DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Panjab University Senate Elections ਲਈ ‘ਸੱਥ’ ਵੱਲੋਂ ਲਾਮਬੰਦੀ

ਮੁੱਲਾਂਪੁਰ ਦਾਖਾ ਵਿੱਚ ਐਡਵੋਕੇਟ ਜੋਧ ਸਿੰਘ ਵਾਸਤੇ ਵੋਟਾਂ ਮੰਗੀਆਂ

  • fb
  • twitter
  • whatsapp
  • whatsapp
featured-img featured-img
ਮੀਟਿੰਗ ਮਗਰੋਂ ‘ਸੱਥ’ ਦੇ ਉਮੀਦਵਾਰ ਐਡਵੋਕੇਟ ਜੋਧ ਸਿੰਘ ਨਾਲ ਖੜ੍ਹੇ ਸਮਰਥਕ।
Advertisement

ਪੰਜਾਬ ਯੂਨੀਵਰਸਿਟੀ ਸੈਨੇਟ ਚੋਣ-2026 ਦੀਆਂ ਤਿਆਰੀਆਂ ਆਰੰਭਦਿਆਂ ‘ਸੱਥ’ ਜਥੇਬੰਦੀ ਵੱਲੋਂ ਉਮੀਦਵਾਰ ਐਡਵੋਕੇਟ ਜੋਧ ਸਿੰਘ ਨੇ ਵਿਧਾਨ ਸਭਾ ਹਲਕਾ ਦਾਖਾ ਤੇ ਜਗਰਾਉਂ ਦੇ ਵੋਟਰਾਂ ਨਾਲ ਸਿੱਧਾ ਰਾਬਤ ਕਰਦਿਆਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਮੈਰੀ ਵਿਲਾ ਵਿੱਚ ਇਕੱਤਰ ਹੋਏ ਇਲਾਕੇ ਦੇ ਵੋਟਰਾਂ ਨਾਲ ਸੈਨੇਟ ਚੋਣ ਸਬੰਧੀ ਗੱਲ ਕਰਦਿਆਂ ਐਡਵੋਕੇਟ ਜੋਧ ਸਿੰਘ ਨੇ ਸੀਰੀਅਲ ਨੰਬਰ 21 ਤੋਂ ਵੋਟਾਂ ਦੀ ਮੰਗ ਕੀਤੀ ਅਤੇ 21 ਸਤੰਬਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰਾਂ ਦਾ ਸੈਨੇਟ ਮੈਂਬਰ ਬਣਨਾ ਸਮੇਂ ਦੀ ਲੋੜ ਹੈ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਮਨਦੀਪ ਸਿੰਘ ਸੇਖੋਂ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਦੋਂ ਤੋਂ ਲਾਹੌਰ ਤੋਂ ਯੂਨੀਵਰਸਿਟੀ ਸਾਡੇ ਪੁਆਦ ਦੇ ਪਿੰਡਾਂ ਨੂੰ ਉਜਾੜ ਕੇ ਬਣਾਈ ਗਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਕੁੱਝ ਲੋਕ ਵਰ੍ਹਿਆਂ ਤੱਕ ਸੈਨੇਟ ਮੈਂਬਰ ਬਣ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਕਦੇ ਵੀ ਯੂਨੀਵਰਸਿਟੀ, ਵਿਦਿਆਰਥੀਆਂ ਦੇ ਮਸਲਿਆਂ ਬਾਰੇ ਜ਼ੁਬਾਨ ਨਹੀਂ ਖੋਲ੍ਹੀ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਐਡਵੋਕੇਟ ਜੋਧ ਸਿੰਘ ਨੂੰ ਵੱਡੀ ਗਿਣਤੀ ’ਚ ਵੋਟ ਪਾਈ ਜਾਵੇ। ਮੀਟਿੰਗ ਦੌਰਾਨ ਕਰਨ ਚੱਕ, ਗੁਰਪ੍ਰੀਤ ਸਿੰਘ ਮੰਡਿਆਣੀ, ਦਲਜਿੰਦਰ ਸਿੰਘ ਗਰੇਵਾਲ, ਰਘਵੀਰ ਸਿੰਘ ਔਲਖ, ਸੁਖਦੇਵ ਸਿੰਘ ਚੱਕ, ਹਰਭਜਨ ਸਿੰਘ ਢਿੱਲੋਂ, ਪਰਮਜੀਤ ਸਿੰਘ ਸਿੱਧੂ ਸਿੱਧਵਾਂ ਖੁਰਦ, ਕਰਮਜੀਤ ਸਿੰਘ, ਇਕਬਾਲ ਸਿੰਘ ਪੁੜੈਣ, ਸੁਖ ਸਿੱਧੂ, ਧਰਮਜੀਤ ਸਿੰਘ ਢਿੱਲੋਂ, ਰਮਿੰਦਰ ਸਿੰਘ ਸਿੱਧੂ, ਕੁਲਵੰਤ ਸਿੰਘ ਸਿੱਧਵਾਂ, ਮਨਦੀਪ ਸਿੰਘ, ਜਸਪਾਲ ਸਿੰਘ, ਅਮਰਿੰਦਰ ਸਿੰਘ, ਅਮਨਦੀਪ ਸਿੰਘ, ਸੁਖਦੇਵ ਸਿੰਘ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ਅਤੇ ਐਡਵੋਕੇਟ ਜੋਧ ਸਿੰਘ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ ਦਾ ਵਾਅਦਾ ਕੀਤਾ।

Advertisement
Advertisement
×