DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Satluj River: ਸਤਲੁਜ ਦਰਿਆ ਕਾਰਨ ਲੱਗ ਰਹੇ ਖ਼ੋਰੇ ਤੋਂ ਮਾਹਲ ਘੁਮਾਣਾ ’ਚ ਸਹਿਮ

ਫੰਡਾਂ ਦੀ ਘਾਟ ਕਾਰਨ ਧੁੱਸੀ ਬੰਨ੍ਹ ਦੀ ਮੁਰੰਮਤ ਰੁਕੀ; ਤੇਜ਼ ਪਾਣੀ ਜ਼ਮੀਨਾਂ ਨੂੰ ਕਰ ਰਿਹੈ ਦਰਿਆ ਬੁਰਦ

  • fb
  • twitter
  • whatsapp
  • whatsapp
featured-img featured-img
ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਲੱਗ ਰਹੇ ਖੋਰੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ।
Advertisement

ਮਾਛੀਵਾੜਾ ਇਲਾਕੇ ਦੇ ਸਤਲੁਜ ਦਰਿਆ ਵਿੱਚ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਕਾਫ਼ੀ ਜ਼ਮੀਨਾਂ ਤਬਾਹ ਹੋ ਗਈਆਂ ਸਨ। ਇੱਥੋਂ ਤੱਕ ਧੁੱਸੀ ਬੰਨ੍ਹ ਨੂੰ ਪਾੜ੍ਹ ਪੈਣ ਤੋਂ ਰੋਕਣ ਲਈ ਲੋਕਾਂ ਅਤੇ ਪ੍ਰਸ਼ਾਸਨ ਨੇ ਦਿਨ-ਰਾਤ ਕੰਮ ਕੀਤਾ ਜਿਸ ਸਦਕਾ ਜਾਨ-ਮਾਲ ਦੀ ਵੱਡੀ ਤਬਾਹੀ ਤੋਂ ਬਚਾਅ ਹੋ ਸਕਿਆ ਸੀ। ਸਿੰਜਾਈ ਵਿਭਾਗ ਵੱਲੋਂ ਲੋਕਾਂ ਨੂੰ ਇਸ ਵਾਰ ਹੜ੍ਹਾਂ ਤੋਂ ਬਚਾਉਣ ਲਈ ਸਤਲੁਜ ਦਰਿਆ ਦੇ ਨਾਜ਼ੁਕ ਸਥਾਨਾਂ ’ਤੇ ਪੱਥਰ ਦਾ ਰਿੰਗ ਬੰਨ੍ਹਣ ਅਤੇ ਠੋਕਰਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਦਰਿਆ ਕਿਨਾਰੇ ਵੱਸਦੇ ਪਿੰਡ ਮਾਹਲ ਘੁਮਾਣਾ ਵਿੱਚ ਫੰਡਾਂ ਦੀ ਘਾਟ ਕਾਰਨ ਠੇਕੇਦਾਰ ਨੇ ਠੋਕਰ ਅਤੇ ਰਿੰਗ ਬੰਨ੍ਹ ਬਣਾਉਣ ਦਾ ਕੰਮ ਅੱਧਵਾਟੇ ਹੀ ਛੱਡ ਦਿੱਤਾ ਹੈ। ਕੱਲ੍ਹ ਪਏ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੈ, ਇਹ ਤੇਜ਼ ਪਾਣੀ ਜਿੱਥੇ ਮੁਰੰਮਤ ਨਹੀਂ ਕੀਤੀ ਗਈ, ਉੱਥੇ ਜ਼ਮੀਨਾਂ ਨੂੰ ਖੋਰਾ ਲਾਉਂਦਾ ਹੋਇਆ ਧੁੱਸੀ ਬੰਨ੍ਹ ਵੱਲ ਵਧਦਾ ਜਾ ਰਿਹਾ ਹੈ।

ਇਸ ਸਬੰਧੀ ਗੁਰਪ੍ਰੀਤ ਸਿੰਘ ਮਾਂਗਟ ਤੇ ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਪਿੰਡ ਘੁਮਾਣਾ ’ਤੇ ਬਣੇ ਪੁਲ ਤੋਂ ਮਾਹਲ ਘੁਮਾਣਾ ਠੋਕਰ ਤੱਕ ਸਿੰਜਾਈ ਵਿਭਾਗ ਵੱਲੋਂ ਰਿੰਗ ਬੰਨ੍ਹ ਅਤੇ ਠੋਕਰ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਪਤਾ ਲੱਗਿਆ ਹੈ ਕਿ ਫੰਡਾਂ ਦੀ ਘਾਟ ਕਾਰਨ ਠੇਕੇਦਾਰ ਨੇ ਇਹ ਕੰਮ ਬੰਦ ਕੀਤਾ ਹੋਇਆ ਹੈ। ਕੱਲ੍ਹ ਪਏ ਮੀਂਹ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਤੇਜ਼ ਵਹਾਅ ਮਾਹਲ ਘੁਮਾਣਾ ਦੀ ਠੋਕਰ ਵੱਲ ਵਧਦਾ ਜਾ ਰਿਹਾ ਹੈ ਇਸ ਕਾਰਨ ਕਾਫ਼ੀ ਜ਼ਮੀਨ ਦਰਿਆ ਵਿੱਚ ਰੁੜ ਗਈ। ਪਾਣੀ ਦੇ ਵਹਾਅ ਅਤੇ ਧੁੱਸੀ ਬੰਨ੍ਹ ਤੋਂ ਕੇਵਲ 100 ਫੁੱਟ ਤੋਂ ਵੀ ਘੱਟ ਦੀ ਦੂਰੀ ਰਹਿ ਗਈ ਹੈ। ਕੁਝ ਹੀ ਦਿਨਾਂ ਵਿੱਚ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਜੇ ਤੇਜ਼ ਪਾਣੀ ਦਾ ਵਹਾਅ ਅਤੇ ਜ਼ਮੀਨ ਨੂੰ ਲੱਗਦਾ ਖੋਰਾ ਨਾ ਰੋਕਿਆ ਗਿਆ ਤਾਂ ਹੜ੍ਹ ਆਉਣ ਦੀ ਸਥਿਤੀ ਵਿੱਚ ਬੇਟ ਇਲਾਕੇ ਵਿੱਚ ਵੱਡੀ ਤਬਾਹੀ ਹੋਵੇਗੀ। ਪਿੰਡ ਮਾਹਲ ਘੁਮਾਣਾ ਵਿੱਚ ਧੁੱਸੀ ਬੰਨ੍ਹ ਨੇੜ੍ਹੇ ਕਾਫ਼ੀ ਮਜ਼ਦੂਰ ਝੁੱਗੀਆਂ ਬਣਾ ਕੇ ਰਹਿ ਰਹੇ ਹਨ। ਇਹ ਖੇਤਾਂ ਵਿੱਚ ਕੰਮ ਕਰ ਆਪਣੇ ਪਰਿਵਾਰ ਪਾਲ ਰਹੇ ਹਨ। ਜੇ ਪਾਣੀ ਦਾ ਖੋਰਾ ਨਾ ਰੋਕਿਆ ਤਾਂ ਇਹ ਉਜਾੜੇ ਲਈ ਮਜਬੂਰ ਹੋਣਗੇ। ਪਿੰਡ ਮਾਹਲ ਘੁਮਾਣਾ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਤੁਰੰਤ ਮੁਕੰਮਲ ਕਰਵਾਇਆ ਜਾਵੇ।

Advertisement

Advertisement

ਫੰਡਾਂ ਦੀ ਘਾਟ ਕਾਰਨ ਕੰਮ ਰੁਕਿਆ: ਐੱਸ ਡੀ ਓ

ਸਿੰਜਾਈ ਵਿਭਾਗ ਦੇ ਐੱਸ ਡੀ ਓ ਜਸਕਰਨ ਸਿੰਘ ਨੇ ਕਿਹਾ ਕਿ ਸਤਲੁਜ ਦਰਿਆ ਦੇ ਘੁਮਾਣਾ ਅਤੇ ਮਾਹਲ ਘੁਮਾਣਾ ਵਿੱਚ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕਾਫ਼ੀ ਕੰਮ ਮੁਕੰਮਲ ਹੋ ਚੁੱਕਾ ਹੈ। ਇੱਕ 3 ਕਰੋੜ ਦਾ ਹੋਰ ਟੈਂਡਰ ਪਾਸ ਹੋ ਚੁੱਕਾ ਹੈੈ ਜਿਸ ਦਾ ਕੰਮ ਹੋਣਾ ਬਕਾਇਆ ਹੈ ਪਰ ਫੰਡਾਂ ਦੀ ਘਾਟ ਕਾਰਨ ਇਹ ਸ਼ੁਰੂ ਨਹੀਂ ਹੋ ਸਕਿਆ। ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਹੜ੍ਹਾਂ ਤੋਂ ਬਚਾਅ ਲਈ ਇਹ ਮੁਰੰਮਤ ਹੋਣੀ ਜ਼ਰੂਰੀ ਹੈ ਅਤੇ ਫੰਡਾਂ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਕੰਮ ਨੇਪਰੇ ਚੜ੍ਹ ਸਕੇ।

Advertisement
×