DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੇਅਦਬੀ: ਤਿੰਨ ਜਣਿਆਂ ਖ਼ਿਲਾਫ਼ ਕੇਸ

ਇੱਥੇ ਤਾਜਪੁਰ ਰੋਡ ਸਥਿਤ ਸੁਧਾਕਰ ਪਾਠਕ ਨਗਰ ਵਿੱਚ ਧਾਰਮਿਕ ਸਥਾਨ ਦੀ ਬੇਅਦਬੀ ਕਰਨ ਦੇ ਦੋਸ਼ ਤਹਿਤ ਇੱਕ ਔਰਤ ਸਣੇ ਤਿੰਨ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ੍ਰੀ ਓਮ ਸ਼ਿਵ ਸ਼ਕਤੀ ਮੰਦਰ ਦੇ ਪ੍ਰਧਾਨ ਮਨੋਜ ਪਾਠਕ ਨੇ...

  • fb
  • twitter
  • whatsapp
  • whatsapp
Advertisement

ਇੱਥੇ ਤਾਜਪੁਰ ਰੋਡ ਸਥਿਤ ਸੁਧਾਕਰ ਪਾਠਕ ਨਗਰ ਵਿੱਚ ਧਾਰਮਿਕ ਸਥਾਨ ਦੀ ਬੇਅਦਬੀ ਕਰਨ ਦੇ ਦੋਸ਼ ਤਹਿਤ ਇੱਕ ਔਰਤ ਸਣੇ ਤਿੰਨ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸ੍ਰੀ ਓਮ ਸ਼ਿਵ ਸ਼ਕਤੀ ਮੰਦਰ ਦੇ ਪ੍ਰਧਾਨ ਮਨੋਜ ਪਾਠਕ ਨੇ ਦੱਸਿਆ ਹੈ ਕਿ ਸੰਦੀਪ ਕੁਮਾਰ ਨੇ ਮੰਦਰ ਵਿੱਚ ਦਾਖ਼ਲ ਹੋ ਕੇ ਧਾਰਮਿਕ ਮੂਰਤੀਆਂ ਦੀ ਬੇਅਦਬੀ ਕੀਤੀ ਹੈ। ਮੁਹੱਲੇ ਦੇ ਵਸਨੀਕਾਂ ਨੇ ਜਦੋਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਸੂਚਨਾ ਦਿੱਤੀ ਤਾਂ ਉਹ ਸਾਥੀਆਂ ਸਣੇ ਮੰਦਰ ਪੁੱਜੇ। ਉਨ੍ਹਾਂ ਸੰਦੀਪ ਕੁਮਾਰ, ਉਸ ਦੇ ਪੁੱਤਰ ਅਤੇ ਪਤਨੀ ਨੂੰ ਜੁੱਤੀਆਂਂ ਪਹਿਨ ਕੇ ਮੰਦਰ ਅੰਦਰ ਘੁੰਮਦੇ ਦੇਖਿਆ। ਉਨ੍ਹਾਂ ਨੇ ਜਦੋਂ ਸੰਦੀਪ ਨੂੰ ਰੋਕਿਆ ਤਾਂ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮਨੋਜ ਪਾਠਕ ਨੇ ਦੱਸਿਆ ਕਿ ਸੰਦੀਪ ਕੁਮਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਕੋਲ ਅਦਾਲਤ ਦੇ ਹੁਕਮ ਹਨ ਕਿ ਮੰਦਰ ਵਾਲੀ ਥਾਂ ਉਸ ਦੀ ਹੈ ਅਤੇ ਉਹ ਜਿਵੇਂ ਚਾਹੇ ਇਸ ਦੀ ਤੋੜ-ਭੰਨ ਕਰ ਸਕਦਾ ਹੈ।

Advertisement

ਇਸ ਦੌਰਾਨ ਇਸ ਘਟਨਾ ਦਾ ਪਤਾ ਲੱਗਣ ’ਤੇ ਇਲਾਕੇ ਦੇ ਲੋਕ ਮੰਦਰ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ’ਤੇ ਸੰਦੀਪ ਕੁਮਾਰ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਮੌਕੇ ਤੋਂ ਭੱਜ ਗਿਆ। ਪ੍ਰਧਾਨ ਨੇ ਦੋਸ਼ ਲਗਾਇਆ ਹੈ ਕਿ ਸੰਦੀਪ ਅਤੇ ਉਸ ਦੇ ਪਰਿਵਾਰ ਨੇ ਨਾਂ ਸਿਰਫ਼ ਜੁੱਤੀਆਂ ਪਾ ਕੇ ਮੰਦਰ ਦੀ ਬੇਅਦਬੀ ਕੀਤੀ ਹੈ ਸਗੋਂ ਭਗਵਾਨ ਸ਼ਿਵ ਦੀ ਪਵਿੱਤਰ ਮੂਰਤੀ ਦੀ ਵੀ ਤੋੜ-ਭੰਨ ਕੀਤੀ ਹੈ।

Advertisement

ਥਾਣੇਦਾਰ ਵੀਰੇਂਦਰ ਸਿੰਘ ਨੇ ਦੱਸਿਆ ਹੈ ਕਿ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਮੰਦਰ ਦੇ ਪ੍ਰਧਾਨ ਮਨੋਜ ਪਾਠਕ ਦੀ ਸ਼ਿਕਾਇਤ ’ਤੇ ਸੰਦੀਪ, ਉਸ ਦੀ ਪਤਨੀ ਅਤੇ ਪੁੱਤਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰ ਲਿਆ ਹੈ ਅਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Advertisement
×