Sahijo Majra Wrestling Match: ਸਹਿਜੋ ਮਾਜਰਾ ਵਿੱਚ ਦੰਗਲ ਕਰਾਇਆ
ਪਿੰਡ ਸਹਿਜੋ ਮਾਜਰਾ ਵਿੱਚ ਦੰਗਲ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਦੰਗਲ ਕਰਵਾਇਆ ਗਿਆ ਜਿਸ ਵਿਚ 500 ਤੋਂ ਵੱਧ ਕੁਸ਼ਤੀਆਂ ਹੋਈਆਂ। ਪ੍ਰਧਾਨ ਮੱਖਣ ਸਿੰਘ, ਲਖਵਿੰਦਰ ਸਿੰਘ ਸਿੱਧੂ, ਸਰਪੰਚ ਜਸਵੀਰ ਸਿੰਘ, ਸੁਖਜਿੰਦਰਪਾਲ ਸਿੰਘ, ਗਾਇਕ ਇੰਦੀ ਦਿਓਲ ਤੇ...
ਪਿੰਡ ਸਹਿਜੋ ਮਾਜਰਾ ਵਿੱਚ ਦੰਗਲ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਦੰਗਲ ਕਰਵਾਇਆ ਗਿਆ ਜਿਸ ਵਿਚ 500 ਤੋਂ ਵੱਧ ਕੁਸ਼ਤੀਆਂ ਹੋਈਆਂ। ਪ੍ਰਧਾਨ ਮੱਖਣ ਸਿੰਘ, ਲਖਵਿੰਦਰ ਸਿੰਘ ਸਿੱਧੂ, ਸਰਪੰਚ ਜਸਵੀਰ ਸਿੰਘ, ਸੁਖਜਿੰਦਰਪਾਲ ਸਿੰਘ, ਗਾਇਕ ਇੰਦੀ ਦਿਓਲ ਤੇ ਜਰਨੈਲ ਸਿੰਘ ਜੈਲਾ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਤੇ ਸਿਕੰਦਰ ਸੇਖ਼ ਵਿਚਕਾਰ ਬਰਾਬਰ ਰਹੀ ਜਦਕਿ ਬਾਕੀ ਕੁਸ਼ਤੀਆਂ ਵਿਚ ਭੁਪਿੰਦਰ ਅਜਨਾਲਾ ਨੇ ਉਮੇਸ਼ ਮਥੁਰਾ ਨੂੰ, ਸਾਹਿਲ ਕੋਹਾਲੀ ਨੇ ਛੋਟਾ ਸੁਦਾਮ ਨੂੰ, ਨਿਸ਼ਾਂਤ ਫਲਾਹੀ ਨੇ ਗੁਰਜੀਤ ਮਕਲੋੜ ਨੂੰ, ਛੋਟਾ ਗੌਰਵ ਮਾਛੀਵਾੜਾ ਨੂੰ ਸ਼ੀਪਾ ਰਾਈਏਵਾਲ ਨੂੰ, ਜੱਸਾ ਢਿੱਲਵਾਂ ਨੇ ਗੁਰਨਾਮ ਮਾਛੀਵਾੜਾ, ਰਵੀ ਭੁੱਟਾ ਨੇ ਲਾਲੀ ਮੰਡ ਚੌਂਤਾ, ਪ੍ਰਿੰਸ ਬਾਬਾ ਫਲਾਹੀ ਨੇ ਰਾਠੀ ਨੂੰ ਅਤੇ ਲੱਕੀ ਗਰਚਾ ਨੇ ਸਨੀ ਰਾਮੇਵਾਲ ਨੂੰ ਚਿੱਤ ਕੀਤਾ। ਜੇਤੂ ਪਹਿਲਵਾਨਾਂ ਨੂੰ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਲਕਾ ਸਮਰਾਲਾ ਤੋਂ ਕਾਂਗਰਸ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਹਲਕਾ ਮੁੱਖ ਸੇਵਾਦਾਰ ਅਕਾਲੀ ਦਲ ਪਰਮਜੀਤ ਸਿੰਘ ਢਿੱਲੋਂ, ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਸੀਨੀਅਰ ਆਗੂ ਬਰਜਿੰਦਰ ਸਿੰਘ ਬਬਲੂ ਲੋਪੋਂ ਅਤੇ ਭਾਜਪਾ ਦੇ ਸੀਨੀਅਰ ਆਗੂ ਨਿਸ਼ੂ ਸ਼ਰਮਾ ਵੱਲੋਂ ਸਨਮਨਿਆ ਗਿਆ।

