ਸੈਣੀ ਅਤੇ ਢਿੱਲੋਂ ਨਾਨਕਸਰ ਨਤਮਸਤਕ
ਬਾਬਾ ਨੰਦ ਸਿੰਘ ਦੀ 84ਵੀਂ ਬਰਸੀ ਸਬੰਧੀ ਨਾਨਕਸਰ ਵਿਖੇ ਜਾਰੀ ਸਮਾਗਮਾਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਾਜ਼ਰੀ ਭਰੀ। ਦੇਸ਼ ਵਿਦੇਸ਼ ’ਚੋਂ ਪੁੱਜੀ ਸੰਗਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...
ਨਗਰ ਕੀਰਤਨ ਵਿੱਚ ਸ਼ਮੂਲੀਅਤ ਮੌਕੇ ਬਾਬਾ ਲੱਖਾ ਸਿੰਘ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ। -ਫੋਟੋ: ਢਿੱਲੋਂ
Advertisement
ਬਾਬਾ ਨੰਦ ਸਿੰਘ ਦੀ 84ਵੀਂ ਬਰਸੀ ਸਬੰਧੀ ਨਾਨਕਸਰ ਵਿਖੇ ਜਾਰੀ ਸਮਾਗਮਾਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਾਜ਼ਰੀ ਭਰੀ। ਦੇਸ਼ ਵਿਦੇਸ਼ ’ਚੋਂ ਪੁੱਜੀ ਸੰਗਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਸਜਾਏ ਨਗਰ ਕੀਰਤਨ ਵਿੱਚ ਨਤਮਸਤਕ ਹੋਏ ਨਾਇਬ ਸਿੰਘ ਸੈਣੀ ਅਤੇ ਕੇਵਲ ਸਿੰਘ ਢਿੱਲੋਂ ਦਾ ਨਾਨਕਸਰ ਪੁੱਜਣ ’ਤੇ ਬਾਬਾ ਲੱਖਾ ਸਿੰਘ ਨੇ ਸਨਮਾਨ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਖਿਆ ਕਿ ਨਾਨਕਸਰ ਵਰਗੇ ਧਾਰਮਿਕ ਅਸਥਾਨ ਸਿੱਖ ਧਰਮ ਦੀ ਸੇਵਾ, ਸਿਮਰਨ ਅਤੇ ਮਨੁੱਖਤਾ ਦੀ ਭਲਾਈ ਵਾਲੀ ਪ੍ਰੰਪਰਾ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੇ ਹਨ। ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਬਾਬਾ ਨੰਦ ਸਿੰਘ ਦੀ ਤਪੱਸਿਆ, ਭਜਨ ਬੰਦਗੀ, ਮਨੁੱਖਤਾ ਦੀ ਭਲਾਈ ਲਈ ਕੀਤੇ ਅਥਾਹ ਕਾਰਜਾਂ ਅੱਗੇ ਸਿਰ ਝੁਕਦਾ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਅਤੇ ਡਾ. ਹਰਜੋਤ ਕਮਲ ਹਾਜ਼ਰ ਸਨ।
Advertisement
Advertisement
×

