ਸਫ਼ਾਈ ਸੇਵਕ ਦੀ ਕੁੱਟਮਾਰ
ਥਾਣਾ ਡਿਵੀਜ਼ਨ ਨੰਬਰ-1 ਦੇ ਇਲਾਕੇ ਨਾਲੀ ਮੁਹੱਲਾ ਵਿੱਚ ਸਫ਼ਾਈ ਸੇਵਕ ਦੀ ਕੁੱਟਮਾਰ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਫ਼ਾਈ ਸੇਵਕ ਦਮਨਜੀਤ ਸਿੰਘ ਵਾਸੀ ਗੁਰੂ ਨਾਨਕਪੁਰਾ ਸਿਵਲ ਲਾਈਨ ਨੇ ਪੁਲੀਸ ਨੂੰ ਦੱਸਿਆ ਕਿ ਉਹ ਨਗਰ ਨਿਗਮ...
Advertisement
ਥਾਣਾ ਡਿਵੀਜ਼ਨ ਨੰਬਰ-1 ਦੇ ਇਲਾਕੇ ਨਾਲੀ ਮੁਹੱਲਾ ਵਿੱਚ ਸਫ਼ਾਈ ਸੇਵਕ ਦੀ ਕੁੱਟਮਾਰ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਫ਼ਾਈ ਸੇਵਕ ਦਮਨਜੀਤ ਸਿੰਘ ਵਾਸੀ ਗੁਰੂ ਨਾਨਕਪੁਰਾ ਸਿਵਲ ਲਾਈਨ ਨੇ ਪੁਲੀਸ ਨੂੰ ਦੱਸਿਆ ਕਿ ਉਹ ਨਗਰ ਨਿਗਮ ਵਿੱਚ ਬਤੌਰ ਸਫ਼ਾਈ ਕਰਮਚਾਰੀ ਕੰਮ ਕਰਦਾ ਹੈ। ਨਾਲੀ ਮੁਹੱਲਾ ਦੇ ਏਰੀਏ ਵਿੱਚ ਵੀ ਉਹ ਕੂੜਾ ਚੁੱਕਣ ਬਦਲੇ ਹਰੇਕ ਘਰ ਪਾਸੋਂ ਮਹੀਨੇ ਦੇ ਪੰਜਾਹ ਰੁਪਏ ਲੈਂਦਾ ਹੈ। ਸਾਹਿਲ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਉਸ ਨਾਲ ਬਦਸਲੂਕੀ ਕੀਤੀ ਅਤੇ ਅਗਲੇ ਦਿਨ ਜਦੋਂ ਉਹ ਨਾਲੀ ਮੁਹੱਲੇ ਵਿੱਚ ਕੰਮ ’ਤੇ ਗਿਆ, ਤਾਂ ਕੁੱਟਮਾਰ ਕੀਤੀ। ਰੌਲਾ ਪਾਉਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਭੱਜ ਗਿਆ। ਥਾਣੇਦਾਰ ਸੋਮਨਾਥ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×

