DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Sanitation Workers Strike: ਕੂੜੇ ਦੇ ਢੇਰਾਂ ਨੇ ਸਨਅਤੀ ਸ਼ਹਿਰ ਦੀ ਦਿੱਖ ਵਿਗਾੜੀ

ਸਫ਼ਾੲੀ ਸੇਵਕਾਂ ਦੀ ਹੜਤਾਲ ਕਾਰਨ ਥਾਂ-ਥਾਂ ਕੂਡ਼ੇ ਦੇ ਢੇਰ ਲੱਗੇ; ਸਡ਼ਕਾਂ ’ਤੇ ਕੂਡ਼ਾ ਇਕੱਠਾ ਹੋਣ ਕਾਰਨ ਲੰਘਣਾ ਹੋਇਆ ਮੁਹਾਲ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਦੇ ਦੁੱਗਰੀ ਚੌਕ ਵਿੱਚ ਕੂੜੇ ਕੋਲੋਂ ਲੰਘ ਰਹੇ ਵਾਹਨ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ’ਤੇ ਹੋਈ ਲਾਠੀਚਾਰਜ ਖ਼ਿਲਾਫ਼ ਭੜਕੇ ਵਿਰੋਧ ਦੀ ਚੰਗਿਆੜੀ ਨੇ ਸਨਅਤੀ ਸ਼ਹਿਰ ਲਈ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। 9 ਦਿਨ ਤੋਂ ਸਫ਼ਾਈ ਕਰਮਚਾਰੀ ਹੜਤਾਲ ’ਤੇ ਸਨ, ਜਿਸ ਕਰ ਕੇ ਸ਼ਹਿਰ ਵਿੱਚ ਹਰ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ਵਿੱਚ ਜਿਨ੍ਹੇ ਵੀ ਕੂੜਾ ਡੰਪਿੰਗ ਪੁਆਇੰਟਸ ਹਨ, ਉਨ੍ਹਾਂ ਦੇ ਬਾਹਰ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਗਏ ਹਨ, ਕਈ ਥਾਵਾਂ ’ਤੇ ਤਾਂ ਕੂੜਾ ਫੈਲਿਆ ਹੋਣ ਕਾਰਨ, ਉਥੋਂ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ। ਸ਼ਹਿਰ ਵਿੱਚ ਰੋਜ਼ਾਨਾ 1000 ਤੋਂ 1100 ਮੀਟ੍ਰਿਕ ਟਨ ਕੂੜਾ ਨਿਕਲਦਾ ਹੈ, ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ 9000 ਮੀਟ੍ਰਿਕ ਟਨ ਕੂੜਾ ਸ਼ਹਿਰ ਦੀਆਂ ਸੜਕਾਂ ’ਤੇ ਫੈਲਿਆ ਹੋਇਆ ਹੈ। ਮੌਨਸੂਨ ਮੌਸਮ ਦੇ ਵਿਚਕਾਰ ਚਾਰੇ ਪਾਸੇ ਫੈਲੀ ਇਸ ਗੰਦਗੀ ਨੇ ਸ਼ਹਿਰ ਵਾਸੀਆਂ ਦੀਆਂ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਜੇ ਜਲਦੀ ਕੂੜਾ ਨਾ ਚੁੱਕਿਆ ਗਿਆ ਤਾਂ ਪੂਰਾ ਸ਼ਹਿਰ ਕਿਸੇ ਗੰਭੀਰ ਬਿਮਾਰੀ ਦੀ ਲਪੇਟ ਵਿੱਚ ਆ ਜਾਵੇਗਾ। ਚੌਰਾਹਿਆਂ ’ਤੇ ਜਮ੍ਹਾਂ ਢੇਰ ਹੁਣ ਸੜਕਾਂ ਦੇ ਵਿਚਕਾਰ ਤੱਕ ਫੈਲ ਚੁੱਕੇ ਹਨ, ਜਿਸ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ। ਕੋਚਰ ਮਾਰਕੀਟ ਨੇੜੇ ਮਿੱਢਾ ਚੌਕ ’ਤੇ ਕੂੜੇ ਦੇ ਵੱਡੇ ਢੇਰ ਨੇ ਸੜਕ ਦਾ ਇੱਕ ਪੂਰਾ ਹਿੱਸਾ ਘੇਰ ਲਿਆ ਹੈ, ਜਿਸ ਨਾਲ ਦਿਨ ਭਰ ਵਾਹਨਾਂ ਦਾ ਚੱਕਾ ਜਾਮ ਰਹਿੰਦਾ ਹੈ। ਪ੍ਰਤਾਪ ਚੌਕ ਅਤੇ ਚੀਮਾ ਚੌਕ ’ਤੇ ਮੁੱਖ ਮਾਰਗ ਤੱਕ ਫੈਲੇ ਕੂੜੇ ਕਾਰਨ ਸੜਕਾਂ ’ਤੇ ਆਵਾਜਾਈ ਮੁਸ਼ਕਲ ਨਾਲ ਹੋ ਰਹੀ ਹੈ। ਬੱਸ ਅੱਡੇ ਨੇੜੇ ਮਾਡਲ ਟਾਊਨ ਵਿੱਚ ਕੂੜੇ ਦੀ ਬਦਬੂ ਨੇ ਸਥਾਨਕ ਵਾਸੀਆਂ ਦਾ ਦਮ ਘੁੱਟ ਦਿੱਤਾ ਹੈ।

ਰੋਜ਼ਾਨਾ ਪੈਦਾ ਹੁੰਦਾ ਹੈ 1100 ਮੀਟ੍ਰਿਕ ਟਨ ਕੂੜਾ

ਲੁਧਿਆਣਾ ਤੋਂ ਹਰ ਰੋਜ਼ ਔਸਤਨ 1100 ਮੀਟ੍ਰਿਕ ਟਨ ਠੋਸ ਕੂੜਾ ਪੈਦਾ ਹੁੰਦਾ ਹੈ, ਜਦਕਿ ਜਮਾਲਪੁਰ ਵਿੱਚ ਮੌਜੂਦ ਮੁੱਖ ਪ੍ਰੋਸੈਸਿੰਗ ਪਲਾਂਟ ਦੀ ਸਮਰੱਥਾ ਮਹਿਜ਼ 300 ਮੀਟ੍ਰਿਕ ਟਨ ਕੂੜੇ ਦੇ ਨਿਪਟਾਰੇ ਦੀ ਹੀ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਆਮ ਦਿਨਾਂ ਵਿੱਚ ਵੀ ਰੋਜ਼ਾਨਾ 800 ਮੀਟ੍ਰਿਕ ਟਨ ਕੂੜਾ ਬਿਨਾਂ ਪ੍ਰੋਸੈੱਸ ਹੋਏ ਇੰਝ ਹੀ ਪਿਆ ਰਹਿੰਦਾ ਹੈ। ਹੜਤਾਲ ਦੇ ਬੀਤੇ ਨੌਂ ਦਿਨਾਂ ਵਿੱਚ ਇਹੋ ਬਚਿਆ ਹੋਇਆ ਕੂੜਾ ਜੁੜਦਿਆਂ-ਜੁੜਦਿਆਂ 9000 ਮੀਟ੍ਰਿਕ ਟਨ ਦੇ ਅੰਕੜੇ ਤੱਕ ਪੁੱਜ ਗਿਆ ਹੈ।

ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ: ਚੀਮਾ

ਲੁਧਿਆਣਾ (ਖੇਤਰੀ ਪ੍ਰਤੀਨਿਧ): ਸਫਾਈ ਕਰਮਚਾਰੀਆਂ ਦੇ ਸੰਘਰਸ਼ ਕਰ ਕੇ ਲੁਧਿਆਣਾ ਸਣੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਫਾਈ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ। ਥਾਂ-ਥਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਗਟਾਵਾ ਹਲਕਾ ਦੱਖਣੀ ਕਾਂਗਰਸ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਪਏ ਮੀਂਹ ਦੌਰਾਨ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਸ਼ਹਿਰ ਦੇ ਸਫਾਈ ਅਤੇ ਨਿਕਾਸੀ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਹੋਏ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਯੋਧਿਆਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ।

Advertisement
Advertisement
×