁਧਾਕਰ ਨੇ 800 ਮੀਟਰ ਦੌੜ ਜਿੱਤੀ

  • fb
  • twitter
  • whatsapp
  • whatsapp
featured-img featured-img
ਐੱਸ ਸੀ ਡੀ ਸਰਕਾਰੀ ਕਾਲਜ ਦੀਆਂ ਖੇਡਾਂ ਵਿੱਚੋਂ ਜਿੱਤਾਂ ਦਰਜ ਕਰਨ ਵਾਲੇ ਖਿਡਾਰੀ ਇਨਾਮ ਪ੍ਰਾਪਤ ਕਰਦੇ ਹੋਏ। -ਫੋਟੋ: ਬਸਰਾ
Advertisement

ਐੱਸ ਸੀ ਡੀ ਸਰਕਾਰੀ ਕਾਲਜ ਦੀਆਂ 106ਵੀਆਂ ਸਾਲਾਨਾ ਖੇਡਾਂ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਦੇ ਆਖਰੀ ਦਿਨ 800 ਮੀਟਰ ਦੌੜ ਦੇ ਮੁਕਾਬਲੇ ਵਿੱਚ ਸੁਧਾਕਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦਿਨ ਹਾਕੀ ਓਲੰਪੀਅਨ ਬਲਦੇਵ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਗੁਰਸ਼ਰਨ ਜੀਤ ਸਿੰਘ ਸੰਧੂ ਅਤੇ ਹੋਰ ਸੀਨੀਅਰ ਅਧਿਆਪਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸੰਧੂ ਨੇ ਕਾਲਜ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਸਰੀਰਕ ਸਿੱਖਿਆ ਵਿਭਾਗ ਵੱਲੋਂ ਪ੍ਰੋ. ਕੁਲਵੰਤ ਸਿੰਘ, ਪ੍ਰੋ. ਸਤਨਾਮ ਸਿੰਘ ਅਤੇ ਪ੍ਰੋ. ਅਮਰਪ੍ਰੀਤ ਕੌਰ ਨੇ ਖੇਡਾਂ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।

ਸਮਾਗਮ ਦੇ ਅਰੰਭ ਵਿੱਚ ਪ੍ਰੋ. ਸਤਨਾਮ ਸਿੰਘ ਨੇ ਖੇਡਾਂ ਦੀ ਸਲਾਨਾ ਰਿਪੋਰਟ ਪੜ੍ਹ ਕੇ ਸੁਣਾਈ। ਮੁੱਖ ਮਹਿਮਾਨ ਬਲਦੇਵ ਸਿੰਘ ਨੇ ਕਾਲਜ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਜੀਵਨ ਵਿੱਚ ਅਨੁਸਾਸ਼ਨ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਸਵੇਰ ਦੇ ਮੁਕਾਬਲਿਆਂ ’ਚੋਂ ਲੜਕਿਆਂ ਵਿੱਚੋਂ ਮੋਹਿਤ ਅਤੇ ਲੜਕੀਆਂ ਵਿੱਚੋਂ ਪ੍ਰਿਯੰਕਾ ਕੁਮਾਰੀ ਨੂੰ ਬੈਸਟ ਐਥਲੀਟ ਐਲਾਨਿਆ ਗਿਆ। ਸ਼ਾਮ ਦੇ ਮੁਕਾਬਲਿਆਂ ਵਿੱਚੋਂ ਭਵਜੋਤ ਸਿੰਘ ਬੈਸਟ ਐਥਲੀਟ ਐਲਾਨਿਆ ਗਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਪੂਨਮ ਮਹਾਜਨ ਨੇ ਸਾਰਿਆਂ ਦਾ ਧੰਨਵਾਦ ਕੀਤਾ। ਅੱਜ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਸਵੇਰ ਦੇ ਕਾਲਜ ਦੇ ਲੜਕੀਆਂ ਦੀ 800 ਮੀਟਰ ਦੌੜ ਵਿੱਚ ਸੁਧਾਕਰ ਨੇ ਪਹਿਲਾ, ਮੋਹਿਤ ਨੇ ਦੂਜਾ ਅਤੇ ਸੁਮਿਤ ਨੇ ਤੀਜਾ ਸਥਾਨ, 200 ਮੀਟਰ ਦੌੜ ਵਿੱਚ ਮੋਹਿਤ ਨੇ ਪਹਿਲਾ, ਮੋਹਿਤ ਯਾਦਵ ਨੇ ਦੂਜਾ ਅਤੇ ਹਿਮਾਂਸ਼ੂ ਨੇ ਤੀਜਾ ਸਥਾਨ, 400 ਮੀਟਰ ਦੌੜ ਵਿੱਚ ਸੁਮਿਤ ਯਾਦਵ, ਮੋਹਿਤ ਅਤੇ ਮੋਹਿਤ ਰਾਵਤ ਨੇ, 1500 ਮੀਟਰ ਦੌੜ ਵਿੱਚ ਮੋਹਿਤ, ਸੁਮਿਤ ਯਾਦਵ ਅਤੇ ਕਰਮਵੀਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੰਮੀ ਛਾਲ ਵਿੱਚ ਮੋਹਿਤ ਨੇ ਪਹਿਲਾ, ਮੋਨੂੰ ਨੇ ਦੂਜਾ ਅਤੇ ਸੁਮਿਤ ਯਾਦਵ ਨੇ ਤੀਜਾ ਸਥਾਨ, ਉੱਚੀ ਛਾਲ ਵਿੱਚ ਸਤਿਅਮ ਨੇ ਪਹਿਲਾ, ਦੀਪਕ ਨੇ ਦੂਜਾ ਅਤੇ ਜਗਜੀਤ ਨੇ ਤੀਜਾ ਸਥਾਨ, ਟ੍ਰਿਪਲ ਜੰਪ ’ਚ ਦੀਪਕ ਨੇ ਪਹਿਲਾ, ਸੋਹਿਲ ਨੇ ਦੂਜਾ ਅਤੇ ਹਿਮਾਂਸ਼ੂ ਨੇ ਤੀਜਾ, ਜੈਵਲਿਨ ਥਰੋਅ ਵਿੱਚ ਦੀਪਕ ਨੇ ਪਹਿਲਾ, ਦੁਰਗੇਸ਼ ਨੇ ਦੂਜਾ ਅਤੇ ਅਮਰੀਜਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

Advertisement

Advertisement
×