DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਧਿਆਣਾ ਵਿੱਚ ਸਤ ਪਾਲ ਮਿੱਤਲ ਅਤੇ ਸੇਕਰਡ ਹਾਰਟ ਸਕੂਲਾਂ ਨੇ ਬਾਜ਼ੀ ਮਾਰੀ

ਆਈ ਸੀ ਐੱਸ ਈ ਵੱਲੋਂ ਦਸਵੀ-ਬਾਰ੍ਹਵੀਂ ਦੇ ਨਤੀਜਿਆਂ ਦਾ ਅੈਲਾਨ

  • fb
  • twitter
  • whatsapp
  • whatsapp
featured-img featured-img
ਸਤ ਪਾਲ ਮਿੱਤਲ ਸਕੂਲ ਦੇ ਵਿਦਿਆਰਥੀ ਵਧੀਆ ਨਤੀਜਾ ਆਉਣ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ।
Advertisement

ਆਈ ਸੀ ਐੱਸ ਈ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਸਤ ਪਾਲ ਮਿੱਤਲ ਅਤੇ ਸੇਕਰਡ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ। ਦਸਵੀਂ ਦੇ ਨਤੀਜੇ ਵਿੱਚੋਂ ਸਾਇੰਸ ਸਟ੍ਰੀਮ ਵਿੱਚ ਸਤ ਪਾਲ ਸਕੂਲ ਦੇ ਅਰਨਵ ਗਰਗ ਨੇ 99.2 ਫ਼ੀਸਦੀ ਅੰਕਾਂ ਨਾਲ ਜਦਕਿ ਕਾਮਰਸ ਵਿੱਚੋਂ ਨਾਮਿਆ ਕਪੂਰ ਨੇ 99.6 ਫ਼ੀਸਦੀ ਅੰਕਾਂ ਨਾਲ ਪਹਿਲੇ ਸਥਾਨ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚੋਂ ਨਾਨ-ਮੈਡੀਕਲ ਵਿੱਚ ਸੱਤਪਾਲ ਮਿੱਤਲ ਸਕੂਲ ਦੇ ਵਿਦਿਆਰਥੀ ਰਿਆਂਸ਼ ਗੁਪਤਾ ਨੇ 99.25 ਫ਼ੀਸਦੀ ਅੰਕਾਂ ਨਾਲ, ਮੈਡੀਕਲ ਵਿਸ਼ੇ ਵਿੱਚੋਂ ਸਕੂਲ ਦੀ ਤੀਆ ਉਪਾਧਿਆਇ ਨੇ 97 ਫ਼ੀਸਦੀ, ਕਾਮਰਸ ਵਿੱਚੋਂ ਕਿਆਨ ਬੇਰੀ ਨੇ 99.25 ਫ਼ੀਸਦੀ, ਹਿਊਮੈਨਟੀਜ਼ ਗਰੁੱਪ ਵਿੱਚ ਸਿਹਰ ਗੁਪਤਾ ਅਤੇ ਗੁਰਦਿੱਤਪ੍ਰਤਾਪ ਸਿੰਘ ਗਿੱਲ ਨੇ 98 ਫ਼ੀਸਦੀ ਅੰਕਾਂ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਭੁਪਿੰਦਰ ਗੋਗੀਆ ਨੇ ਚੰਗੇ ਅੰਕਾਂ ਨਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਜਾਣਕਾਰੀ ਅਨੁਸਾਰ ਸੇਕਰਡ ਹਾਰਟ ਸਕੂਲ ਚੰਡੀਗੜ੍ਹ ਰੋਡ ਦੇ 263 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਇਨ੍ਹਾਂ ਵਿੱਚੋਂ 85 ਤੋਂ ਵੱਧ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉਪਰ ਅੰਕ ਪ੍ਰਾਪਤ ਕੀਤੇ। ਸਕੂਲ ਦੀਆਂ ਵਿਦਿਆਰਥਣਾਂ ਸਿਮਰਨ ਅਤੇ ਰਿਤਿਕਾ ਨੇ ਦਸਵੀਂ ਵਿੱਚੋਂ 99.2 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਸਾਂਝੇ ਤੌਰ ’ਤੇ ਪਹਿਲਾ, ਸ੍ਰਿਸ਼ਟੀ ਗੁਪਤਾ ਨੇ 98.2 ਫ਼ੀਸਦੀ ਨਾਲ ਦੂਜਾ ਜਦਕਿ ਜਸਿਕਾ ਕਟਾਰੀਆ ਅਤੇ ਵਰਨਿਕਾ ਕੱਕੜ ਨੇ 98 ਫ਼ੀਸਦੀ ਅੰਕਾਂ ਨਾਲ ਸਾਂਝੇ ਤੌਰ ’ਤੇ ਸਕੂਲ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਨਿੱਤਿਆ ਰਤਨ ਨੇ ਕਾਮਰਸ ਵਿਸ਼ੇ ਵਿੱਚੋਂ 98 ਫ਼ੀਸਦੀ, ਹਿਊਮੈਨੀਟੀਜ਼ ਵਿੱਚ ਭੂਜਸਵੀ ਘਈ ਨੇ 99 ਫ਼ੀਸਦੀ, ਮੈਡੀਕਲ ਵਿੱਚ ਵੰਸ਼ਿਕਾ ਖੰਨਾ ਨੇ 91 ਫ਼ੀਸਦੀ, ਨਾਨ-ਮੈਡੀਕਲ ਵਿੱਚ ਰੋਮਾ ਸ਼ਰਮਾ ਨੇ 97 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਸਕੂਲ ਪ੍ਰਿੰਸੀਪਲ ਰੈਵਰੈੱਡ ਸਿਸਟਰ ਕ੍ਰਿਸਪਿਨ ਮਾਰੀਆ ਡੀਐੱਮ ਨੇ ਚੰਗੇ ਅੰਕਾਂ ਨਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ।

Advertisement

ਮਹਾਪ੍ਰਗਿਆ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ

ਜਗਰਾਉਂ (ਜਸਬੀਰ ਸ਼ੇਤਰਾ): ਆਈ ਸੀ ਐੱਸ ਈ ਵੱਲੋਂ ਅੱਜ ਐਲਾਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚੋਂ ਮਹਾਪ੍ਰਗਿਆ ਸਕੂਲ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਬਾਰ੍ਹਵੀਂ ਦੇ ਸ਼ਾਨਦਾਰ ਨਤੀਜੇ ਵਿੱਚੋਂ ਸਾਇੰਸ ਸਟਰੀਮ ਦੀ ਹਰਮੀਨ ਕੌਰ ਨੇ 97 ਫ਼ੀਸਦੀ (388/400) ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਨਵਨੀਤ ਕੌਰ ਨੇ 95.5 ਫ਼ੀਸਦੀ (382/400) ਅੰਕ ਪ੍ਰਾਪਤ ਕਰਕੇ ਦੂਜਾ ਤੇ ਸਿਮਰਤ ਕੌਰ ਅਤੇ ਦਿਲਜੋਤ ਕੌਰ ਨੇ 94 ਫ਼ੀਸਦੀ (376/400) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਕਾਮਰਸ ਵਿੱਚੋਂ ਗੁਰਕੀਰਤ ਕੌਰ ਨੇ 96.5 ਫ਼ੀਸਦੀ (386/400) ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ, ਰਾਜਵੀਰ ਕੌਰ 371/400 ਅੰਕਾਂ ਨਾਲ ਦੂਜੇ ਜਦਕਿ ਕੋਮਲਪ੍ਰੀਤ ਕੌਰ 366/400 ਅੰਕ ਹਾਸਲ ਕਰ ਕੇ ਤੀਜੇ ਸਥਾਨ ’ਤੇ ਰਹੀ ਹੈ। ਕਈ ਵਿਦਿਆਰਥੀਆਂ ਨੇ 90 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਦਸਵੀਂ ਦੇ ਨਤੀਜੇ ਵਿੱਚੋਂ ਦਿਲਕਸ਼ ਕੌਰ ਨੇ 95.6 ਫ਼ੀਸਦੀ (478/500) ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਦਮਨਪ੍ਰੀਤ ਕੌਰ 475/500 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਲਵਨੀਤ ਸ਼ਰਮਾ ਨੇ 451/500 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਡਾਇਰੈਕਟਰ ਵਿਸ਼ਾਲ ਜੈਨ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੰਜਾਬੀ ਵਿੱਚੋਂ ਇੱਕ ਵਿਦਿਆਰਥੀ ਨੇ 100/100 ਅੰਕ ਪ੍ਰਾਪਤ ਕੀਤੇ ਜਦਕਿ 15 ਤੋਂ ਵੱਧ ਵਿਦਿਆਰਥੀਆਂ ਨੇ 90 ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਅੰਗਰੇਜ਼ੀ ਵਿੱਚੋਂ 3 ਵਿਦਿਆਰਥੀਆਂ ਨੇ 90 ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਤਿਹਾਸ ਅਤੇ ਵਪਾਰ ਵਿੱਚ ਵੀ ਕਈ ਵਿਦਿਆਰਥੀਆਂ ਨੇ 90 ਤੋਂ ਵੱਧ ਅੰਕ ਲੈ ਕੇ ਵਧੀਆ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਪ੍ਰਭਜੀਤ ਕੌਰ ਵਰਮਾ ਨੇ ਇਨ੍ਹਾਂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਨਾਲ ਅਧਿਆਪਕਾਂ ਨੂੰ ਵਧਾਈ ਦਿੱਤੀ।

Advertisement
Advertisement
×